Monday, August 10, 2026

ਸਰਬਤ ਖਾਲਸਾ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੀ ਸ’ਦਿਆ ਜਾ ਸਕਦਾ ਹੁ – ਜਥੇ: ਅਵਤਾਰ ਸਿੰਘ

avtar Makkar

ਅੰਮ੍ਰਿਤਸਰ, 8 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇ: ਅਵਤਾਰ ਸਿੰਘ ਸ਼ੋ੍ਰਮਣੀ ਨੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਤਰਨੁਤਾਰਨ, ਗੁਰਦਾਸਪੁਰ ਦੇ ਸ਼ੋ੍ਰਮਣੀ ਕਮੇਟੀ ਦੇ ਮੈਂਬਰਾਂ ਦੀ ਇਕੱਤਰਤਾ ਕੀਤੀ।ਜਿਸ ਵਿੱਚ ਮੌਜੂਦਾ ਕੌਮੀ ਹਾਲਾਤਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਇਕੱਤਰਤਾ ਵਿੱਚ ਕੁਝ ਜਥੇਬੰਦੀਆਂ ਵੱਲੋਂ 10 ਨਵੰਬਰ ਨੂੰ ਕੀਤੇ ਜਾ ਰਹੇ ਇਕੱਠ ਸਬੰਧੀ ਵੀ ਦੀਰਘਤਾ ਨਾਲ ਵਿਚਾਰ ਚਰਚਾ ਹੋਈ। ਜਥੇਦਾਰ ਅਵਤਾਰ ਸਿੰਘ ਨੇ ਇਸ ਮੌਕੇ ਕਿਹਾ ਕਿ ਪੰਥਕ ਰਵਾਇਤਾਂ ਅਨੁਸਾਰ ਸਰਬੱਤ ਖਾਲਸਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੀ ਬੁਲਾਇਆ ਜਾ ਸਕਦਾ ਹੈ। ਉਨ੍ਹਾਂ ਇਕ ਦੋ ਜਥੇਬੰਦੀਆਂ ਵੱਲੋਂ ਸਰਬੱਤ ਖਾਲਸਾ ਦੇ ਨਾਂਅ ਹੇਠ ਇਕੱਠ ਕੀਤੇ ਜਾਣ ਤੇ ਭਵਿੱਖ ‘ਚ ਵਖਰੇਵੇਂ ਪੈਦਾ ਹੋਣ ਦੀ ਸੰਭਾਵਨਾ ਜਤਾਉਂਦਿਆਂ ਕਿਹਾ ਕਿ ਸਰਬੱਤ ਖਾਲਸਾ ਸਿੱਖਾਂ ਦੀ ਇਤਿਹਾਸਕ ਪ੍ਰੰਪਰਾ ਦਾ ਅਹਿਮ ਹਿੱਸਾ ਹੈ, ਜਿਸ ਨੂੰ ਵਿਵਾਦਾਂ ਦੇ ਘੇਰੇ ਤੋਂ ਬਚਾਅ ਕੇ ਰੱਖਣਾ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕੌਮ ਨੂੰ ਖਤਮ ਕਰਨ ਲਈ ਉਸ ਦੇ ਸਿਧਾਂਤ, ਕੇਂਦਰੀ ਵਿਚਾਰਧਾਰਾ ਨੂੰ ਕੌਮੀ ਸਿਧਾਂਤ ਨਾਲੋਂ ਨਿਖੇੜਣਾ ਅਤਿ ਦੁੱਖਦਾਈ ਤੇ ਘਾਤਕ ਹੁੰਦਾ ਹੈ।ਉਨ੍ਹਾਂ ਕਿਹਾ ਕਿ ਨੀਤੀਆਂ ਨੂੰ ਸੋਧ ਕੇ ਹਾਲਾਤ ਨੂੰ ਸਾਜ਼ਗਾਰ ਬਣਾਇਆ ਜਾ ਸਕਦਾ ਹੈ। ਕੋਈ ਅਜਿਹੀ ਕਠਿਨ ਤੋਂ ਕਠਿਨ ਸਮੱਸਿਆ ਨਹੀਂ ਹੁੰਦੀ, ਜਿਸ ਦਾ ਹੱਲ ਨਾ ਲੱਭਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮਾਯੂਸੀਆਂ ਗੁਰੂ ਭਰੋਸੇ ਮੁਸਕਾਣਾਂ ‘ਚ ਬਦਲਦੀਆਂ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਸਮੇਂ ਜਰੂਰੀ ਹੈ ਕਿ ਸਭ ਤੋਂ ਪਹਿਲਾਂ ਆਪਸੀ ਮੱਤਭੇਦ ਦੂਰ ਕਰਕੇ ਏਕਤਾ, ਇਤਫਾਕ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਜੁਗੁੋਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਘੋਰ ਬੇਅਦਬੀ ਨੂੰ ਰੋਕਿਆ ਜਾਵੇ ਨਾ ਕਿ ਵੱਖੁਵੱਖ ਹੋ ਕੇ ਧੜੇਬੰਦੀਆਂ ਨਾਲ ਕੋਈ ਪ੍ਰੋਗਰਾਮ ਉਲੀਕੇ ਜਾਣ । ਉਨ੍ਹਾਂ ਕਿਹਾ ਕਿ ਜੋ ਕੌਮ ਆਪਸ ਵਿੱਚ ਉਲਝਦੀ ਰਹਿੰਦੀ ਹੈ ਉਸ ਦਾ ਭਵਿੱਖ ਉੱਜਵਲ ਨਹੀਂ ਰਹਿ ਸਕਦਾ ਅਤੇ ਮਾਣੁਤਾਣ ਕਰਨ ਵਾਲਾ ਕੋਈ ਗੌਰਵ ਵੀ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਸਰ ਬੁਲੰਦ ਖੜ੍ਹੀ ਦਿੱਸਣ ਲਈ ਕੌਮ ਦਾ ਇਕੱਜੁੱਟ ਹੋਣਾ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਸਿੱਖਾਂ ਦੀ ਪੁਰਾਤਨ ਰਵਾਇਤ ਹੈ, ਜਿਸ ਦੀ ਪੁਨਰ ਸੁਰਜੀਤੀ ਹੋਣੀ ਚਾਹੀਦੀ ਹੈ, ਪਰ ਇਸ ਲਈ ਪੰਥ ਅੰਦਰ ਸਾਂਝੀ ਰਾਏ ਨਾਲ ਪਹਿਲਾਂ ਵਿਧੀ ਵਿਧਾਨ ਤੇ ਰੂਪੁਰੇਖਾ ਤੈਅ ਕਰਦਿਆਂ ਇਸ ਦਾ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ‘ਚ ਜਦੋਂ ਕੌਮ ਔਕੜਾਂ ਨਾਲ ਭਿੜ ਰਹੀ ਹੈ ਤਾਂ ਅਜਿਹੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਤੋਂ ਪਰ੍ਹੇ ਸਰਬੱਤ ਖਾਲਸਾ ਦੇ ਨਾਂਅ ਹੇਠ ਹੋਣ ਵਾਲਾ ਇਕੱਠ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਹੋਰ ਵਿਗਾੜੇਗਾ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਬੇਸ਼ਕੀਮਤੀ ਪ੍ਰੰਪਰਾਵਾਂ ਤੋਂ ਪਰ੍ਹੇ ਮਨਮਰਜ਼ੀ ਦੇ ਇਕੱਠ ਸਰਬੱਤ ਖਾਲਸਾ ਦੇ ਸਿਧਾਂਤ ਨੂੰ ਬੌਣਿਆਂ ਕਰ ਦੇਣਗੇ ਤੇ ੧੦ ਨਵੰਬਰ ਦੇ ਇਕੱਠ ਵਾਂਗ ਜਦੋਂ ਮਰਜ਼ੀ ਹੋਰ ਧਿਰ ਵੀ ਆਪਣੀ ਲੋੜ ਮੁਤਾਬਿਕ ਸੱਦੇ ਇਕੱਠ ਨੂੰ ਸਰਬੱਤ ਖਾਲਸਾ ਦਾ ਨਾਂਅ ਦੇਣ ਲੱਗ ਜਾਵੇਗੀ। ਉਨ੍ਹਾਂ ਕਿਹਾ ਸਿੱਖ ਕੌਮ ਦੀ ਇਹੋ ਤਰਾਸਦੀ ਹੈ ਕਿ ਜਦ ਵੀ ਕੌਮ ਤੇ ਭੀੜ ਬਣਦੀ ਹੈ ਤਾਂ ਇਹ ਜਜਬਾਤੀ ਹੋ ਕੇ ਇੱਕ ਦੂਸਰੇ ਤੇ ਦੋਸ਼ ਮੜ੍ਹ ਕੇ ਆਪਸ ਵਿੱਚ ਟਕਰਾ ਪੈਦਾ ਕਰ ਲੈਂਦੀ ਹੈ। ਜਿਸਦਾ ਫਾਇਦਾ ਦੁਸ਼ਮਣ ਤਾਕਤਾਂ ਲੈ ਜਾਂਦੀਆਂ ਹਨ ਤੇ ਸਾਰੀ ਕੌਮ ਦਾ ਤਮਾਸ਼ਾ ਬਣ ਜਾਂਦਾ ਹੈ। ਸਗੋਂ ਇਨ੍ਹਾਂ ਸਮਿਆਂ ਵਿੱਚ ਹਰ ਇਕ ਨੂੰ ਆਪਣੀ ਹਉਮੈ ਤਿਆਗ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰੁਛਾਇਆ ਹੇਠ ਇਕੱਤਰ ਹੋਣ ਦੀ ਸਖ਼ਤ ਜਰੂਰਤ ਹੈ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪੰਥਕ ਸੰਸਥਾਵਾਂ ਦਾ ਸਰੂਪ ਬਰਕਰਾਰ ਰਹਿਣਾ ਚਾਹੀਦਾ ਹੈ ਅਤੇ ਇਨ੍ਹਾਂ ਦਾ ਆਪਸੀ ਤਾਲਮੇਲ ਵੀ ਹੋਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਹਾੜਾ (ਦੀਵਾਲੀ) ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਜਾਵੇਗੀ। ਕੇਵਲ ਤਿੱਖੀ ਰੌਸ਼ਨੀ ਵਾਲੀ ਦੀਪਮਾਲਾ ਨਹੀਂ ਹੋਵੇਗੀ ਤੇ ਨਾ ਹੀ ਆਤਿਸ਼ਬਾਜੀ ਚੱਲੇਗੀ। ਉਨ੍ਹਾਂ ਕਿਹਾ ਕਿ ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਅਗਾਉਂ ਪੁੱਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਬੰਦੀ ਛੋੜੁਦਿਵਸ (ਦੀਵਾਲੀ) ਮੌਕੇ ਵੱਧ ਤੋਂ ਵੱਧ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨੁਦੀਦਾਰੇ ਕਰਨ।
ਉਨ੍ਹਾਂ ਦਫ਼ਤਰ ਸ਼ੋ੍ਰਮਣੀ ਕਮੇਟੀ ਵਿਖੇ ਸ: ਗੁਰਬਚਨ ਸਿੰਘ ਕਰਮੂੰਵਾਲਾ, : ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਅਲਵਿੰਦਰਪਾਲ ਸਿੰਘ ਪੱਖੋਕੇ,  ਗੁਰਿੰਦਰਪਾਲ ਸਿੰਘ ਗੋਰਾ, ਭਾਈ ਮਨਜੀਤ ਸਿੰਘ,  ਗੁਰਿੰਦਰਪਾਲ ਸਿੰਘ ਰਣੀਕੇ, ਭਾਈ ਰਾਮ ਸਿੰਘ, ਭਾਈ ਅਮਰਜੀਤ ਸਿੰਘ ਬੁੰਡਾਲਾ,  ਮਗਵਿੰਦਰ ਸਿੰਘ ਖਾਪੜਖੇੜੀ,  ਹਰਜਾਪ ਸਿੰਘ ਸੁਲਤਾਨਵਿੰਡ,  ਬਲਵਿੰਦਰ ਸਿੰਘ ਕੋਟਲਾ,  ਬਾਵਾ ਸਿੰਘ ਗੁਮਾਨਪੁਰਾ, ਹਰਦਿਆਲ ਸਿੰਘ ਸੁਰਸਿੰਘ, ਬੀਬੀ ਹਰਜਿੰਦਰ ਕੌਰ,  ਗੁਰਨਾਮ ਸਿੰਘ ਜੱਸਲ,  ਸੱਜਣ ਸਿੰਘ ਬੱਜੂਮਾਨ,  ਅਮਰੀਕ ਸਿੰਘ ਵਿਛੋਆ, ਬਲਵਿੰਦਰ ਸਿੰਘ ਵੇਈਂਪੂਈ,  ਅਮਰਜੀਤ ਸਿੰਘ ਭਲਾਈਪੁਰ (ਸਾਰੇ ਮੈਂਬਰ) ਸ਼ੋ੍ਰਮਣੀ ਕਮੇਟੀ ਨਾਲ ਵਿਚਾਰ – ਵਟਾਂਦਰਾ ਕੀਤਾ। ਇਸ ਮੌਕੇ ਡਾ: ਰੂਪ ਸਿੰਘ, ਮਨਜੀਤ ਸਿੰਘ ਸਕੱਤਰ, ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ,  ਦਿਲਜੀਤ ਸਿੰਘ ਬੇਦੀ, ਹਰਭਜਨ ਸਿੰਘ ਮਨਾਵਾਂ,  ਬਲਵਿੰਦਰ ਸਿੰਘ ਜੌੜਾਸਿੰਘਾ, ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ,  ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ,  ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਗੁਰਦੁਆਰਾ ਗਜਟ,  ਰਜਿੰਦਰ ਸਿੰਘ ਮੈਨੇਜਰ,  ਪਰਮਜੀਤ ਸਿੰਘ,  ਮੁਖਤਾਰ ਸਿੰਘ ਮੈਨੇਜਰ,  ਜਤਿੰਦਰ ਸਿੰਘ ਵਧੀਕ ਮੈਨੇਜਰ ਆਦਿ ਮੌਜੂਦ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply