Sunday, August 2, 2026

ਅੰਤਰਰਾਸ਼ਟਰੀ ਕਾਨਫਰੰਸ ਸਿਡਾਨਾ ਇੰਸਟੀਚਿਊਟਸ ਆਫ ਐਜੂਕੇਸ਼ਨ ਵਿੱਚ 17 ਤੇ 18 ਅਕਤੂਬਰ ਨੂੰ

ਛੇਹਰਟਾ, 15 ਅਕਤੂਬਰ (ਸੁਖਬੀਰ ਖੁਰਮਨੀਆ) – ਪਹਿਲੀ ਅੰਤਰਰਾਸ਼ਟਰੀ ਕਾਨਫਰੰਸ ਸਿਡਾਨਾ ਇੰਸਟੀਚਿਊਟਸ ਆਫ ਐਜੂਕੇਸ਼ਨ ਖਿਆਲਾ ਖੁਰਦ ਅੰਮ੍ਰਿਤਸਰ ਵਿਖੇ 17 ਤੇ 18 ਅਕਤੂਬਰ ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਵੱਖ ਵੱਖ ਯੂਨੀਵਰਸਿਟੀਆਂ ਤੋਂ ਆਏ ਵਾਈਸ ਚਾਂਸਲਰ ਬੁਲਾਰੇ, ਖੋਜਕਰਤਾ, ਡੈਲੀਗੇਟ, ਵਿਦਵਾਨ ਇਸ ਵਿੱਚ ਭਾਗ ਲੈ ਰਹੇ ਹਨ। ਮਦਨ ਮੋਜਨ ਮਿੱਤਲ ਇੰਡਰਸਟੀ ਅਤੇ ਕਾਮਰਸ ਟੈਕਨੀਕਲ ਐਜੂਕੇਸ਼ਨ ਅਤੇ ਆਈ. ਟੀ ਟਰੇਨਿੰਗ ਤੇ ਪਾਰਲੀਮੈਂਟ ਅਫੇਅਰਜ਼ ਮੰਤਰੀ ਇਸ ਮੋਕੇ ਮੁੱਖ ਮਹਿਮਾਨ ਹੋਣਗੇ। ਇਸ ਕਾਨਫਰੰਸ ਵਿੱਚ 200 ਤੋਂ ਵੀ ਵੱਧ ਖੋਜ ਪੱਤਰ ਪੜੇ ਜਾਣਗੇ। ਪੂਰੇ ਦੇਸ਼ ਤੋਂ ਹੀ ਵੱਖ ਵੱਖ ਡੇਲੀਗੇਟਸ ਆਪਣੇ ਖੋਜ ਪੱਤਰ ਪੇਸ਼ ਕਰਨ ਆ ਰਹੇ ਹਨ। ਪ੍ਰੌ. ਅਰਬਿੰਦ ਝਾਅ ਡੀਨ ਸਕੂਲ ਆਫ ਐਜੂਕੇਸ਼ਨ ਇਸ ਕਾਨਫਰੰਸ ਵਿੱਚ ਮੁੱਖ ਬੁਲਾਰੇ ਹੋਣਗੇ। ਪ੍ਰੌ. ਨਰਮਿਤਾ ਸ਼ਰਮਾ ਡਾਇਰੈਕਟਰ ਯੁ.ਜੀ.ਸੀ, ਐਆਰਡੀਸੀ, ਡੀਏਯੂਵੀ ਇੰਦੌਰ, ਮੱਧ ਪ੍ਰਦੇਸ਼, ਪ੍ਰੌਫ, ਮਨੋਜ ਸਕਸੈਨਾ ਡੀਨ ਆੱਫ ਸਕੂਲ ਐਜੂਕੇਸ਼ਨ ਸੈਂਟਰਲ ਯੁਨੀਵਰਸਿਟੀ ਹਿਮਾਚਲ ਪ੍ਰਦੇਸ਼, ਧਰਮਸ਼ਾਲਾ, ਪ੍ਰੌ. ਗੀਤਾ ਸਿੰਘ, ਡਾਇਰੈਕਟਰ ਇੰਸਟੀਚਿਊਟ ਆਫ ਪ੍ਰੌਫੈਸ਼ਨਲ ਡਿਵੈਲਪਮੈਂਟ ਟੀਚਰਜ ਦਿੱਲੀ ਯੁਨੀਵਰਸਿਟੀ, ਡਾ. ਸਰੀਸ਼ਪਾਲ ਸਿੰਘ ਸੈਂਟਰਲ ਯੁਨੀਵਰਸਿਟੀ ਆਫ ਪੰਜਾਬ, ਬਠਿੰਡਾ ਤੇ ਡਾ. ਜੋਤਸਨਾ ਸਕਸੇਨਾ ਡ.ੀਡਬਲਯੂ.ਟੀ ਕਾਲਜ ਦੇਹਰਾਦੂਨ ਵੀ ਇਸ ਕਾਨਫਰੰਸ ਵਿੱਚ ਮੁੱਖ ਬੁਲਾਰੇ ਹੋਣਗੇ। ਇਸ ਮੋਕੇ ਮੁੱਖ ਮਹਿਮਾਨ ਵਲੋਂ ਇੰਟਰਨੈਸ਼ਨਲ ਜਰਨਲ ਆਫ ਇਨੋਵੇਟਿਵ ਰਿਸਰਚ ਵੀ ਰਿਲੀਜ਼ ਕੀਤਾ ਜਾਵੇਗਾ। ਇਸ ਮੋਕੇ ਸਕਿੱਲ ਡਿਵੈਲਪਮੈਂਟ ਕੋਰਸ ਜੋ ਪੀ.ਐਮ.ਕੇ.ਵੀ.ਵਾਈ ਸਕੀਮ ਅਧੀਨ ਹਨ ਵੀ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ ਦਾ ਉਦਘਾਟਨ ਮੰਤਰੀ ਮਦਨ ਮੋਹਨ ਮਿੱਤਲ ਕਰਨਗੇ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …

Leave a Reply