Wednesday, March 18, 2026

ਸਰਕਾਰੀ ਹਾਈ ਸਕੂਲ ਪੁਤਲੀਘਰ ਵਿਖੇ ਤਿੰਨ ਦਿਨਾਂ ਖੋ-ਖੋ ਟੂਰਨਾਮੈਂਟ ਸਮਾਪਤ

ਫਾਈਨਲ ਮੁਕਾਬਲੇ ਅੰਡਰ-19 ਡੀਏਵੀ ਤੇ ਅੰਡਰ-17 ਹਰਸ਼ਾਂ ਛੀਨਾ ਨੇ ਜਿੱਤੇ

PPN0310201523ਛੇਹਰਟਾ, 3 ਅਕਤੂਬਰ (ਸੁਖਬੀਰ ਖੁਰਮਨੀਆ) ਡੀ.ਈ.ਓ ਸਤਿੰਦਰਬੀਰ ਸਿੰਘ ਤੇ ਏ.ਈ.ਓ ਕੁਲਜਿੰਦਰ ਸਿੰਘ ਮੱਲੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲਾ ਖੋ-ਖੋ ਚੇਅਰਮੈਨ ਗੁਰਵਿੰਦਰ ਸਿੰਘ ਸੰਧੂ ਤੇ ਪ੍ਰਿੰਸੀਪਲ ਭਾਈ ਗੁਰਦਾਸ ਸ.ਸ ਸਕੂਲ ਬਾਸਰਕੇ ਗਿਲ੍ਹਾਂ ਦੀ ਦੇਖਰੇਖ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਤਲੀਘਰ ਵਿਖੇ ਕਰਵਾਏ ਜਾ ਰਹੇ ਲੜਕਿਆਂ ਦੇ ਅੰਡਰ-17 ਤੇ 19 ਅੰਤਰ ਜੋਨ ਖੋ-ਖੋ ਟੂਰਨਾਮੈਂਟ ਸੰਪੰਨ ਹੋ ਗਏ ਹਨ।ਅੱਜ ਦੇ ਫਾਈਨਲ ਮੁਕਾਬਲਿਆਂ ਦੋਰਾਨ ਅੰਡਰ 19 ਸਾਲ ਵਰਗ ਵਿੱਚ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋਕੇ ਨੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਅੰਡਰ 17 ਸਾਲ ਉਮਰ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਸ਼ਾਂ ਛੀਨਾ ਨੇ ਪਹਿਲਾ ਤੇ ਸਰਕਾਰੀ ਹਾਈ ਸਕੂਲ ਚਵਿੰਡਾ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੋਕੇ ਗੁਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੂਲਿਤ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਤਾਂਕਿ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਵਰਗੀ ਦਲਦਲ ਵਿਚ ਧੱਸਣ ਤੋਂ ਬਚਾਇਆ ਜਾ ਸਕੇ।ਇਸ ਮੋਕੇ ਕੌ-ਚੇਅਰਮੈਨ ਨਿਸ਼ਾਨ ਸਿੰਘ ਪੀਟੀਆਈ, ਬਲਬੀਰ ਸਿੰਘ ਪੀਟੀਆਈ, ਜੋਗਿੰਦਰਪਾਲ ਪੀਟੀਆਈ, ਧੰਨਾ ਸਿੰਘ ਪੀਟੀਆਈ, ਖੋ-ਖੋ ਕੋਚ ਪੰਕਜ, ਅਮਿਤ ਕੁਮਾਰ, ਸੰਜੂ ਕੁਮਾਰ ਆਦਿ ਹਾਜਰ ਸਨ

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply