Tuesday, June 23, 2026

ਬੈਡਮਿੰਟਨ ਮੁਕਾਬਲਿਆਂ ਵਿੱਚ ਅਮਨਜੋਤ ਕੌਰ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

PPN2310201504

ਮਾਲੇਰਕੋਟਲਾ (ਸੰਦੌੜ) 23 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਅਲ-ਫਲਾਹ ਪਬਲਿਕ ਸਕੂਲ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਅਮਨਜੋਤ ਕੌਰ ਪੁੱਤਰੀ ਤੇਜਿੰਦਰਪਾਲ ਸਿੰਘ ਨੇ ਸੰਗਰੂਰ ਵਿੱਚ ਆਯੋਜਿਤ ਪੰਜਾਬ ਸਟੇਟ (ਲੜਕੀਆਂ) ਖੇਡਾਂ ਦੇ ਬੈਡਮਿੰਟਨ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਅਪਣੇ ਸਕੂਲ, ਮਾਪੇ ਤੇ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ। ਸਕੂਲ ਵਿੱਚ ਹੋਏ ਸਮਾਗਮ ਦੋਰਾਨ ਇਸ ਹੋਣਹਾਰ ਵਿਦਿਆਰਥਣ ਦੀ ਇਸ ਉਪਲਬਧੀ ਤੇ ਪ੍ਰਿੰਸੀਪਲ ਮੈਡਮ ਰਿਹਾਨਾ ਨਕਵੀ ਨੇ ਇਸ ਸ਼ਾਨਦਾਰ ਜਿੱਤ ਤੇ ਖਿਡਾਰਣ ਤੇ ਉਸ ਦੇ ਮਾਪਿਆਂ ਨੂੰ ਮੁਬਰਕਬਾਦ ਦਿੰਦਿਆਂ ਸਕੂਲ ਦੇ ਡੀ.ਪੀ.ਈ ਮੁਹੰਮਦ ਇਸਹਾਕ, ਮੁਹੰਮਦ ਨਦੀਮ ਤੇ ਕੋਚ ਮੁਹੰਮਦ ਆਜਮ ਨੂੰ ਖਿਡਾਰਣ ਦੀ ਤਿਆਰੀ ਲਈ ਕੀਤੀ ਕੋਸ਼ਿਸ਼ ਦੀ ਸ਼ਲਾਘਾ ਕਰਦਿਆਂ ਅੱਗੋਂ ਵੀ ਇਸਤੋਂ ਵੱਧ ਕੇ ਮਿਹਨਤ ਲਈ ਆਸ ਪ੍ਰਗਟ ਕੀਤੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply