ਗੁਰੂਦੁਆਰਾ ਜਾਹਰਾ ਜਹੂਰ ਪਾਤਿਸਾਹੀ ਛੇਵੀਂ ਪੁਰਹੀਰਾ ਵਿਖੇ ਵਿਸ਼ੇਸ ਇਕੱਠ ਦਾ ਕੀਤਾ ਆਯੋਜਨ
ਹੁਸ਼ਿਆਰਪੁਰ, 7 ਨਵੰਬਰ (ਸਤਵਿੰਦਰ ਸਿੰਘ)- ਗੁਰੂਦੁਆਰਾ ਜਾਹਰਾ ਜਹੂਰ ਪਾਤਿਸਾਹੀ ਛੇਵੀਂ ਪੁਰਹੀਰਾ ਵਿਖੇ ਸਿੱਖ ਜੱਥੇਬੱਦੀਆਂ ਵਲੋਂ ਸ਼੍ਰੀ ਗੂਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਨਾਦਰ ਨੂੰ ਲੈ ਕੇ ਜੋ ਘਟਨਾਵਾਂ ਵਾਪਰੀਆਂ ਅਤੇ ਕੁਝ ਸੰਸਥਾਵਾਂ ਵਲੌਂ ਬੁਲਾਏ ਇੱਕਠ ਜਿਸ ਨੂੰ ਸਰਬੱਤ ਖਾਲਸਾ ਦਾ ਨਾਅ ਦਿੱਤਾ ਗਿਆ ਦੇ ਵਿਰੋਧ ਵਿਚ ਮੱਤਾ ਪਾਸ ਕੀਤਾ ਗਿਆ। ਇਸ ਇਕੱਠ ਵਿਚ ਜੇਲ੍ਹਾਂ, ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਮੰਤਰੀ ਸ਼੍ਰੀ ਸੋਹਣ ਸਿੰਘ ਠੰਡਲ, ਮੁੱਖ ਸੰਸਦੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼ ਅਤੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਵਿਧਾਇਕ ਸ਼੍ਰੀ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ, ਦੋਆਬਾ ਜ਼ੋਨ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ਼੍ਰੀ ਸਰਬਜੋਤ ਸਿੰਘ ਸਾਬੀ ਵਿਸ਼ੇਸ ਤੌਰ ਤੇ ਸਾਮਿਲ ਹੋਏ। ਇਕੱਠ ਨੂੰ ਸਬੋਧਨ ਕਰਦੇ ਹੋੲੈ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਕੁਝ ਪੰਥ ਵਿਰੋਧੀ ਤਾਕਤਾਂ ਵੱਲੋਂ ਸਿਆਸੀ ਰੋਟੀਆਂ ਸੇਕਣ ਖਾਤਰ ਬੁਲਾਏ ਗਏ ਨਿਜੀ ਸਮਾਗਮ ਨੂੰ ਕਿਸੇ ਵੀ ਹਾਲਤ ਵਿੱਚ ਸਰਬੱਤ ਖਾਲਸਾ ਨਹੀਂ ਕਿਹਾ ਜਾ ਸਕਦਾ। ਅਜਿਹਾ ਪੰਥ ਵਿਰੋਧੀ ਸ਼ਕਤੀਆਂ ਦੀ ਸ਼ਹਿ ਉਪਰ ਸਿੱਖ ਪੰਥ ਨੂੰ ਆਪਸ ਵਿੱਚ ਵੰਡਣ ਤੇ ਸਿੱਖ ਪ੍ਰੰਪਰਾਵਾਂ ਅਤੇ ਮਰਿਆਦਾ ਦਾ ਘਾਣ ਕਰਨ ਦੀ ਕੋਝੀ ਸ਼ਾਜਿਸ਼ ਹੈ। ਇਹ ਪੰਜਾਬ ਦੀ ਅਮਨ ਸ਼ਾਂਤੀ, ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦੇ ਮਹੌਲ ਨੂੰ ਲਾਂਬੂੰ ਲਗਾਉਣ ਦੀ ਕੋਝੀ ਚਾਲ ਹੈ। ਇਸ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋੋਗ ਤੋਂ ਬਾਅਦ ਪੰਜਾਬ ਵਿਚ ਅਮਨ ਸ਼ਾਤੀ ਲਈ ਸਮੂਹਿਕ ਤੌਰ ਤੇ ਅਰਦਾਸ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ਼੍ਰੀ ਹਰਜਿੰਦਰ ਸਿੰਘ ਧਾਮੀ, ਡਾ. ਜੰਗ ਬਹਾਦਰ ਰਾਏ ਤੋਂ ਇਲਾਵਾ ਹਲਕਾ ਇੰਚਾਰਜ ਟਾਂਡਾ ਸ਼੍ਰੀ ਰਵਿੰਦਰ ਸਿੰਘ ਰਸੂਲਪੁਰ, ਮਾਰਕੀਟ ਕਮੇਟੀ ਚੇਅਰਮੈਨ ਸ਼੍ਰੀ ਅਵਤਾਰ ਸਿੰਘ ਜੌਹਲ, ਅਤੇ ਸੀਨੀਅਰ ਡਿਪਟੀ ਮੇਅਰ ਸ਼੍ਰੀ ਪ੍ਰੇਮ ਸਿੰਘ ਪਿੰਪਲਾਵਾਲਾ, ਡਿਪਟੀ ਮੇਅਰ ਸੂਕਲਾ ਸਰਮਾ, ਤਜਿੰਦਰ ਸਿੰਘ ਸੋਢੀ, ਜਸਜੀਤ ਸਿੰਘ ਥਿਆੜਾ, ਐਸ ਜੀ ਪੀ ਸੀ ਮੇਬਰ ਤਾਰਾਂ ਸਿੰਘ ਸੱਲਾ, ਸਰਕਲ ਪ੍ਰਧਾਨ ਗੁਰਨਾਮ ਸਿੰਘ, ਇਕਬਾਲ ਸਿੰਘ ਢਿਡਿਆਲਾ, ਵਰਿਆਮ ਸਿੰਘ ਡਾ ਰਣਜੀਤ ਸਿੰਘ ਜਾਜਾਂ, ਕੁਲਦੀਪ ਸਿੰਘ ਬੂਟਰ, ਹਰਬੰਸ ਸਿੰਘ ਅਰਗੋਵਾਲ, ਸੁਰਜੀਤਸਿੰਘ ਨਈਅਰ, ਪ੍ਰਧਾਨ ਇਸਤਰੀ ਅਕਾਲੀ ਦਲ ਸ਼ਹਿਰੀ ਅਵੀਨਾਸ ਕੌਰ ਵੈਦ, ਸੁਖਵਿੰਦਰ ਸਿੰਘ ਮੂਣਕ, ਜਸਵਿੰਦਰ ਸਿੰਘ ਬਿੰਟੂ, ਗੁਰਪੀ੍ਰਤ ਸਿੰਘ ਚੀਮਾ, ਬੀਬੀ ਚਰਨਜੀਤ ਕੋਰ, ਜਗਤਾਰ ਸਿੰਘ ਬੂਲਾਲਾ, ਪਰਵਿੰਦਰ ਸਿੰਘ, ਰਣਜੀਤ ਸਿੰਘ ਪ੍ਰਿਤਪਾਲ ਸਿੰਘ, ਮਨਜੀਤ ਸਿੰਘ ਰਾਏ, ਐਮ ਸੀ ਹਰਪਿੰਦਰ ਸਿੰਘ ਗਿੱਲ, ਸੰਤੋਖ ਸਿੰਘ ਔਜਲਾ, ਬਿਕਰਮਜੀਤ ਸਿੰਘ ਕਲਸੀ, ਰੂਪਲਾਲ ਥਾਪਰ, ਕੁਲਵਿੰਦਰ ਸਿੰਘ ਜੰਡਾ, ਪਰਮਜੀਤ ਸਿੰਘ ਪਜੌੜ, ਹਰਜਿੰਦਰ ਸਿੰਘ, ਹਰਦੇਵ ਸਿੰਘ ਸਹਾਏਪੁਰ, ਗੁਰਬਖਸ ਸਿੰਘ ਨਸਰਾਲਾ, ਬਲਜੀਤ ਸਿੰਘ ਮੈਘੋਵਾਲ, ਤਰਸੇਮ ਸਿੰਘ ਰਿਕੂ, ਦੀਪ ਕੌਰ ਗਜਣ ਸਿੰਘ ਮੁਕੇਰੀਆਂ, ਜੋਰਾਵਰ ਸਿੰਘ ਚੁਹਾਣਾ, ਬਲਰਾਜ ਸਿੰਘ ਚੋਹਾਨ, ਕੁਲਦੀਪ ਸਿੰਘ ਸਰਪੰਚ ਜੰਡੀ, ਗੁਰਮੇਲ ਸਿੰਘ ਸਰਹਾਲਾ, ਸਰਬਜੀਤ ਸਿੰਘ ਬਾਦੌਵਾਲ, ਵਰਿੰਦਰ ਸਿੰਘ ਪਰਮਾਰ, ਭੁਪਿੰਦਰ ਸਿੰਘ ਨੀਲੂ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤ ਹਾਜ਼ਰ ਸੀ।
Punjab Post Daily Online Newspaper & Print Media
