Wednesday, July 15, 2026

ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਾਸੀਆਂ ਨੂੰ ਭਾਈਚਾਰਾ ਬਣਾਈ ਰੱਖਣ ਲਈ ਅਪੀਲ- ਪ੍ਰੋ. ਹਰਬੰਸ ਸਿੰਘ

PPN0711201517

ਹੁਸ਼ਿਆਰਪੁਰ, 7 ਨਵੰਬਰ (ਸਤਵਿੰਦਰ ਸਿੰਘ)-ਆਮ ਆਦਮੀ ਪਾਰਟੀ ਦੀ ਬੁੱਧੀਜੀਵੀ ਸੈਲ ਦੀ ਜਰੂਰੀ ਮੀਟਿੰਗ ਬੁੱਧ ਰਾਮ ਕਲੋਨੀ, ਪਾਰਟੀ ਦਫਤਰ ਵਿਖੇ ਪ੍ਰੋ. ਹਰਬੰਸ ਸਿੰਘ ਜੋਨਲ ਇੰਚਾਰਜ, ਹੁੂਿਆਰਪੁਰ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਬੁੱਧੀਜੀਵੀ ਸੈੱਲ ਦੇ ਵਿਸਥਾਰ ਬਾਰੇ ਵੱਖ-ਵੱਖ ਹਲਕਿਆਂ ਦੇ ਲਾਏ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਪਾਰਟੀ ਵਲੰਟੀਅਰਜ ਨੇ ਹਿੱਸਾ ਲਿਆ। ਮੀਟਿੰਗ ਵਿੱਚ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਤੇ ਨਾਲ ਇਹ ਵੀ ਅਪੀਲ ਕੀਤੀ ਗਈ ਕਿ ਸਾਰੇ ਵਰਗਾਂ ਦੇ ਲੋਕਾਂ ਨੂੰ ਆਪਸੀ ਭਾਈਚਾਰ ਬਣਾਈ ਰਖਣਾ ਚਾਹੀਦਾ ਹੈ। ਪਾਰਟੀ ਵਲੋਂ ਇੱਕ ਹੋਰ ਮਤੇ ਰਾਹੀਂ ਗੜ੍ਹਦੀਵਾਲਾ ਵਿਖੇ ਪਾਰਟੀ ਵਰਕਰਾਂ ਨੂੰ ਪੁਲਿਸ ਵੱਲੋਂ ਨਜਾਇਜ ਤੌਰ ਤੇ ਫੜਨ ਅਤੇ ਪਰੇਸ਼ਾਨ ਕਰਨ ਦੀ ਨਿਖੇਧੀ ਕੀਤੀ ਗਈ। ਵੱਖ-ਵੱਖ ਬੁਲਾਰਿਆਂ ਨੇ ਵਿਚਾਰ ਪ੍ਰਗਟ ਕੀਤੇ ਕਿ ਪਾਰਟੀ ਦੇ ਵਲੰਟੀਅਰਜ ਅਹੁੱਦਿਆਂ ਮਗਰ ਦੌੜਨ ਦੀ ਬਜਾਏ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਵਾਉਣ ਵਿੱਚ ਸਹਾਇਤਾ ਕਰਨ। ਪ੍ਰੋ. ਹਰਬੰਸ ਸਿੰਘ ਨੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਨੂੰ ਪਾਰਟੀ ਦੀ ਵਿਚਾਰ ਧਾਰਾ ਪਿੰਡ-ਪਿੰਡ ਵਿੱਚ ਆਮ ਲੋਕਾਂ ਤੱਕ ਪਹੁੰਚਾਉਣ ਲਈ ਅਤੇ ਲੋਕਾਂ ਦੀਆਂ ਸਮੱਸਿਆਵਾਂ ਜਾਣਨ ਲਈ ਕਿਹਾ। ਸੀਨੀਅਰ ਪਾਰਟੀ ਆਗੂ ਕਰਨਲ ਬਲਦੇਵ ਸਿੰਘ ਨੇ ਵਿਚਾਰ ਪ੍ਰਗਟ ਕੀਤੇ ਕਿ ਪਾਰਟੀ ਦੀ ਇੱਕ-ਜੁੱਟਤਾ ਬਣਾਈ ਰੱਖਣ ਲਈ ਪੁਰਾਣੇ ਅਤੇ ਨਵੇਂ ਵਲੰਟੀਅਰਜ ਇੱਕਠੇ ਹੋ ਕੇ ਕੰਮ ਕਰਨ। ਇਸ ਮੀਟਿੰਗ ਵਿੱਚ ਕਰਨਲ ਬਲਦੇਵ ਸਿੰਘ, ਜੀ.ਐਸ.ਪਰਮਾਰ, ਐਸ.ਪੀ. ਸ਼ਰਮਾ, ਇਕਬਾਲ ਸਿੰਘ, ਕੁਲਦੀਪ ਸ਼ਰਮਾ, ਸੰਤੋਖ ਸਿੰਘ, ਰਵੀ ਕੁਮਾਰ, ਡਾ. ਨਰੇਸ਼ ਸੱਗੜ, ਮੈਡਮ ਚੰਦਰ ਕਾਂਤਾ, ਅਜੀਤ ਸਿੰਘ ਗੁਰਾਇਆਂ, ਸ. ਭਾਗ ਸਿੰਘ ਇੰਚਾਰਜ ਹਲਕਾ ਮੁਕੇਰੀਆਂ, ਡਾ. ਅਸ਼ੋਕ ਕੁਮਾਰ ਰੇਖੀ ਇੰਚਾਰਜ ਹਲਕਾ ਟਾਂਡਾ, ਤਜਿੰਦਰ ਸਿੰਘ ਇੰਚਾਰਜ ਹਲਕਾ ਸ਼ਾਮ ਚੁਰਾਸੀ, ਸਰਪੰਚ ਪ੍ਰਿਥੀ ਪਾਲ ਸਿੰਘ ਇੰਚਾਰਜ ਹਲਕਾ ਚੱਬੇਵਾਲ, ਸੂਬੇਦਾਰ ਮੇਜਰ ਸੁਲੱਖਣ ਸਿੰਘ ਜੋਨਲ ਇੰਚਾਰਜ ਐਕਸ-ਸਰਵਿਸਮੈਨ ਸੈਸ਼ੱਲ ਹੁਸ਼ਿਆਰਪੁਰ, ਫਕੀਰ ਚੰਦ ਡੋਗਰਾ, ਧਰਮ ਸਿੰਘ, ਵਰਿੰਦਰ ਕੁਮਾਰ ਪੁੰਨੀ, ਅਸ਼ੋਕ ਕੁਮਾਰ ਰਾਏ, ਗੁਰਿੰਦਰ ਸਿੰਘ, ਪ੍ਰਿੰਸੀਪਲ ਐਸ.ਐਸ. ਰੰਧਾਵਾ, ਮੇਜਰ ਸਿੰਘ, ਪ੍ਰਭੁ ਦੱਤ, ਵਿਕਰਬੀਰ ਸਿੰਘ, ਦਵਿੰਦਰ ਕੁਮਾਰ, ਸ. ਮਹਿੰਦਰ ਸਿੰਘ ਲੰਬੜਦਾਰ, ਡਾ. ਹਰਪ੍ਰਸ਼ਾਦ, ਹਰਜੀਤ ਸਿੰਘ ਫੁਗਲਾਣਾ, ਮਾਸਟਰ ਗੁਰਮੀਤ ਸਿੰਘ, ਕ੍ਰਿਸ਼ਨਜੀਤ ਰਾਓ,ਮਹੇ ਸ਼ਰਮਾ, ਅਵਤਾਰ ਸਿੰਘ, ਸ. ਊਧਮ ਸਿੰਘ ਚੱਠਾ, ਆਰ.ਕੇ. ਭੱਟੀ, ਡਾ. ਜੇ.ਐਸ. ਸੰਘਾ, ਯੋਗੇਸ਼ ਕਾਂਡਾ ਅਤੇ ਬਹੁਤ ਸਾਰੇ ਹੋਰ ਅਨੇਕਾਂ ਪਾਰਟੀ ਵਲੰਟੀਅਰਜ ਹਾਜਰ ਸਨ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply