Wednesday, July 22, 2026

ਗੁਰਦੇ ਦੀ ਬਿਮਾਰੀ ਤੋਂ ਪੀੜਤ ਗ਼ਰੀਬ ਪਰਿਵਾਰ ਦੀ ਬੱਚੀ ਨੂੰ ਰੱਬ ਵਰਗੇ ਦਾਨੀਆਂ ਦੀ ਉਡੀਕ

PPN2710201506ਸੰਦੌੜ, 27 ਅਕਤੂਬਰ (ਹਰਮਿੰਦਰ ਸਿੰਘ ਭੱਟ) – ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਮਾਸੂਮ ਨੰਨ੍ਹੀ ਛਾਂ ਪ੍ਰਭਜੋਤ ਕੋਰ ਪੁੱਤਰੀ ਦਰਬਾਰਾ ਸਿੰਘ ਵਾਸੀ ਜਲਵਾਣਾ (ਸੰਗਰੂਰ) ਮਹਿੰਗੇ ਇਲਾਜ ਤੋਂ ਵਿਹੂਣੇ ਹੋ ਕੇ ਦਿਨ ਪਰ ਦਿਨ ਮੌਤ ਦੇ ਮੂੰਹ ਵੱਲ ਜਾ ਰਹੀ ਹੈ।ਪਿਛਲੇ ਕਈ ਸਾਲਾਂ ਤੋਂ ਇਸ 16 ਸਾਲਾ ਬੱਚੀ ਦੇ ਮਾਪਿਆਂ ਵੱਲੋਂ ਇਲਾਜ ਲਈ ਡਾਕਟਰਾਂ ਦੇ ਕੋਲ, ਹਸਪਤਾਲਾਂ ਵਿਚ ਚੱਕਰ ਕੱਟ ਕੇ ਲੱਖਾਂ ਰੁਪਏ ਖ਼ਰਚ ਕੇ ਆਪਣੀ ਜ਼ਮੀਨ, ਘਰ ਬਾਰ ਵੀ ਇਸ ਨਾਮੁਰਾਦ ਬਿਮਾਰੀ ਤੋਂ ਆਪਣੀ ਫੁੱਲਾਂ ਵਰਗੀ ਬੱਚੀ ਨੂੰ ਬਚਾਉਣ ਲਈ ਲੇਖੇ ਲਾ ਚੁੱਕੇ ਹਨ ਤੇ ਹੁਣ ਕਿਰਾਏ ਦੇ ਮਕਾਨ ਵਿਚ ਰਹਿ ਕੇ ਗੁਜ਼ਾਰਾ ਕਰ ਰਹੇ ਹਨ। ਬੱਚੀ ਦਾ ਪਿਤਾ ਦਰਵਾਰਾ ਸਿੰਘ ਜੋ ਕਿ ਖ਼ੁਦ ਵੀ ਕਾਲੇ ਪੀਲੀਏ ਦਾ ਮਰੀਜ਼ ਹੈ ਅਤੇ ਮਾਤਾ ਹਰਵਿੰਦਰ ਕੌਰ ਨੇ ਪੱਤਰਕਾਰਾਂ ਨਾਲ ਆਪਣਾ ਦੁੱਖ ਭਰੇ ਮਨ ਨਾਲ ਸੁਣਾਉਂਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਬਾਦਲ ਸਰਕਾਰ ਦੇ ਅਧਿਕਾਰੀਆਂ ਨੂੰ ਬਹੁਤ ਵਾਰ ਬੱਚੀ ਦੇ ਇਲਾਜ ਲਈ ਮਾਲੀ ਸਹਾਇਤਾ ਦੀ ਅਪੀਲ ਕਰ ਚੁੱਕੇ ਹਨ ਪਰ ਬੇਆਸ ਹੀ ਹੋਏ ਹਨ।
ਉਨ੍ਹਾਂ ਡਾਢਾ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਨੰਨ੍ਹੀ ਛਾਂ ਦਾ ਹੋਕਾ ਲਾਉਣ ਵਾਲਾ ਬਾਦਲ ਪਰਵਾਰ ਅਤੇ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਮੈਂਬਰ ਵੱਲੋਂ ਇੱਕ ਦੁਆਨੀ ਤਾਂ ਕੀ ਦੇਣੀ ਸੀ ਕਦੇ ਦਿਲਾਸਾ ਵੀ ਨਹੀਂ ਦਿੱਤਾ ਹੋਣਾ, ਸਗੋਂ ਲਾਰਿਆਂ ਵਿਚ ਬੱਚੀ ਦੀ ਨਾਮੁਰਾਦ ਬਿਮਾਰੀ ਨੂੰ ਹੋਰ ਵਧਾਇਆ ਹੈ। ਉਨ੍ਹਾਂ ਨੂੰ ਰੱਬ ਵਰਗੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਆਸਰੇ ਉਹ ਬੱਚੀ ਪ੍ਰਭਜੋਤ ਦਾ ਇਲਾਜ ਅਤੇ ਘਰ ਦਾ ਗੁਜ਼ਾਰਾ ਚਲਾ ਰਹੇ ਹਨ ਅਤੇ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਹਨ ਕਿ ਕੋਈ ਸਮਾਜਿਕ ਸੰਸਥਾ ਜਾਂ ਹੋਰ ਦਾਨੀ ਸਜਣ ਸਾਡੀ ਬੱਚੀ ਦਾ ਇਲਾਜ ਕਰਵਾਉਣ ਤਾਂ ਕਿ ਬੱਚੀ ਆਪਣੀ ਫੁੱਲਾਂ ਵਰਗੀ ਕੋਮਲ ਜ਼ਿੰਦਗੀ ਨੂੰ ਹੱਸਦਿਆਂ ਗੁਜ਼ਾਰ ਸਕੇ ਆਪਣੀ ਬੱਚੀ ਪ੍ਰਭਜੋਤ ਕੌਰ ਦੇ ਇਲਾਜ ਲਈ ਭੀਖ ਮੰਗਣ ਤੱਕ ਮਜਬੂਰ ਹੋਏ ਪਰਵਾਰ ਦੀ ਸਹਾਇਤਾ ਲਈ 070874-41101 ਤੇ ਸੰਪਰਕ ਕਰਨ ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply