Thursday, March 19, 2026

ਰਿਧਮਿਕ ਜਿਮਨਾਸਟਿਕ ਖਿਡਾਰਨ ਪ੍ਰਿਯਾਂਸ਼ੂ ਗਰੇਟ ਕਲੱਬ ਨੇ ਵਲੋਂ ਸਨਮਾਨਿਤ

PPN0610201513ਛੇਹਰਟਾ, 5 ਅਕਤੂਬਰ (ਸੁਖਬੀਰ ਖੁਰਮਨੀਆ) – ਗਰੇਟ ਸਪੋਰਟਸ ਐਂਡ ਕਲਚਰ ਕਲੱਬ ਵਲੋਂ ਖਿਡਾਰੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਅੀਹਮ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਸਿਲਸਿਲੇ ਤਹਿਤ ਕਲੱਬ ਦੇ ਪ੍ਰਧਾਨ ਨਵਦੀਪ ਸਿੰਘ ਵਲੋਂ ਨਿੱਕੀ ਉਮਰੇ ਰਿਧਮਿਕ ਜਿਮਨਾਸਟਿਕ ਵਿਚ ਤਿੰਨ ਵਾਰ ਸਟੇਟ ਪੱਧਰ ਤੇ ਤਿੰਨ ਵਾਰ ਨੈਸ਼ਨਲ ਪੱਧਰ ਤੇ ਖੇਡ ਚੁੱਕੀ ਪ੍ਰਿਯਾਂਸ਼ੂ ਕਾਲੀਆ ਨੂੰ ਉਚੇਚੇ ਤੌਰ ਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ । ਇਸ ਸਮੇਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨੋਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਉਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕਈ ਤਰ੍ਹਾਂ ਦੀ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿੰਨਾਂ ਦਾ ਨੋਜਵਾਨਾਂ ਨੂੰ ਲਾਭ ਲੈਣਾ ਚਾਹੀਦਾ ਹੈ। ਇਸ ਮੋਕੇ ਬਲਬੀਰ ਸਿੰਘ ਰੇਲਵੇ, ਇੰਡਸਟ੍ਰੀਅਲ ਅਸਟੇਟ ਦੇ ਉੱਪ ਪ੍ਰਧਾਨ ਦੀਪਕ ਸੂਰੀ, ਕੋਚ ਬਿੱਲੀ ਰੇਲਵੇ, ਬਲਜਿੰਦਰ ਸਿੰਘ, ਬਾੱਕਸਿੰਗ ਕੋਚ ਬ੍ਰਿਜ ਮੋਹ ਰਾਣਾ, ਬਲਦੇਵ ਰਾਜ, ਨਵਕਿਰਨ ਸਿੰਘ, ਵਿਕਰਮ ਕਾਲੀਆ, ਮੰਜੂ ਕਾਲੀਆ, ਸਪਨਾ ਮੱਟੂ, ਪੂਜਾ ਸ਼ਰਮਾ ਆਦਿ ਹਾਜਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply