Friday, July 17, 2026

ਟਾਈਟਲਰ ਨੂੰ ਬੇਕਸੂਰ ਕਰਾਰ ਦੇਣ ਲਈ ਹਰਸਿਮਰਤ ਕੌਰ ਬਾਦਲ ਅਸਤੀਫਾ ਦੇਣ -ਫੂਲਕਾ

ਬੁਰਗਾੜੀ ਤੋਂ ਬਠਿੰਡਾ ਸਾਈਕਲ ਰੈਲੀ 14 ਨਵੰਬਰ ਦਿਨ ਸ਼ਨੀਵਾਰ ਨੂੰ – ਫੂਲਕਾ

ਬਠਿੰਡਾ, 8 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਵਿਖੇ ਇਕ ਸਥਾਥਕ ਹੋਟਲ ਵਿੱਚ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਪ੍ਰੈਸ ਕਾਨਫਰੰਸ ਦੋਰਾਨ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਤੇ ਉਨ੍ਹਾਂ ਦੀ ਪਾਰਟੀ ਨਵੰਬਰ 84 ਦੇ ਨਰ-ਸੰਘਾਰ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਏਗੀ। ਖਾਸ ਕਰਕੇ ਸਜੱਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ। ਪਰ ਹੁਣ ਜਦੋਂ ਉਹ ਕੇਂਦਰੀ ਮੰਤ੍ਰੀ ਬਣ ਗੲ ਹਨ ਤਾਂ ਇਨਾਂ ਦੇ ਰਾਜ ਵਿਚ ਦਸੰਬਰ 2014 ਵਿਚ ਜਗਦੀਸ਼ ਟਾਈਟਲਰ ਨੂੰ ਬੇਕਸੂਰ ਕਰਾਰ ਦਿੱਤਾ ਗਿਆ ਸੀ। ਸੀ.ਬੀ.ਆਈ. ਨੇ ਕਲੋਜ਼ਰ ਰਿਪੋਰਟ ਚੁਪ-ਚੁਪੀਤੇ ਕੋਰਟ ਵਿਚ ਫਾਈਲ ਕੀਤੀ ਤੇ ਨਾ ਹੀ ਮੀਡੀਆ ਅਤੇ ਨਾ ਹੀ ਪੀੜ੍ਹਤਾਂ ਨੂੰ ਪਤਾ ਲਗੱਣ ਦਿੱਤਾ। ਇਸ ਵਿਚ ਇਹ ਚਾਲ ਸੀ ਕਿ ਇਹ ਕਲੋਜ਼ਰ ਰਿਪੋਰਟ ਚੁਪ-ਚੁਪੀਤੇ ਕੋਰਟ ਤੋਂ ਮੰਜੂਰ ਕਰਾ ਲਈ ਜਾਵੇ। ਪਰ ਸਾਨੂੰ ਇਨਾਂ ਦੀ ਚਾਲ ਦਾ ਪਤਾ ਚਲ ਗਿਆ ਤੇ ਅਸੀ ਕੋਰਟ ਦੇ ਵਿਚ ਆਪਣੇ ਵਲੋਂ ਪਟੀਸ਼ਨ ਫਾਈਲ ਕਰ ਦਿੱਤੀ। ਟਾਈਟਲਰ ਦੇ ਖਿਲਾਫ ਪੁਖਤਾ ਸਬੂਤ ਹੋਣ ਦੇ ਬਾਵਜੂਦ ਵੀ ਉਸ ਨੂੰ ਬੇਕਸੂਰ ਕਰਾਰ ਦਿੱਤਾ ਗਿਆ। ਸੀ.ਬੀ.ਆਈ. ਕੋਲ ਟਾਈਟਲਰ ਵਲੋਂ ਗਵਾਹਾਂ ਨੂੰ ਡਰਾਉਣ ਤੇ ਧਮਕਾਉਣ ਦੇ ਸਬੂਤ ਮੋਜੂਦ ਹਨ ਤੇ ਨਾਲ ਹੀ ਹਵਾਲੇ ਰਾਹੀਂ 5 ਕਰੋੜ ਰੁਪਏ ਕਨੇਡਾ ਭੇਜਣ ਦੇ ਸਬੂਤ ਵੀ ਮੌਜੂਦ ਹਨ। ਕੋਰਟ ਦੇ ਵਿਚ ਜੱਜ ਸਾਹਿਬ ਨੇ 4 ਵਾਰੀ ਸਰਕਾਰੀ ਵਕੀਲ ਨੂੰ ਕਿਹਾ ਕਿ ਇਨਾਂ ਸਬੂਤਾਂ ਬਾਰੇ ਸੀ.ਬੀ.ਆਈ. ਨੇ ਕੀ ਕੀਤਾ ਇਸ ਦਾ ਜਵਾਬ ਦਿਓ। ਬੜੇ ਅਫਸੋਸ ਦੀ ਗੱਲ ਹੈ ਕਿ ਇਨ੍ਹੇ ਪੁਖਤਾ ਸਬੂਤ ਹੋਣ ਦੇ ਬਾਵਜੂਦ ਵੀ ਟਾਈਟਲਰ ਨੂੰ ਬੇਕਸੂਰ ਕਰਾਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਦੇ ਖਿਲਾਫ਼ 4 ਸਿੱਖਾਂ ਦੇ ਮਕਤਲ ਦਾ ਕੇਸ ਕੋਰਟ ਵਿਚ ਫਾਇਲ ਕਰਨ ਲਈ ਚਲਾਨ 1992 ਵਿਚ ਤਿਆਰ ਕਰ ਲਿਆ ਸੀ, ਪਰ ਉਹ ਕੋਰਟ ਵਿਚ ਫਾਈਲ ਨਹੀਂ ਕੀਤਾ। ਮਈ 2013 ਵਿਚ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦਲ ਨੇ ਇਹ ਮੁੱਦਾ ਲੋਕ-ਸਭਾ ਵਿਚ ਅਤੇ ਰਾਸ਼ਟਰਪਤੀ ਦੇ ਕੋਲ ਉਠਾਇਆ ਸੀ, ਪਰ ਹੁਣ ਜਦੋਂ ਇਨਾਂ ਦੀ ਆਪਣੀ ਸਰਕਾਰ ਨੂੰ ਆਏ ਹੋਏ ਤੇ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤ੍ਰੀ ਬਣੇ ਡੇਢ ਸਾਲ ਹੋ ਗਿਆ ਹੈ, ਉਹ ਚਲਾਨ ਉੱਥੇ ਦਾ ਉੱਥੇ ਹੀ ਪਿਆ ਹੈ ਅਤੇ ਅਜੇ ਤੱਕ ਵੀ ਕੋਰਟ ਵਿਚ ਫਾਈਲ ਨਹੀ ਂਹੋਇਆ। ਅਕਾਲੀ ਦਲ ਨੇ 1984 ਦੇ ਕਤਲੇ ਆਮ ਦੇ ਮੁੱਦੇ ਨੂੰ ਕਾਂਗਰਸ਼ ਦੇ ਖਿਲਾਫ ਵੋਟਾਂ ਲੈਣ ਲਈ ਵਰਤਿਆ ਪਰ ਹੁਣ ਜਦੋਂ ਇਨਾਂ ਦੀ ਆਪਣੀ ਸਰਕਾਰ ਆ ਗਈ ਤਾਂ ਦੋਸ਼ੀਆਂ ਨੂੰ ਬਚਾਉਣ ਵਾਲੀ ਉਹ ਹੀ ਪੁਰਾਣੀ ਕਾਂਗਰਸ਼ ਦੀ ਰਾਜਨੀਤੀ ਇਨਾਂ ਨੇ ਵੀ ਬਣਾ ਲਈ। ਹਰਸਿਮਰਤ ਕੌਰ ਬਾਦਲ ਦਾ ਕੇਂਦਰੀ ਮੰਤ੍ਰੀ ਬਣਨ ਦਾ ਕੋਈ ਹੱਕ ਨਹੀਂ ਰਹਿੰਦਾ ਜਦੋਂ ਕਿ ਇਹ ਮੋਦੀ ਸਰਕਾਰ ਸ਼ਰੇਆਮ ਦੋਸ਼ੀਆਂ ਨੂੰ ਬਚਾ ਰਹੀ ਹੈ। ਹਰਸਿਮਰਤ ਬਾਦਲ ਨੂੰ ਅਸਤੀਫਾ ਦੇਣ ਤੇ ਜੋਰ ਪਾਉਣ ਲਈ 14 ਨਵੰਬਰ2015 ਦਿਨ ਸ਼ਨੀਵਾਰ ਨੂੰ ਬੁਰਗਾੜੀ ਤੋਂ ਬਠਿੰਡਾ ਹਰਸਿਮਰਤ ਬਾਦਲ ਦੇ ਦਫਤਰ ਤੱਕ 45 ਕਿਲੋਮੀਟਰ ਲੰਮੀ ਸਾਈਕਲ ਰੈਲੀ ਕੱਢੀ ਜਾਏ ਗੀ।ਇਸ ਸਾਈਕਲ ਰੈਲੀ ਦੀ ਅਗੁਵਾਈ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਕਰਨਗੇਂ।ਇੱਕ ਪਾਸੇ ਅਕਾਲੀ ਦਲ ਨੇ ਬੁਰਗਾੜੀ ਵਿਚ ਦੋ ਨੌਜਵਾਨ ਮਾਰ ਦਿੱਤੇ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਣ ਵਾਲੇ ਦੋਸ਼ੀਆਂ ਨੂੰ ਸਜਾ ਦੀ ਮੰਗ ਕਰ ਰਹੇ ਸੀ,ਤੇ ਨਾਲ ਹੀ ਅਸਲੀ ਦੋਸ਼ੀਆਂ ਨੂੰ ਬਚਾਉਣ ਲਈ ਦੋ ਨੋਜਵਾਨਾਂ ਤੇ ਝੂਠਾ ਕੇਸ ਬਣਾ ਦਿੱਤਾ। ਦੂਜੇ ਪਾਸੇ ਇਹ ਅਕਾਲੀ ਭਾਜਪਾ ਦੀ ਕੇਂਦਰ ਸਰਕਾਰ 1984 ਕਤਲੇ ਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਵਰਗੇ ਲੀਡਰਾਂ ਨੂੰ ਬਚਾ ਰਹੀ ਹੈ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply