ਅਮ੍ਰਿਤਸਰ, 27 ਅਕਤੂਬਰ (ਗੁਰਪ੍ਰੀਤ ਸਿੰਘ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਵਿੱਚ ‘ਅੰਬਰਸਰੀਆ’ ਫਿਲਮ ਦੀ ਸ਼ੂਟਿੰਗ ਕੀਤੇ ਜਾਣ ‘ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਕਾਰਵਾਈ ਕੀਤੀ ਹੈ।ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਵਿੱਚ ਜਾਣਕਾਰੀ ਦੇਂਦਿਆਂ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸz: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦ’ਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਕਰਨ ਦੀ ਪ੍ਰਵਾਨਗੀ ਪੁਲੀਸ ਪ੍ਰਸ਼ਾਸਨ ਵੱਲੋਂ ਲਈ ਗਈ ਸੀ।ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਵੱਲੋਂ ਫਿਲਮ ਦੇ ਡਾਇਰੈਕਟਰ ਮਨਦੀਪ ਕੁਮਾਰ ਨੂੰ ਬੁਲਾ ਕੇ ਸ਼ੂਟਿੰਗ ਵਾਲੇ ਸਾਰੇ ਦ੍ਰਿਸ਼ ਚੈੱਕ ਕੀਤੇ ਅਤੇ ਉਸ ਨੂੰ ਗਲਿਆਰੇ ਵਾਲੇ ਦ੍ਰਿਸ਼ ਤੁਰੰਤ ਕੱਟਣ ਦੀ ਸਖ਼ਤ ਹਦਾਇਤ ਕਰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਅਗਾਂਹ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਵਿੱਚ ਕਿਸੇ ਵੀ ਫਿਲਮ ਡਾਇਰੈਕਟਰ ਨੂੰ ਸ਼ੂਟਿੰਗ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਜਿਸ ਡਾਇਰੈਕਟਰ ਨੇ ਫਿਲਮ ਦੀ ਸ਼ੂਟਿੰਗ ਕਰਨੀ ਹੋਵੇਗੀ ਉਹ ਪਹਿਲਾਂ ਫਿਲਮ ਦੀ ਸਕਰਿਪਟ ਸ਼ੋ੍ਰਮਣੀ ਕਮੇਟੀ ਨੂੰ ਦਿਖਾ ਕੇ ਪਾਸ ਕਰਵਾਏਗਾ, ਇਸ ਉਪਰੰਤ ਹੀ ਆਗਿਆ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਦੁਨੀਆਂ ਦਾ ਆਸਥਾ ਦਾ ਕੇਂਦਰ ਹੈ ਤੇ ਇਸ ਦੇ ਗਲਿਆਰੇ ਵਿੱਚ ਕੋਈ ਵੀ ਡਾਇਰੈਕਟਰ ਬਿਨਾਂ ਸ਼ੋ੍ਰਮਣੀ ਕਮੇਟੀ ਦੀ ਪ੍ਰਵਾਨਗੀ ਲਏ ਸ਼ੂਟਿੰਗ ਨਹੀਂ ਕਰ ਸਕੇਗਾ।
ਜਿਕਰਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਘੰਟਾ ਘਰ ਬਾਹੀ ਸਾਹਮਣੇ ਬਣੇ ਪਲਾਜ਼ਾ ‘ਤੇ ਫਿਲਮ ਅੰਬਰਸਰੀਆ ਦੀ ਸ਼ੂਟਿੰਗ ਦੌਰਾਨ ਹਾਲੀਵੁਡ ਕਲਾਕਾਰ ‘ਤੇ ਗਾਣਾ ਫਿਲਮਾਇਆ ਗਿਆ, ਜਿਸ ਦੌਰਾਨ ਹੀਰੋਇਨ ਨੇ ਪ’ਛਮੀ ਕਲਚਰ ਦੀ ਡਰੈਸ ਪਾਈ ਹੋਈ ਸੀ।ਇਸ ਦਾ ਸ਼੍ਰੋਮਣੀ ਕਮੇਟੀ ਨੂੰ ਤਾਂ ਪਤਾ ਨਾ ਲ’ਗਾ ਪ੍ਰੰਤੂ ਸੋਸ਼ਲ ਮੀਡੀਆ ‘ਤੇ ਇਹ ਸ਼ੂਟਿੰਗ ਦੇ ਸੀਨ ਵਾਇਰਲ ਹੋ ਗਏ ਤਾਂ ਇਹ ਸਭ ਦੇਖ ਕੇ ਸ਼੍ਰੋਮਣੀ ਕਮੇਟੀ ਹਰਕਤ ‘ਚ ਆਈ ਅਤੇ ਉਸ ਨੇ ਫਿਲਮ ਦੇ ਡਾਇਰੈਕਟਰ ਨਾਲ ਸੰਪਰਕ ਕਰਕੇ ਕਾਰਵਾਈ ਅੰਜ਼ਾਮ ਦਿ’ਤੀ ਹੈ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media