ਛੇਹਰਟਾ, 5 ਅਕਤੂਬਰ (ਸੁਖਬੀਰ ਖੁਰਮਨੀਆ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਨੂੰ ਸਾਫ ਸੁੱਥਰਾ ਰੱਖਣ ਲਈ ਵਿੱਢੀ ਗਈ ਸਵੱਛ ਭਾਰਤ ਮੁਹਿੰਮ ਤਹਿਤ ਗੁਰੂ ਅਮਰਦਾਸ ਐਵਿਨਿਊ ਦੇ ਪ੍ਰਧਾਨ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ ਤੇ ਅਹੁਦੇਦਾਰਾਂ ਵਲੋਂ ਨਰਾਇਣਗੜ ਵਿਖੇ ਸਫਾਈ ਅਭਿਆਨ ਚਲਾਇਆ ਗਿਆ। ਇਸ ਮੋਕੇ ਪ੍ਰਿੰ. ਬੇਦੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਵੱਛ ਭਾਰਤ ਅਭਿਆਨ ਤਾਂ ਛੇੜਿਆ ਗਿਆ ਹੈ, ਪਰ ਇਹ ਉਸ ਸਮੇਂ ਹੀ ਕਾਮਯਾਬ ਹੋਵੇਗਾ ਜਦ ਆਪਣੇ ਘਰ, ਗੁਆਂਢ ਤੇ ਇਲਾਕੇ ਨੂੰ ਸਾਫ ਸੁੱਥਰਾ ਰੱਖਣ ਲਈ ਸਾਰੇ ਮਿਲ ਕੇ ਉਪਰਾਲੇ ਕਰੀਏ।ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਅੰਮ੍ਰਿਤਸਰ ਦੀ ਸਵੱਛ ਭਾਰਤ ਵੈਬਸਾਇਟ ਵੀ ਸ਼ੁਰੂ ਕੀਤੀ ਜਾ ਰਹੀ ਹੈ।ਇਸ ਮੋਕੇ ਐਚ.ਡੀ.ਐਫ.ਸੀ ਬੈਂਕ ਵਲੋਂ ਸਵੱਛ ਭਾਰਤ ਅਭਿਆਨ ਤਹਿਤ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਦੇ ਮੰਤਵ ਨਾਲ ਇਲਾਕੇ ਵਿਚ ਸਫਾਈ ਰੱਖਣ ਲਈ ਫਲੈਕਸ ਬੌਰਡ ਵੀ ਲਗਵਾਏ ਗਏ। ਇਸ ਮੋਕੇ ਵਾਰਡ ਪ੍ਰਧਾਨ ਰਿੰਕੂ ਬੌਧਰਾਜ, ਧੀਰਜ ਸ਼ੈਂਟੀ, ਐਚਡੀਐਫਸੀ ਬੈਂਕ ਮੈਨੇਜਰ ਸੋਨੀਆ ਚੱਡਾ, ਅਜੇ ਕੁਮਾਰ ਐਲਆਈਸੀ, ਸ਼ਮਸ਼ੇਰ ਸਿੰਘ ਸ਼ੇਰਾ, ਬਾਵਾ ਸਿੰਘ, ਕੈਪਟਨ ਸੁਰਜਣ ਸਿੰਘ, ਤਰਸੇਮ ਸਿੰਘ, ਹਰਮੀਤ ਸਿੰਘ, ਕੈਪਟਨ ਨਿਰੰਜਣ ਸਿੰਘ, ਕੁੰਦਨ ਲਾਲ, ਸੁਪਰਵਾਈਜਰ ਪਰਮਜੀਤ ਸਿੰਘ ਪੰਮਾਂ, ਆਨੰਦ ਲਾਲ, ਗੁਰਜੀਤ ਸਿੰਘ ਆਦਿ ਹਾਜਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media