Monday, June 29, 2026

ਈ-ਫਾਰਮੇਸੀ ਦੇ ਵਿਰੋਧ ‘ਚ ਪੱਟੀ ਦੇ ਕੈਮਿਸਟ ਸਟੋਰ 14 ਨੂੰ ਰਹਿਣਗੇ ਬੰਦ – ਕਾਲੇਕੇ

PPN1210201518

ਪੱਟੀ, 12 ਅਕਤੂਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਈ-ਫਾਰਮੇਸੀ ਦੇ ਦੇਸ਼ ਭਰ ‘ਚ ਹੋ ਰਹੇ ਵਿਰੋਧ ਦੇ ਚਲਦਿਆਂ 14 ਅਕਤੂਬਰ ਨੂੰ ਪੱਟੀ ਦੇ ਸਾਰੇ ਕੈਮਿਸਟ ਸਟੋਰ ਬੰਦ ਰਹਿਣਗੇ।ਇਹ ਜਾਣਕਾਰੀ ਕੈਮਿਸਟ ਐਸ਼ੋਸੀਏਸਨ ਪੱਟੀ ਦੇ ਪ੍ਰਧਾਨ ਕੁਲਵਿੰਦਰਪਾਲ ਸਿੰਘ ਕਾਲੇਕੇ ਨੇ ਸਮੂਹ ਕੈਮਿਸਟ ਦੁਕਾਨਦਾਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਦਿੱਤੀ।ਉਹਨਾਂ ਕਿਹਾ ਕਿ ਈ-ਫਾਰਮੇਸੀ ਨਾਲ ਸਮੂਹ ਕੈਮਿਸਟ ਦੁਕਾਨਦਾਰਾਂ ਦਾ ਨੁਕਸਾਨ ਹੋ ਰਿਹਾ ਹੈ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਹਨਾਂ ਦੱਸਿਆ ਕਿ ਸ਼ੀਹਰ ਅੰਦਰ ਚੱਲ ਰਹੇ ਨਿੱਜੀ ਹਸਪਤਾਲਾਂ ਅੰਦਰ ਜੋ ਮੈਡੀਕਲ ਸਟੋਰ ਹਨ ਉਹਨਾਂ ਵੱਲੋਂ ਵੀ ਇਸ ਬੰਦ ਦੇ ਸੱਦੇ ਨੁੰ ਪ੍ਰਵਾਣ ਕਰਦਿਆਂ ਸਮੂਹ ਕੈਮਿਸਟ ਐਸ਼ੋਸੀਏਸ਼ਨ ਦਾ ਸਾਥ ਦੇਣ ਦਾ ਭਰੋਸਾ ਦਿੱਤਾ ਹੈ।ਸ੍ਰ. ਕਾਲੇਕੇ ਨੇ ਕਿਹਾ ਕਿ ਬੰਦ ਸਬੰਧੀ ਹਰ ਦਵਾਈ ਵਿਕਰੇਤਾ ਨੇ ਆਪਣੀ ਸਟੋਰ ਤੇ ਇਕ ਸੂਚਨਾ ਬੋਰਡ ਲਗਾ ਰੱਖਿਆ ਹੈ। ਜਿਸ ਨਾਲ ਆਮ ਜਨਤਾ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਤਾਂ ਜਹੋ ਉਹ ਆਪਣੀਆਂ ਜਰੂਰਤ ਦੀਆਂ ਦਵਾਈਆਂ ਦਾ ਪਹਿਲਾਂ ਤੋਂ ਇੰਤਜਾਮ ਕਰ ਸਕਣ ਜਿਸ ਨਾਲ ਆਮ ਜਨਤਾ ਨੂੰ ਹੋ ਰਹੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ।ਇਸ ਮੌਕੇ ਤੇ ਸੰਨੀ ਪਾਠਕ, ਅਰਜਿੰਦਰ ਸਿੰਘ ਬਿੱਲਾ, ਸਿਕੰਦਰ ਸੋਈ, ਗੁਰਵਿੰਦਰ ਸਿੰਘ ਰਾਹੀ, ਗੌਰਵ ਪਾਠਕ, ਪਰਮਿੰਦਰ ਸਿੰਘ ਬੱਬੂ, ਕਸ਼ਮੀਰ ਸਿੰਘ ਗਾਂਧੀ, ਬਲਦੇਵ ਸਿੰਘ ਢਿਲੋਂ, ਮਨਜਿੰਦਰ ਸਿੰਘ ਮੰਨਣ, ਰਾਜ ਕੁਮਾਰ ਚੋਪੜਾ, ਵਜਿੰਦਰ ਕੁਮਾਰ ਵੀਰਾ, ਹਰਜਿੰਦਰ ਸਿੰਘ, ਕੁਲਵਿੰਦਰਪਾਲ ਸਿੰਘ ਪਨੇਸਰ, ਜਸਪਾਲ ਸਿੰਘ ਆਦਿ ਮੌਜੂਦ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply