
ਖਾਲੜਾ/ਅਲ਼ਗੋਂ, 31 ਅਕਤੂਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ, ਹਰਦਿਆਲ ਭੈਣੀ) – ਪਿੰਡ ਆਸਲ-ੳਤਾੜ ਵਿਖੇ ਆਮ-ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਸਰਕਲ ਇੰਚਾਰਜ ਬਲੀ ਸਿੰਘ ਆਸਲ ਦੀ ਅਗਵਾਈ ਹੇਠ ਬੂਥ ਪੱਧਰ ਦੀ ਭਰਵੀ ਮੀਟਿੰਗ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਬਲੀ ਸਿੰਘ ਆਸਲ, ਕਰਮਜੀਤ ਸਿੰਘ ਦਿੳਲ, ਸੁਖਬੀਰ ਸਿੰਘ ਵਲਟੋਹਾ, ਜੁਗਰਾਜ ਸਿੰਘ ਮਾਛੀਕੇ ਆਦਿ ਆਗੂਆਂ ਨੇ ਲੋਕਾ ਨੂੰ ਆਮ-ਆਦਮੀ ਪਾਰਟੀ ਦੇ ਬੂਥ ਪੱਧਰ ਦੀਆਂ ਕਮੇਟੀਆ ਬਾਰੇ ਜਾਗਰੂਕ ਕਰਵਾਇਆ ਅਤੇ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਮਜੀਤ ਸਿੰਘ ਦਿੳਲ ਤੇ ਸੁਖਬੀਰ ਸਿੰਘ ਵਲਟੋਹਾ ਦੱਸਿਆ ਕਿ ਲੋਕ ਆਮ-ਆਦਮੀ ਪਾਰਟੀ ਨੂੰ ਭਰਵਾਂ ਸਹਿਯੋਗ ਦੇ ਰਹੇ ਹਨ ਅਤੇ ਆ ਰਹੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਮੋਢੇ ਲਾ ਕੇ ਲੋਕ ਅਕਾਲੀਆਂ ਅਤੇ ਕਾਗਰਸੀਆਂ ਦਾ ਬਾਈਕਾਟ ਕਰਕੇ ਆਪ ਦੀ ਸਰਕਾਰ ਬਣਾਉਣਗੇ । ਇਸ ਮੋਕੇ ਗੁਰਦੀਪ ਸਿੰਘ ਆਸਲ, ਗੁਰਸੇਵਕ ਸਿੰਘ ਆਸਲ, ਰਛਪਾਲ ਸਿੰਘ ਆਸਲ, ਗੁਰਦੇਵ ਦਿੳਲ, ਗੁਰਭੇਜ ਦਿੳਲ, ਮਨਪ੍ਰੀਤ ਲਵਲੀ ਆਦਿ ਵੀ ਹਾਜਿਰ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media