ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) -ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਇੰਡੀਅਨ ਸੋਸਾਇਟੀ ਆਫ਼ ਟੈਕਨੀਕਲ ਐਜ਼ੂਕੇਸ਼ਨ ਵੱਲੋਂ ਆਯੋਜਿਤ ਮੁਕਾਬਲਿਆਂ ਵਿੱਚ ‘ਬੈਸਟ ਪ੍ਰੋਜੈਕਟ-2015’ ਜਿੱਤ ਕੇ ਕਾਲਜ਼ ਦਾ ਨਾਂਅ ਰੌਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਨੇ ਜੇਤੂ ਆਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਇਕ ‘ਮੈਟ ਲੈਬ ਡਿਜੀਟਲ ਵਾਟਰ ਮੇਕਿੰਗ ਨਾਂਅ ਦਾ ਪ੍ਰੋਜੈਕਟ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਦੇ ਮੁੱਖੀ ਇੰਜ਼: ਸ੍ਰੀ ਸੰਜੀਵ ਕੁਮਾਰ ਦੀ ਨਿਗਰਾਨੀ ਹੇਠ ਤਿਆਰ ਕੀਤਾ, ਜਿਸਨੂੰ ਸਰਵਉੱਤਮ ਪ੍ਰੋਜੈਕਟ ਐਲਾਨਿਆ ਗਿਆ। ਇਹ ਮੁਕਾਬਲੇ ਚੰਡੀਗੜ ਨੇੜੇ ਰਿਆਤ ਇੰਸਟੀਚਿਊਟ ਆਫ਼ ਇੰਜੀਨੀਆਰ ਐਂਡ ਟੈਕਨਾਲੋਜੀ ਵਿਖੇ ਕਰਵਾਏ ਗਏ। ਇਸ ਪ੍ਰੋਜੈਕਟ ਵਿੱਚ ਕਾਲਜ ਦੇ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਅਮਨਦੀਪ ਅੱਤਰੀ, ਸ਼ਹਿਨਾਜ਼, ਸੁਖਵਿੰਦਰ ਕੌਰ ਅਤੇ ਰਛਲੀਨ ਸਿੰਘ ਨੇ ਯੋਗਦਾਨ ਦਿੱਤਾ।
ਉਨ੍ਹਾਂ ਕਿਹਾ ਕਿ ਦੂਸਰਾ ਸਥਾਨ ਵੀ ਕਾਲਜ ਦੇ ਮਕੈਨੀਕਲ, ਪ੍ਰੋਡਕਸ਼ਨ ਅਤੇ ਇੰਡਸਟਰੀਅਲ ਇੰਜ਼ੀਨੀਅਰਿੰਗ ਦੀ ਸ਼੍ਰੇਣੀ ਵਿੱਚ ਕਾਲਜ ਦੇ ‘ਮਕੈਨੀਕਲ ਇੰਜ਼ੀਨੀਅਰਿੰਗ ਦੇ ਵਿਦਿਆਰਥੀਆਂ ਵੱਲੋਂ ‘ਡਿਜ਼ਾਈਨਿੰਗ ਐਂਡ ਐਨਾਲੇਸਿਸ ਆਫ਼ ਜੈਟ ਇੰਜੀਨਿੰਗ’ ਦੇ ਪ੍ਰੋਜੈਕਟ ਨੂੰ ਹਾਸਲ ਹੋਇਆ। ਇਸ ਵਿੱਚ ਦਿਵਿਆਸ਼ੂੰ ਅਗਰਵਾਲ, ਕਵਲਪ੍ਰੀਤ ਸਿੰਘ, ਸਾਰੰਗ ਬਾਵਾ, ਅਕਸ਼ੈ ਚੌਧਰੀ, ਨਰਿੰਦਰ ਸਿੰਘ, ਸੰਦੀਪ ਸਿੰਘ ਅਤੇ ਹਰਤੇਜ਼ ਸਰੂਪ ਸਿੰਘ ਨੇ ਸਹਿਯੋਗ ਪਾਇਆ। ਡਾ. ਅਮਰਪਾਲ ਸਿੰਘ ਨੇ ਉਕਤ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਉਨ੍ਹਾਂ ਦੇ ਸੁਨਿਹਰੇ ਭਵਿੱਖ ਲਈ ਕਾਮਨਾ ਕੀਤੀ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਸ਼ਾਨਦਾਰ ਉਪਲਬੱਧੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media