
ਬਠਿੰਡਾ, 8 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸਿੱਖਿਆ ਵਿਭਾਗ ਦੇ ਦਿਸਾ- ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰੀ ਤਿੰਨ ਰੋਜਾ ਪ੍ਰਾਇਮਰੀ ਖੇਡਾਂ ਤਲਵੰਡੀ ਸਾਬੋ ਬਲਾਕ ਦੇ ਸਰਕਾਰੀ ਐਲੀਮੈਂਟਰੀ ਸਕੂਲ ਲਾਲੇਆਣਾ ਦੇ ਖੇਡ ਮੈਦਾਨ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਸਿੰਘ ਬਠਿੰਡਾ ਅਤੇ ਜ਼ਿਲ੍ਹਾ ਖੇਡ ਅਫ਼ਸਰ ਰਣਜੀਤ ਸਿੰਘ ਬਰਾੜ ਦੀ ਅਗਵਾਈ ਵਿਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦਾ ਜ਼ਿਲ੍ਹੇ ਭਰ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਤਿੰਨ ਦਿਨਾਂ ਦਾ ਪ੍ਰਦਰਸ਼ਨ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਗਿਆ। ਪਹਿਲੇ ਦਿਨ ਦੇ ਮਾਰਚ ਪਾਸਟ ਦੀ ਸਲਾਮੀ ਵਿਚ ਪਹਿਲਾ ਸਥਾਨ ਸੰਗਤ ਬਲਾਕ ਨੇ ਅਤੇ ਸਥਾਨ ਰਾਮਪੁਰਾ ਫੂਲ ਨੇ ਪ੍ਰਾਪਤ ਕੀਤਾ। ਇਨ੍ਹਾਂ ਖੇਡਾਂ ਦੇ ਅਖ਼ੀਰਲੇ ਦਿਨ ਵੱਖ-ਵੱਖ ਬੁਲਾਕਾਂ ਦੇ ਖਿਡਾਰੀਆਂ ਵਿਚ ਬਹੁਤ ਹੀ ਰੌਚਿਕ ਅਤੇ ਫਸਵੇਂ ਮੁਕਾਬਲੇ ਹੋਏ। ਇਸ ਦਿਨ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਬਾਬਾ ਕਾਕਾ ਸਿੰਘ ਪ੍ਰਬੰਧਕ ਸੇਵਾਦਾਰ ਮਸਤੂਆਣਾ ਸਾਹਿਬ ਪਹੁੰਚੇ। ਉਨ੍ਹਾਂ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆ ਕਿਹਾ ਕਿ ਇਹ ਨਿੱਕੇ-ਨਿੱਕੇ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ, ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖੇਡਾਂ ਲਈ ਹਰ ਸਾਲ ਲੰਗਰ ਤੋਂ ਇਲਾਵਾ ਆਰਥਿਕ ਸਹਾਇਤਾ ਦਾ ਪੂਰਾ-ਪੂਰਾ ਸਹਿਯੋਗ ਦੇਵਾਂਗਾ। ਇਨ੍ਹਾਂ ਖੇਡਾਂ ਵਿਚ ਨਛੱਤਰ ਸਿੰਘ ਨੰਬਰਦਾਰ, ਗੁਰਪਾਲ ਸਿੰਘ ਹੈੱਡ ਟੀਚਰ ਲਾਲੇਆਣਾ, ਕੁਲਦੀਪ ਸਿੰਘ ਚੇਅਰਮੈਨ, ਜਗਤਾਰ ਸਿੰਘ, ਸੁਖਦੇਵ ਸਿੰਘ, ਜਗਦੀਸ਼ ਸਿੰਘ ਗਾਟਵਾਲੀ ਨੇ ਇਨ੍ਹਾਂ ਖੇਡਾਂ ਲਈ ਫੰਡ ਦਾ ਯੋਗਦਾਨ ਪਾਇਆ। ਇਨ੍ਹਾਂ ਖੇਡਾਂ ਦੇ ਆਖ਼ਰੀ ਦਿਨ ਫ਼ਾਈਨਲ ਮੁਕਾਬਲਿਆਂ ਵਿਚ ਪ੍ਰੈਸ ਕਮੇਟੀ ਦੇ ਜ਼ਿਲ੍ਹਾ ਇੰਚਾਰਜ਼ ਬਲਵੀਰ ਸਿੰਘ ਕਮਾਡੋਂ ਅਤੇ ਸੁਰਜੀਤ ਸਿੰਘ ਬੱਜੋਆਣਾ ਨੇ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 100 ਮੀਟਰ (ਲੜਕੇ) ਇੰਦਰਜੀਤ ਸਿੰਘ ਸੰਗ਼ਤ ਪਹਿਲਾ, ਬਲਕਾਰ ਸਿੰਘ ਦੂਸਰਾ ਸਥਾਨ ਪ੍ਰਾਪਤ ਕੀਤਾ, 200 ਮੀਟਰ ਵਿਚ (ਲੜਕੇ) ਜਸਵੀਰ ਸਿੰਘ ਸੰਗ਼ਤ ਪਹਿਲਾ, ਜਗਸੀਰ ਸਿੰਘ ਰਾਮਪੁਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ, 400 ਮੀਟਰ ਵਿਚ ਸੁਖਦੀਪ ਸਿੰਘ ਬਠਿੰਡਾ ਨੇ ਪਹਿਲਾ ਅਤੇ ਦੀਪਾ ਸਿੰਘ ਰਾਮਪੁਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਰਲੇਅ ਰੇਸ ਵਿਚ ਬਠਿੰਡਾ ਨੇ ਪਹਿਲਾ, ਸੰਗ਼ਤ ਨੇ ਦੂਸਰਾ ਸਥਾਨ ਪਾ੍ਰਪਤ ਕੀਤਾ। ਲੰਬੀ ਛਾਲ ਵਿਚ ਲਵਪ੍ਰੀਤ ਸਿੰਘ ਤਲਵੰਡੀ ਸਾਬੋ ਅਤੇ ਲਵਪ੍ਰੀਤ ਸਿੰਘ ਸੰਗ਼ਤ ਨੇ ਕ੍ਰਮਵਾਰ ਪਹਿਲਾ ਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਗੋਲਾ ਸੁੱਟਣ ਵਿਚ ਚਿੰਟੂ ਕੁਮਾਰ ਬਠਿੰਡਾ ਨੇ ਪਹਿਲਾ ਅਤੇ ਜਸਕਰਨ ਸਿੰਘ ਸੰਗ਼ਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ (ਲੜਕੀਆਂ) ਵੀਰਪਾਲ ਕੌਰ ਸੰਗ਼ਤ ਨੇ ਪਹਿਲਾ, ਵੀਰਪਾਲ ਕੌਰ ਰਾਮਪੁਰਾ ਤੇ ਨਵਰੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ। 200 ਮੀਟਰ ਰੇਸ ਵਿਚ ਅਕਾਸ਼ਦੀਪ ਕੌਰ ਤਲਵੰਡੀ ਸਾਬੋ ਨੇ ਪਹਿਲਾ, ਨਵਰੀਤ ਕੌਰ ਸੰਗ਼ਤ ਨੇ ਦੂਸਰਾ ਸਥਾਨ ਹਾਸਲ ਕੀਤਾ। 400 ਮੀਟਰ ਵਿਚ ਅੰਮ੍ਰਿਤ ਕੌਰ ਤੇ ਵੀਰਪਾਲ ਕੌਰ ਰਾਮਪੁਰਾ ਫੂਲ ਨੇ ਕ੍ਰਮਵਾਰ ਪਹਿਲਾ ਤੇ ਦੂਸਰਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਰਲੇਅ ਰੇਸ ਵਿਚ ਤਲਵੰਡੀ ਸਾਬੋ ਨੇ ਪਹਿਲਾ ਤੇ ਭਗਤਾ ਨੇ ਦੂਸਰਾ ਸਥਾਨ ਹਾਸਲ ਕੀਤਾ। ਲੰਬੀ ਛਾਲ ਵਿਚ ਵੀਰਪਾਲ ਕੌਰ ਸੰਗਤ ਅਤੇ ਸੁਮਨਦੀਪ ਕੌਰ ਭਗਤਾ ਨੇ ਦੂਸਰਾ ਸਥਾਨ ਹਾਸਲ ਕੀਤਾ। ਗੋਲਾ ਸੁੱਟਣ ਵਿਚ ਅੰਜੂ ਰਾਣੀ ਰਾਮਪੁਰਾ ਨੇ ਪਹਿਲਾ ਤੇ ਪਰਮਿੰਦਰ ਕੌਰ ਸੰਗ਼ਤ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਮੁਕਾਬਲੇ ਲੜਕੇ ਤਲਵੰਡੀ ਸਾਬੋ ਪਹਿਲਾ ਸੰਗ਼ਤ ਬਲਾਕ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਲੜਕੀਆਂ ਵਿਚ ਸੰਗ਼ਤ ਨੇ ਪਹਿਲਾ ਤਲਵੰਡੀ ਸਾਬੋ ਬਲਾਕ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਵਿਚ ਬਠਿੰਡਾ ਨੇ 30 ਅੰਕ ਲੈ ਕੇ ਪਹਿਲਾ ਅਤੇ ਸੰਗ਼ਤ ਨੇ 29 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਵਿਚ ਲੜਕੀਆਂ ਨੇ ਤਲਵੰਡੀ ਸਾਬੋ ਨੇ ਪਹਿਲਾ ਤੇ ਦੂਸਰਾ ਸਥਾਨ ਸੰਗਤ ਬਲਾਕ ਦੀ ਟੀਮ ਨੇ ਪ੍ਰਾਪਤ ਕੀਤਾ। ਕਬੱਡੀ ਲੜਕਿਆਂ ਵਿਚ ਤਲਵੰਡੀ ਸਾਬੋ ਬਲਾਕ ਨੇ ਪਹਿਲਾ ਬਠਿੰਡਾ ਬਲਾਕ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਜਿਮਨਾਸਟਿਕ ਮੁਕਾਬਲਿਆਂ (ਲੜਕੀਆਂ-ਲੜਕਿਆਂ) ਵਿਚ ਬਠਿੰਡਾ ਨੇ ਪਹਿਲਾ, ਸੰਗ਼ਤ ਬਲਾਕ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸਥਾਨ ਤਲਵੰਡੀ ਸਾਬੋ ਨੇ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਮਨਤਾਸ਼ ਸਿੰਘ ਬਰਾੜ, ਸੁਖਨੂਰਪ੍ਰੀਤ ਕੌਰ, ਸੁਰਜੋਤ ਕੌਰ ਨੇ ਜਿਮਨਾਸਟਿਕ ਵਿਚ ਆਪਣੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ। ਕੁਸਤੀ ਮੁਕਾਬਲੇ 25 ਕਿੱਲੋਂ ਭਾਰ ਵਿਚ ਖੁਸ਼ਕਰਨ ਸਿੰਘ ਸੰਗ਼ਤ, ਕੁਲਵਿੰਦਰ ਸਿੰਘ ਰਾਮਪੁਰਾ ਨੇ ਕ੍ਰਮਵਾਰ ਪਹਿਲਾ ਤੇ ਦੂਸਰਾ ਸਥਾਨ ਪ੍ਰਾਪਤ ਕੀਤਾ। 28 ਕਿੱਲੋਂ ਭਾਰ ਪ੍ਰਦੀਪ ਸਿੰਘ ਰਾਮਪੁਰਾ, ਮਨਜੀਤ ਰਾਮ ਬਠਿੰਡਾ ਨੇ ਪਹਿਲਾ-ਦੂਜਾ ਸਥਾਨ ਪ੍ਰਾਪਤ ਕੀਤਾ। 30 ਕਿੱਲੋਂ ਵਿਚ ਸੋਨੂੰ ਸਿੰਘ ਭਗਤਾ, ਜੋਗਿੰਦਰ ਸਿੰਘ ਨਥਾਣਾ ਨੇ ਪਹਿਲਾ-ਦੂਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਮੁਕਾਬਲਿਆਂ ਵਿਚ ਨਥਾਣਾ ਬਲਾਕ ਨੇ ਪਹਿਲਾ ਸਥਾਨ ਤੇ ਭਗਤਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਥੇ ਚੱਲੇ ਸਮੂਹ ਖੇਡ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਡਿਪਟੀ ਡਾਇਰੈਕਟਰ ਰਘਵੀਰ ਸਿੰਘ ਸਪੋਰਟ ਚੰਡੀਗੜ੍ਹ, ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜਿੰਦਰ ਸਿੰਘ ਬਠਿੰਡਾ ਨੇ ਕੀਤੀ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ਦੇ ਬਲਾਕ ਸਿਖਿਆ ਅਫ਼ਸਰ ਗੁਰਮੇਲ ਸਿੰਘ ਭਗਤਾ, ਕੁਲਵੰਤ ਸਿੰਘ ਤਲਵੰਡੀ ਸਾਬੋ, ਬਲਜਿੰਦਰ ਸਿੰਘ ਰਾਮਪੁਰਾ, ਕਰਮਜੀਤ ਕੌਰ ਹੈੱਡ ਕੁਆਟਰ, ਅਮਰਜੀਤ ਕੌਰ ਸੰਗ਼ਤ, ਦਰਸ਼ਨ ਸਿੰਘ ਜੀਦਾ ਬਠਿੰਡਾ, ਜ਼ਿਲ੍ਹਾ ਖੇਡ ਅਫ਼ਸਰ ਰਣਜੀਤ ਸਿੰਘ ਬਰਾੜ, ਜ਼ਿਲ੍ਹਾ ਕਬੱਡੀ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਮਾਨ, ਬਲਾਕ ਖੇਡ ਅਫ਼ਸਰ ਪਰਮਜੀਤ ਸਿੰਘ ਪੰਮਾ ਆਦਿ ਨੇ ਬੱਚਿਆਂ ਨੂੰ ਇਨਾਮ ਵੰਡਣ ਦੀ ਰਸ਼ਮ ਅਦਾ ਕੀਤੀ। ਇਨ੍ਹਾਂ ਖੇਡ ਮੁਕਾਬਲਿਆਂ ਵਿਚ ਸੰਗ਼ਤ ਬਲਾਕ ਦੇ ਵੱਖ-ਵੱਖ ਮੁਕਾਬਲਿਆਂ ਵਿਚ ਸੰਗ਼ਤ ਬਲਾਕ ਨੇ 52 ਅੰਕ ਪ੍ਰਾਪਤ ਕਰਕੇ ਆਲ ਓਵਰ ਟਰਾਫ਼ੀ ‘ਤੇ ਕਬਜਾ ਕੀਤਾ, ਜਦੋਂ ਕਿ ਤਲਵੰਡੀ ਸਾਬੋ ਨੂੰ 25 ਅੰਕ ਲੈ ਕੇ ਦੂਸਰੇ ਸਥਾਨ ‘ਤੇ ਸਬਰ ਕਰਨਾ ਪਿਆ। ਇਨ੍ਹਾਂ ਖੇਡ ਮੁਕਾਬਲਿਆਂ ਵਿਚ ਵੱਖ-ਵੱਖ ਸਕੂਲਾਂ ਦੇ ਪੀ.ਟੀ.ਡੀ.ਪੀ.ਈ. ਅਤੇ ਬਲਾਕ ਸਪੋਰਟਸ ਅਫ਼ਸਰ ਮਨਜੀਤ ਸਿੰਘ ਸੰਗ਼ਤ, ਜਸਵਿੰਦਰ ਸਿੰਘ ਬਠਿੰਡਾ, ਮਨਸੁਖਜੀਤ ਨਥਾਣਾ, ਨਿਰਭੈ ਸਿੰਘ ਰਾਮਪੁਰਾ, ਬੂਟਾ ਸਿੰਘ ਲਾਲੇਆਣਾ, ਰਾਜਵੀਰ ਮਾਨ, ਯੁਗਦੀਪ ਸਿੰਘ ਤੇ ਕਮਲਜੀਤ ਕੌਰ ਜੈ ਸਿੰਘ ਵਾਲਾ, ਸੁਖਮੰਦਰ ਸਿੰਘ ਝੂੰਬਾ, ਦਲਜੀਤ ਸਿੰਘ ਮੁਲਤਾਨੀਆ, ਅਮਨਿੰਦਰ ਸਿੰਘ ਪਿੱਥੋ, ਹਰਦੀਪ ਸਿੰਘ ਭੂੰਦੜ ਨੇ ਵਿਸ਼ੇਸ਼ ਤੌਰ ‘ਤੇ ਖੇਡਾਂ ਵਿਚ ਭੂਮਿਕਾ ਨਿਭਾਈ। ਇਸ ਸਮਾਗਮ ਦੀ ਸਮਾਪਤੀ ਮੌਕੇ ਝੰਡਾ ਲਾਉਣ ਦੀ ਰਸਮ ਤੋਂ ਬਾਅਦ ਅਗਲੀਆਂ ਜ਼ਿਲ੍ਹਾ ਖੇਡਾਂ ਭਗਤਾ ਬਲਾਕ ਦੇ ਸਿੱਖਿਆ ਅਫ਼ਸਰ ਗੁਰਮੇਲ ਸਿੰਘ ਨੂੰੂ ਝੰਡੇ ਦੀ ਰਸਮ ਸੌਂਪੀ ਗਈ। ਸੈਸ਼ਨ 2016-17 ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਭਗਤਾ ਬਲਾਕ ਵਿਖੇ ਕਰਵਾਈਆਂ ਜਾਣਗੀਆਂ।
Punjab Post Daily Online Newspaper & Print Media