
ਬਠਿੰਡਾ, 13 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- 1984 ਦੇ ਦੋਸ਼ੀਆ ਖਿਲਾਫ ਕੇਸ ਲੜ ਰਹੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਦੱਸਿਆ ਕਿ ਉਹ ਜਲਦ ਹੀ ਬਠਿੰਡਾ ਤੋ ਮੈਬਰ ਪਾਰਲੀਮੈਟ ਹਰਸਿਮਰਤ ਕੌਰ ਬਾਦਲ ਖਿਲਾਫ ਮਾਨਹਾਨੀ ਦਾ ਕੇਸ ਕਰਨ ਜਾ ਰਹੇ ਹਨ ਉਹਨਾਂ ਦੱਸਿਆ ਕਿ ਪਿਛਲੇ ਦਿਨੀ ਹਰਸਿਮਰਤ ਕੌਰ ਬਾਦਲ ਵੱਲੋ ਮੀਡੀਆ ਵਿਚ ਉਹਨਾਂ ਖਿਲਾਫ ਇਹ ਗੱਲ ਕਹੀ ਗਈ ਕਿ ਐਚ. ਐਸ.ਫੂਲਕਾ ਪੀੜ੍ਹਤਾਂ ਵਲੋਂ ਕੇਸ ਨਹੀਂ ਕਰਦੇ ਤੇ ਨਾਂ ਹੀ ਕੋਰਟ ਵਿਚ ਪੀੜਤਾਂ ਵਲੋਂ ਬਹਿਸ ਕਰਦੇ ਹਨ।ਪਰ ਕੋਰਟ ਦੇ ਬਾਹਰ ਮੀਡੀਆ ਵਿਚ ਖੜੇ ਹੋ ਜਾਂਦੇ ਹਨ ਆਪਣਾ ਨਾਂ ਜਪਾਉਣ ਲਈ ਅਤੇ ਦੱਸਣ ਕਿ ਇਹ ਕੇਸ ਉਹ ਸਮਾਜਿਕ ਹਿਤਾਂ ਲਈ ਕਰ ਰਹੇ ਹਨਜਾਂ ਅਸਿੱਧੇ ਤੋਰ ਤੇ ਫੀਸ ਲੈਣ ਲਈ ਕਰ ਰਹੇ ਹਨ। ਹਰਸਿਮਰਤ ਕੌਰ ਬਾਦਲ ਨੇ ਇਹ ਵੀ ਕਿਹਾ ਸੀ ਕਿ ਫੂਲਕਾ ਆਪਣੇ ਜੂਨੀਅਰ ਦੇ ਨਾਂ ਤੇ ਫੀਸ ਲੈਂਦੇ ਹਨ। ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦਾ ਕੋਰਾ ਝੂਠ ਸਾਹਮਣੇ ਲਿਆਉਣ ਲਈ ਫੂਲਕਾਨੇ ਕੋਰਟ ਦੇ ਆਰਡਰ ਮੀਡੀਆ ਨੂੰ ਦਿਖਾਏ। ਜਿਨਾਂ ਵਿਚ ਕੋਰਟ ਨੇਇਹ ਸਾਫ ਲਿਖੀਆ ਹੋਇਆ ਹੈ ਕਿ ਐਚ.ਐਸ. ਫੂਲਕਾ ਨੇ ਪੀੜਤਾਂਵਲੋਂ ਬਹਿਸ ਕੀਤੀ। ਟਾਈਟਲਰ ਦੇ ਕੇਸ ਦੇ ਆਰਡਰ ਮੀਡੀਆਂ ਨੂੰ ਦਿਖਾਏ।ਇਨਾਂ ਆਰਡਰਾਂ ਵਿਚ ਕੋਰਟ ਨੇ ਦਰਜ਼ ਕੀਤਾ ਹੈ ਕਿ ਪੀੜਤ ਲਖਵਿੰਦਰ ਕੌਰ ਵਲੋਂ ਪ੍ਰੋਟੇਸਟ ਪਟੀਸ਼ਨ ਐਸ.ਐਸ ਫੂਲਕਾ ਨੇ ਫਾਈਲ ਕੀਤੀ ਅਤੇ ਫੂਲਕਾ ਨੇ ਹੀ ਬਹਿਸ ਕੀਤੀ। ਉਹਨਾਂ ਹਰਸਿਮਰਤ ਕੌਰ ਬਾਦਲ ਤੋ ਪੁੱਛਿਆ ਕਿ ਜੇ ਕਰ ਉਹ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਦੇ ਕੇਸ ਪੀੜਤਾਂ ਵਲੋਂ ਨਹੀਂ ਕਰਦੇ ਤਾਂ ਹਰਸਿਮਰਤ ਬਾਦਲ ਇਹ ਦੱਸੇ ਕਿ ਹੋਰ ਕਿਹੜਾ ਵਕੀਲ ਪੀੜਤਾਂ ਵਲੋਂ ਕੇਸ ਕਰ ਰਿਹਾ ਹੈ। ਉਹਨਾ ਕਿਹਾ ਕਿ ਦੰਗਾ ਪੀੜਿਤਾ ਤੋ ਉਹਨਾਂ ਵੱਲੋ 30 ਸਾਲ ਦੇ ਵਿਚ ਉਨ੍ਹਾਂ ਨੇ ਇਨਾਂ ਕੇਸਾਂ ਦੀ 1 ਰੁਪਇਆ ਵੀ ਫੀਸ ਕਿਸੇ ਕੋਲੋਂ ਨਹੀਂ ਲਈ। ਨਾਂ ਹੀ ਆਪਣੇ ਨਾਂ ਤੇ ਅਤੇ ਨਾਂ ਹੀ ਕਿਸੇ ਜੂਨੀਅਰ ਦੇ ਨਾਂਤੇ। ਹਰਸਿਮਰਤ ਕੌਰ ਬਾਦਲ ਨਾਂ ਦੱਸੇ ਕਿ ਕਿਹੜੇ ਜੂਨੀਅਰ ਦੇ ਨਾਂ ਤੇ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੀਸ ਦਿੱਤੀਹੈ। ਸ ਫੂਲਕਾ ਨੇ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਨੇ 30 ਸਾਲਾਂ ਵੋਟਾਂ ਲੈਣ ਲਈ 84 ਦਾ ਮੁੱਦਾ ਵਰਤਿਆ ਪਰ ਹੁਣ ਜਦੋਂ ਆਪਣੀ ਸਰਕਾਰ ਆ ਗਈ ਤਾਂ ਉਹ ਹੀ ਟਾਈਟਲਰ ਅਤੇ ਸੱਜਣ ਕੁਮਾਰ ਵਰਗੇ ਦੋਸ਼ੀਆਂ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ। ਫੂਲਕਾ ਨੇ ਹਰਸਿਮਰਤ ਕੌਰ ਬਾਦਲ ਨੂੰ ਖੁਲ੍ਹੀ ਬਹਿਸ ਲਈ ਸੱਦਾ ਦਿੱਤਾ । 84 ਦੇ ਮੁੱਦੇ ਤੇ ਸਾਰਿਆਂਦੇ ਨਿਭਾਏ ਹੋਏ ਕਿਰਦਾਰ ਤੇ ਜਨਤਾ ਦੇ ਵਿਚ ਖੁਲ੍ਹੀ ਬਹਿਸ ਕਰਣ ਲਈ ਕਿਹਾ । ਉਹਨਾ ਕਿਹਾ ਕਿ ਜਲਦ ਹੀ ਉਹ ਹਰਸਿਮਰਤ ਕੋਰ ਬਾਦਲ ਖਿਲਾਫ ਮਾਨਹਾਨੀ ਦਾ ਮੁੱਕਦਮਾ ਦਾਇਰ ਕਰਨਗੇ ।
Punjab Post Daily Online Newspaper & Print Media