ਸੰਦੌੜ, 11 ਅਕਤੂਬਰ (ਹਰਮਿੰਦਰ ਸਿੰਘ ਭੱਟ)- ਦੋ ਸਾਲ ਪਹਿਲਾਂ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਪਿੰਡ ਅਹਿਮਦਪੁਰ ਧਲੇਰ ਕਲਾਂ ਦੇ ਇਕ ਮਾਮਲੇ ਵਿਚ ਤਿੰਨ ਵਾਰਡਾਂ ਤੋਂ ਚੋਣ ਜਿੱਤੇ ਤਿੰਨ ਪੰਚਾਂ ਦੇ ਖਿਲਾਫ ਹਾਰੇ ਪੰਚਾਂ ਨੇ ਪਾਈ ਪਟੀਸਨ ਤੇ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਚੋਣ ਜਿੱਤੇ ਤਿੰਨ ਪੰਚਾਂ ਦੇ ਹੱਕ ਵਿਚ ਫੈਸਲਾ ਸੁਣਾ ਦਿੱਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪੰਚਾਇਤੀ ਚੋਣਾਂ ਦੌਰਾਨ ਧਲੇਰ ਕਲਾਂ ਦੇ ਤਿੰਨ ਵਿਅਕਤੀਆਂ ਤਰਲੋਚਨ ਸਿੰਘ ਨੇ ਵਾਰਡ ਨੰ 5, ਕੁਲਦੀਪ ਕੌਰ ਨੇ ਵਾਰਡ ਨੰ 4 ਅਤੇ ਸ਼ੇਰ ਸਿੰਘ ਵਾਰਡ ਨੰਬਰ 9 ਤੋਂ ਪੰਚੀ ਦੀ ਚੋਣ ਲੜੀ ਸੀ, ਪਰ ਇਨ੍ਹਾਂ ਦੇ ਖਿਲਾਫ ਚੋਣ ਲੜਨ ਵਾਲਿਆਂ ਚੰਦ ਸਿੰਘ, ਬੰਤ ਸਿੰਘ ਅਤੇ ਜੋਰਾ ਸਿੰਘ ਨੇ ਸ੍ਰੀਮਤੀ ਈਸ਼ਾ ਸਿੰਗਲ ਪੀ.ਸੀ.ਐਸ ਪ੍ਰੀਜਾਈਡਿੰਗ ਅਫਸਰ ਇਲੈਕਸਨ ਟ੍ਰਿਬਿਊਨਲ (ਸੰਗਰੂਰ) ਦੀ ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ ਜਿਸ ਵਿਚ ਕਿਹਾ ਕਿ ਰਿਟਰਨਿੰਗ ਅਫਸਰ ਨੇ 24 ਜੂਨ ਨੂੰ ਤਿੰਨੇ ਉਮੀਦਵਾਰਾਂ ਤਰਲੋਚਨ ਸਿੰਘ, ਕੁਲਦੀਪ ਕੌਰ ਅਤੇ ਸੇਰ ਸਿੰਘ ਦੇ ਨਾਮਜਦਗੀ ਪੱਤਰਾਂ ਦੀ ਪੜਤਾਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਨਾਮਜਦਗੀ ਪੱਤਰ ਰੱਦ ਕਰ ਦਿੱਤੇ ਸਨ ਅਤੇ ਲਿਸਟਾਂ ਸ਼ਾਮ ਨੂਂੰ ਨੋਟਿਸ ਬੋਰਡ ਤੇ ਵੀ ਲਗਾ ਦਿੱਤੀਆਂ ਸਨ ।ਪਰ ਅਗਲੇ ਦਿਨ 25 ਜੂਨ ਨੂੰ ਤਰਲੋਚਨ ਸਿੰਘ, ਕੁਲਦੀਪ ਕੌਰ ਅਤੇ ਸੇਰ ਸਿੰਘ ਦੇ ਨਾਮਜਦਗੀ ਪੱਤਰ ਮਨਜੂਰ ਕਰਕੇ ਚੋਣ ਨਿਸਾਨ ਅਲਾਟ ਕਰ ਦਿੱਤੇ ਸਨ।ਉਕਤ ਪਟੀਸ਼ਨਕਰਤਾਵਾਂ ਨੇ ਕਿਹਾ ਕਿ ਰਿਟਰਨਿੰਗ ਅਫਸਰ ਨੂੰ ਰੱਦ ਕੀਤੇ ਨਾਮਜਦਗੀ ਪੱਤਰ ਦੁਬਾਰਾ ਪ੍ਰਵਾਨ ਕਰਨ ਦਾ ਕੋਈ ਹੱਕ ਨਹੀਂ ਹੈ।ਉਧਰ ਰਿਟਰਨਿੰਗ ਅਫਸਰ ਨੇ ਅਦਾਲਤ ਨੂੰ ਦੱਸਿਆ ਕਿ ੳਸੁਨੇ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਕੰਮ ਨਹੀਂ ਕੀਤਾ ਹੈ,ਸਗੋਂ ਉਸ ਨੇ ਵਧੀਕ ਡਿਪਟੀ ਕਮਿਸਨਰ (ਵਿਕਾਸ) ਕਮ ਵਧੀਕ ਜਿਲਾ ਚੋਣ ਅਫਸਰ ਸੰਗਰੂਰ ਵੱਲੋਂ ਜਾਰੀ ਪੱਤਰ ਅਨੁਸਾਰ ਪਾਲਣਾ ਕਰਦੇ ਹੋਏ ਨਾਮਜਦਗੀ ਪੱਤਰ ਮਨਜੂਰ ਕੀਤੇ ਸਨ ਇਸ ਪੱਤਰ ਵਿਚ ਕਿਹਾ ਗਿਆ ਸੀ ਕਿ ਜੇਕਰ ਕਿਸੇ ਉਮੀਦਵਾਰ ਦਾ ਤਜਵੀਜ਼ ਕਰਤਾ ਕਿਸੇ ਹੋਰ ਵਾਰਡ ਨਾਲ ਸਬੰਧ ਰੱਖਦਾ ਹੈ ਤਾਂ ਉਸ ਉਮੀਦਵਾਰ ਦੀ ਨਾਮਜਦਗੀ ਰੱਦ ਨਾ ਕੀਤੀ ਜਾਵੇ ਅਤੇ ਉਸਨੂੰ ਚੋਣ ਨਿਸਾਨ ਅਲਾਟ ਕਰ ਦਿੱਤਾ ਜਾਵੇ।ਜਿਸ ਤੇ ਅਦਾਲਤ ਨੇ ਸਭ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਪਟੀਸਨਕਰਤਾ ਦੀ ਪਟੀਸ਼ਨ ਰੱਦ ਕਰ ਦਿੱਤੀ।ਅਦਾਲਤ ਤੇ ਇਸ ਫੈਸਲੇ ਦੇ ਖੁਸ਼ੀ ਜਤਾਉਂਦੇ ਹੋਏ ਪੰਚ ਤਰਲੋਚਨ ਸਿੰਘ ਨੇ ਕਿਹਾ ਕਿ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ ਇਨਸਾਫ ਦਿੱਤਾ ਹੈ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media