Tuesday, September 29, 2026

ਵਾਹਿਗੁਰੂ ਪ੍ਰਚਾਰ ਸੇਵਾ ਦਲ ਦੇ ਸਿੰਘ ਬਾਬਾ ਢੱਡਰੀਆਂ ਨਾਲ ਚਟਾਨ ਵਾਂਗ ਖੜੇ ਰਹਿਣਗੇ- ਵੀਰ ਮਨਪ੍ਰੀਤ ਸਿੰਘ

PPN0810201508

ਸੰਦੌੜ, 7 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸਿੱਖੀ ਦੇ ਪ੍ਰਚਾਰ ਅਤੇ ਪਾਸਾਰ ਵਿਚ ਆਪਣੇ ਅਮੋਲਕ ਵਿਚਾਰਾਂ ਰਾਹੀ ਨੌਜਵਾਨਾਂ ਪੀੜੀ ਨੂੰ ਗੁਰਸਿੱਖੀ ਜੀਵਨ ਜਿਊਣ ਲਈ ਪ੍ਰੇਰਿਤ ਕਰ ਰਹੇ ਅਤੇ ਨਿਧੜਕ ਸੱਚ ਤੇ ਗੁਰਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਮਹਾਂਪੁਰਸ਼ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਪੰਥ ਦੇ ਹੀ ਸਿਆਸੀ ਲੀਡਰਾਂ ਦੇ ਗ਼ੁਲਾਮ ਹੋਏ ਜਥੇਦਾਰਾਂ ਵੱਲੋਂ ਪ੍ਰਚਾਰ ਨੂੰ ਰੋਕਣ ਅਤੇ ਜਾਨੀ ਮਾਲੀ ਨੁਕਸਾਨ ਪਹੁੰਚਾਉਣ ਦੀਆਂ ਜੋ ਧਮਕੀਆਂ ਦਿੱਤੀਆਂ ਜਾ ਰਹੀਂ ਹਨ ਉਹ ਅਤਿ ਨਿੰਦਣਯੋਗ ਹਰਕਤਾਂ ਹਨ ।ਇਸ ਮਾੜੀਆਂ ਹਰਕਤਾਂ ਦਾ ਵਿਰੋਧ ਅਤੇ ਸੱਚ ‘ਤੇ ਪਹਿਰਾ ਦੇਣ ਖ਼ਾਤਰ ਕੌਮ ਨੂੰ ਗੁਰਸਿੱਖੀ ਲਈ ਰਾਹ ਦਸੇਰਾ ਬਣਨ ਵਾਲੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਚਟਾਨ ਵਾਂਗ ਖੜੇ ਰਹਿਣਗੇ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਨੇ ਧਾਰਮਿਕ ਸਮਾਗਮ ਦੌਰਾਨ ਕੀਤਾ ।ਉਨ੍ਹਾਂ ਕਿਹਾ ਕਿ ਸਿੱਖਾਂ ਦੇ ਹਿਰਦੇ ਉਦੋਂ ਵਲੂੰਧਰੇ ਗਏ ਸਨ ਜਦੋਂ ਸੋਧੇ ਸਿਰਸੇ ਵਾਲੇ ਸਾਧ ਵੱਲੋਂ ਸਰਬੰਸਦਾਨੀ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵਰਗਾ ਭੇਸ ਬਣਾ ਕੇ ਅੰਮ੍ਰਿਤ ਸੰਚਾਰ ਕਰਨ ਦਾ ਸਵਾਂਗ ਰਚਾ ਕੇ ਗੁਰੂ ਸਾਹਿਬ ਜੀ ਦੇ ਸਤਿਕਾਰ ਦੀ ਬੇਅਦਬੀ ਕੀਤੀ ਸੀ । ਉਪਰੰਤ ਇਸ ਮਸਲੇ ਨੂੰ ਗੰਭੀਰ ਹੁੰਦਿਆਂ ਦੇਖ ਅਕਾਲ ਤਖ਼ਤ ਸਾਹਿਬ ਜੀ ਤੋਂ ਜਥੇਦਾਰ ਸਾਹਿਬਾਨਾਂ ਵੱਲੋਂ ਸਰਸੇ ਸਾਧ ਅਤੇ ਉਸ ਦੇ ਪ੍ਰੇਮੀਆਂ ਦਾ ਸੰਪੂਰਨ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਇਸ ਸੰਘਰਸ਼ ਵਿਚ ਕਈ ਧਰਮੀ ਯੋਧਿਆਂ ਨੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਲਾਈਆਂ ਅਤੇ ਸ਼ਹੀਦੀ ਦੇ ਜਾਮ ਪੀਤੇ ।ਅਸਹਿ ਦੁੱਖ ਉਦੋਂ ਹੋਇਆ ਜਦੋਂ ਸਰਬ ਧਰਮਾਂ ਦੇ ਸਾਂਝੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀਆਂ ਬੇਅਦਬੀਆਂ ਕੀਤੀਆਂ ਗਈਆਂ, ਜਿਸ ਨੂੰ ਮੁਆਫ਼ ਕਰਨਾ ਤਾਂ ਇਨਸਾਨੀਅਤ ਦਾ ਵੀ ਘਾਣ ਕਰਨ ਦੇ ਬਰਾਬਰ ਹੈ। ਜੋ ਕਿ ਸਿੱਖਾਂ ਦੇ ਸਿਰਮੌਰ ਤਖ਼ਤ ਤੇ ਬਿਰਾਜਮਾਨ ਸਿਆਸੀ ਗ਼ੁਲਾਮਾਂ ਦੇ ਜ਼ਰੀਏ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਕਮਨਾਮੇ ਨੂੰ ਨਕਾਰ ਕੇ ਨਾਂ ਮੰਨਣ ਵਾਲੇ ਸਿੰਘਾਂ ਅਤੇ ਪ੍ਰਚਾਰਕਾਂ ‘ਤੇ ਧੱਕੇਸ਼ਾਹੀਆਂ ਅਤੇ ਝੂਠੇ ਕੇਸਾਂ ਤਹਿਤ ਜਬਰੀ ਗ਼ੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਜੋ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਜਗਜੀਤ ਸਿੰਘ ਹੇੜੀਕੇ, ਜਰਨੈਲ ਸਿੰਘ ਅਲੀਪੁਰ, ਸੁਰਜੀਤ ਸਿੰਘ ਕੁਲਾਰ, ਨਛੱਤਰ ਸਿੰਘ ਬਮਾਲ, ਮਨਿੰਦਰ ਸਿੰਘ ਹਨ, ਕੁਲਦੀਪ ਸਿੰਘ ਮਾਹਮਦਪੁਰ, ਰਾਜਵੀਰ ਸਿੰਘ ਕੁਲਾਰ, ਰੈਂਕੂ ਸਿੰਘ ਕੁਲਾਰ, ਪ੍ਰਭਜੋਤ ਸਿੰਘ ਜੋਤੀ ਕੁਲਾਰ, ਪਿੰਦੋ ਸਿੰਘ, ਸੁਖਦੇਵ ਸਿੰਘ ਨਿਜ਼ਾਮਪੁਰ, ਜਗਦੀਪ ਸਿੰਘ ਡੋਗਰ, ਗੁਰਸੇਵਕ ਸਿੰਘ ਚਿੱਟਾ ਜਥੇ ਦੇ ਸਿੰਘਾਂ ਤੋ ਇਲਾਵਾ ਇਲਾਕੇ ਦੀ ਸੰਗਤ ਹਾਜ਼ਰ ਸੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply