ਬਠਿੰਡਾ, 6 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀਆਂ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਹਜੂਰਾ ਕਪੂਰਾ ਕਲੋਨੀ, ਬਠਿੰਡਾ ਦੀ ਪ੍ਰਬੰਧਕ ਕਮੇਟੀ ਵੱਲੋ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਭਾਈ ਰਾਜਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਪ੍ਰਭਾਤ ਫੇਰੀਆਂ ਅੰਮ੍ਰਿਤ ਵੇਲੇ ਕੱਢੀਆਂ ਜਾ ਰਹੀਆਂ ਹਨ।ਪਿਛਲੇ ਸਾਲਾਂ ਦੀ ਤਰਾਂ ਇਸ ਵਾਰ ਵੀ ਬਹੁਤ ਦਿਨ ਪਹਿਲਾਂ 22 ਅਕਤੂਬਰ ਤੋਂ ਪ੍ਰਭਾਤ ਫੇਰੀਆਂ ਬੜੇ ਉਤਸ਼ਾਹ ਨਾਲ ਆਰੰਭ ਹੋਈਆਂ ਹਨ।ਪ੍ਰਭਾਤ ਫੇਰੀ ਵਿੱਚ ਸੰਗਤਾਂ ਲਗਾਤਾਰ ਸ਼ਬਦ ਗਾਇਨ ਕਰਕੇ ਗੁਰੂ ਜਸ ਪ੍ਰਾਪਤ ਕਰਦੀਆਂ ਹਨ।ਹਜੂਰਾ ਕਪੂਰਾ ਕਲੌਨੀ, ਮਾਤਾ ਜੀ ਵੀ ਨਗਰ, ਗੁਰੂ ਗੋਬਿੰਦ ਸਿੰਘ ਨਗਰ ਆਦਿ ਮੁਹੱਲਿਆਂ ਵਿਖੇ ਅੰਮ੍ਰਿਤ ਵੇਲੇ 4:30 ਵਜੇ ਤੋਂ 6:30 ਵਜੇ ਤੱਕ ਪ੍ਰਭਾਤ ਫੇਰੀ ਗੁਰਸਿੱਖ ਨਾਨਕ ਲੇਵਾ ਦੇ ਘਰ ਜਾਂ ਇੱਕ ਸਾਂਝੀ ਨਿਸ਼ਚਿਤ ਪੜਾਅ ਵਾਲੀ ਜਗਾ ਪਹੁੰਚ ਕੇ ਸ਼ਬਦ ਕੀਰਤਨ ਕਰਨ ਉਪਰੰਤ ਮੁਹੱਲੇ ਦੇ ਕਥਾਵਾਚਕ ਅਤੇ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਹਰਬੰਸ ਸਿੰਘ ਸਿਵੀਆਂ ਹਰ ਰੋਜ਼ ਹੀ ‘ਵਾਹਿਗੁਰੂ’ ਗੁਰਮੰਤਰ ਦਾ ਜਾਪ ਕਰਵਾਉਣ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਬਾਰੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਅਤੇ ਅੰਮ੍ਰਿਤ ਛਕ ਕੇ ਸਿੰਘ ਸਜਣ ਲਈ ਪ੍ਰੇਰਿਤ ਕਰਦੇ ਹਨ।ਇਸ ਤੋਂ ਇਲਾਵਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ ਅਤੇ ਮੁੱਖ ਸੇਵਾਦਾਰ ਭਾਈ ਹਰਬੰਸ ਸਿੰਘ ਸਿਵੀਆਂ ਵੱਲੋ ਪ੍ਰਭਾਤ ਫੇਰੀ ਦੌਰਾਨ ਪਿਛਲੇ ਦਿਨੀ ਪਿੰਡ ਬੁਰਜ ਕਾਹਨ ਸਿੰਘ ਵਾਲਾ ਅਤੇ ਬਗਰਾੜੀ ਸਮੇਤ ਹੋਰ ਕਈ ਥਾਏਂ ਮਨਮੁਖਾਂ ਵੱਲੋਂ ਸ੍ਰੀ ਗੁਰੂ ਗ੍ਰੰੰੰਥ ਸਾਹਿਬ ਜੀ ਸਮੁੱਚੀ ਮਨੁੱਖਤਾ ਦੇ ਰਹਿਬਰ ਸਾਂਝੇ ਗ੍ਰੰਥ ਦੀ ਕੀਤੀ ਘੋਰ ਬੇਅਦਬੀ ਦਾ ਰੋਸ ਕਰਦੇ ਹੋਏ ਸੰਤ ਸਮਾਜ ਅਤੇ ਸਿਰਮੌਰ ਸਿੱਖ ਪੰਥਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਦੀਵਾਲੀ/ਬੰਦੀ ਛੋੜ ਦਿਵਸ ਦੀਪਮਾਲਾ ਅਤੇ ਪਟਾਖੇ/ਆਤਿਸ਼ਬਾਜੀ ਨਾ ਕਰਕੇ ਕਾਲੀ ਦੀਵਾਲੀ ਮਨਾਉਣ ਦੀ ਅਪੀਲ ਸਬੰਧੀ ਰੋਜਾਨਾ ਹੀ ਬੜੇ ਜੋਰ-ਸ਼ੋਰ ਨਾਲ ਹੋਕਾ ਦਿੱਤਾ ਜਾਂਦਾ ਹੈ।ਜ਼ਿਕਰਯੋਗ ਹੈ 23 ਨਵੰਬਰ ਨੂੰ ਹਜੂਰਾ ਕਪੂਰਾ ਕਲੋਨੀ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਉਣ ਉਪਰੰਤ ਨਗਰ ਕੀਰਤਨ ਸਜਾਉਣ ਅਤੇ 25 ਨਵੰਬਰ ਨੂੰ ਅਵਤਾਰ ਪੁਰਬ ਮਨਾਉਣ ਲਈ ਸੰਗਤਾਂ ਵਿੱਚ ਬੇਹੱਦ ਉਤਸ਼ਾਹ ਪਾਇਆ ਜਾ ਰਿਹਾ ਹੈ।
ਸਮੁੱਚੇ ਸਮਾਗਮਾਂ ਨੂੰ ਸਫਲ ਬਣਾਉਣ ਲਈ ਗੁਰੂ ਘਰ ਦੇ ਕਥਾਵਾਚਕ ਭਾਈ ਹਰਬੰਸ ਸਿੰਘ ਸਿਵੀਆਂ, ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਜੌੜਾ, ਭਾਈ ਹਰਬੰਸ ਸਿੰਘ ਖਜਾਨਚੀ, ਹੈਡ ਗ੍ਰੰਥੀ ਭਾਈ ਸਰੂਪ ਸਿੰਘ, ਭਾਈ ਕੁਲਦੀਪ ਸਿੰਘ ਪੰਨੂੰ, ਭਾਈ ਬਲਦੇਵ ਸਿੰਘ ਰੋਮਾਣਾ, ਜੰਗੀਰ ਸਿੰਘ ਢਪਾਲੀ, ਮਾਸਟਰ ਸ਼ੇਰ ਸਿੰਘ ਬਰਾੜ, ਭਾਈ ਗਿਆਨ ਸਿੰਘ, ਭਾਈ ਬਲਕਰਨ ਸਿੰਘ, ਭਾਈ ਬਿੱਕਰ ਸਿੰਘ, ਭਾਈ ਨਛੱਤਰ ਸਿੰਘ, ਭਾਈ ਛੋਟੂ ਸਿੰਘ, ਭਾਈ ਹਰਨੇਕ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਮਣਜੀਤ ਸਿੰਘ, ਬੀਬੀ ਕੁਲਦੀਪ ਕੌਰ, ਬੀਬੀ ਜਸਵਿੰਦਰ ਕੌਰ ਆਦਿ ਪ੍ਰਭਾਤ ਫੇਰੀਆਂ ਵਿੱਚ ਵਧ ਚੜਖ਼ਖ਼ਕੇ ਸੇਵਾ ਕਰ ਰਹੇ ਹਨ। ਇਸ ਤੋਂ ਇਲਾਵਾ ਸਮੂਹ ਗੁਰੂ ਘਰਾਂ ਤੋਂ ਨਿਕਲ ਰਹੀਆਂ ਪ੍ਰਭਾਤ ਫੇੇਰੀਆਂ ਗੁਰਦੁਆਰਾ ਸਿੰਘ ਸਭਾ ਖਾਲਸਾ ਦੀਵਾਨ ਵਿਖੇ 24 ਨਵੰਬਰ ਨੂੰ ਅੰਮ੍ਰਿਤ ਵੇਲੇ ਇੱਕਠੀਆਂ ਹੋ ਕੇ ਗੂੁਰੂ ਜੱਸ ਸੰਗਤਾਂ ਨੂੰ ਸਰਵਣ ਕਰਵਾਉਣ ਗਈਆਂ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media