
ਬਠਿੰਡਾ, 8 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸਥਾਨਕ ਆਰ ਬੀ ਡੀ ਏ ਵੀ ਸਕੂਲ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਰੰਗਾਰੰਗ ਪ੍ਰੋਗਰਾਮਾਂ ਦੁਆਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ।ਸਕੂਲ ਦੇ ਵੱਖ ਵੱਖ ਹਾਊਸ ਦੇ ਬੱਚਿਆਂ ਦੁਆਰਾ ਵੇਦ ਮੰਤਰਾਂ ਦੇ ਉਚਾਰਨ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।ਕਮੇਡੀ ਸਕਿੱਟ ਸ਼ੋਅ ਵਿਚ ਬੱਚਿਆਂ ਦੀ ਪ੍ਰਤਿਭਾ ਵੇਖਦਿਆਂ ਹੀ ਬਣਦੀ ਸੀ ਸਾਰੇ ਹਾਊਸਾਂ ਦੇ ਬੱਚਿਆਂ ਨੇ ਸਕਿੱਟ ਪੇਸ਼ਕਾਰੀ ਦੋਰਾਨ ਦਰਸ਼ਕਾਂ ਦੇ ਢਿੱਡੀ ਪੀੜਾਂ ਪਾ ਦਿੱਤੀਆਂ, ਪੰਜਾਬੀ ਵਿਰਸਾ, ਅਨਪੜ੍ਹਤਾ, ਰਾਜਨੀਤੀ ਤੇ ਹੋਰ ਸਮਾਜਿਤ ਕੁਰੀਤੀਆਂ ਨੂੰ ਅਜਿਹੇ ਵਿਅੰਗਮਈ ਢੰਗ ਨਾਲ ਪੇਸ਼ ਕੀਤਾ ਗਿਆ ਕਿ ਹਸਦਿਆਂ ਹਸਦਿਆਂ ਸਮਾਜਿਕ ਕੁਰੀਤੀਆਂ ਤੋਂ ਉਭਰਨ ਦਾ ਅਹਿਸਾਸ ਕਰਵਾਇਆ ਗਿਆ। ਭਾਸ਼ਨ ਪ੍ਰਤੀਯੋਗਤਾ” ਸਿੱਖਿਆ ਯੁਵਾ ਸ਼ਕਤੀ ਅਤੇ ਸੈਲਫ਼ੀ ਵਿਸੇ ਤੇ ਬੱਚਿਆਂ ਨੇ ਬਹੁਤ ਹੀ ਭਾਵਪੂਰਨ ਅਤੇ ਗਹਿਰੇ ਵਿਚਾਰਾਂ ਨਾਲ ਅੱਜ ਦੇ ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਅਤੇ ਉੱਚੇ ਆਦਰਸ਼ਾਂ ਨੂੰ ਵੀ ਸਾਹਮਣੇ ਰੱਖਿਆ। ‘ਜਿਸ ਕੇ ਪਾਸ ਯੁਵਾ ਹੈ ਭਵਿੱਸ਼ ਉਸੀ ਕਾ ਹੈ’ ਹਿੰਦੀ ਵਿਸ਼ੇ ‘ਤੇ ਖੂਬਸੂਰਤ ਭਾਵਾਂ ਨੂੰ ਦਰਸਾਉਦੇ ਬੱਚਿਆਂ ਨੇ ਭਵਿੱਖੀ ਭਾਰਤ ਦੇ ਦਰਸ਼ਨ ਕਰਵਾਏ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਗਿੱਧੇ ਵਿੱਚ ਅਲਬੇਲੀਆਂ ਮਟਿਆਰਾਂ ਦੇ ਪੈਰਾਂ ਦੀ ਧਮਕ ਅਤੇ ਖੂਬਸੂਰਤ ਬੋਲੀਆਂ ਨੇ ਧਰਤੀ ਹਿਲਾ ਦਿੱਤੀ। ਦਿਵਾਲੀ ਦੀ ਮਹੱਤਵ ਤੇ ਮੈਡਮ ਜੋਤੀ ਭਟਨਾਗਰ ਅਤੇ ਗਾਂਧੀ ਹਾਊਸ ਦੀ ਬੱਚੀ ਹਿਮਾਨੀ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਰੋਸ਼ਨੀ ਪਾਈ। ਗਾਂਧੀ ਹਾਊਸ ਦੀ ਬੱਚੀ ਜੀਆ ਨੇ ਕਵਿਤਾ ਦੇ ਬੋਲਾਂ ਨਾਲ ਸੁਰੱਖਿਅਤ ਦਿਵਾਲੀ ਮਨਾਉਣ ਲਈ ਸੁਚੇਤ ਕੀਤਾ। ਸਮੂਹ ਗਾਨ ” ਸੂਰਜ ਬਦਲੇ ਚੰਦਾ ਬਦਲੇ” ਦੇ ਬੋਲਾਂ ਨਾਲ ਦੇਸ਼ ਭਗਤੀ ਦੇ ਜ਼ਜ਼ਬੇ ਨੇ ਬੱਚਿਆਂ ਦੇ ਮਨਾ ‘ਤੇ ਡੂੰਘਾ ਅਸਰ ਕੀਤਾ। ਬਚਿਆਂ ਨੂੰ ਹਾਊਸ ਮੁਤਾਬਕ ਪ੍ਰਾਪਤ ਪੁਜੀਸ਼ਨਾਂ ਤੇ ਸਨਮਾਨਤ ਵੀ ਕੀਤਾ ਗਿਆ। ਅੰਤ ਵਿਚ ਮੈਡਮ ਸਤਵੰਤ ਕੌਰ ਭੁੱਲਰ ਨੇ ਬੱਚਿਆਂ ਵਲੋਂ ਵਿਖਾਈ ਪ੍ਰਤੀਭਾ ਦੀ ਜ਼ੋਰਦਾਰ ਸ਼ਬਦਾਂ ਵਿਚ ਪ੍ਰਸ਼ੰਸ਼ਾ ਵੀ ਕੀਤੀ ਤੇ ਵਧਾਈ ਵੀ ਦਿੱਤੀ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media