ਸੰਦੌੜ, ਨਥਾਣਾ, 15 ਨਵੰਬਰ (ਹਰਮਿੰਦਰ ਸਿੰਘ ਭੱਟ, ਸਿੱਧੂ)- ਪਿੰਡ ਕਲਿਆਣ ਸੁੱਖਾ ਵਿਖੇ ਇੱਕ ਗਿਰੋਹ ਦੁਆਰਾ ਦੁਕਾਨਦਾਰਾਂ ਦੀ ਕੁੱਟਮਾਰ ਕਰ ਕੇ ਲੁੱਟ ਖੋਹ ਕਰਨ ਬਾਰੇ ਜਾਣਕਾਰੀ ਮਿਲੀ ਹੈ। ਪੁਲਸ ਨੇ ਇਸ ਮਾਮਲੇ ਵਿਚ ਛੇ ਵਿਅਕਤੀਆਂ ਨੂੰ ਨਾਮਜ਼ਦ ਕਰ ਲਿਆ ਹੈ। ਗਗਨਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਕਲਿਆਣ ਸੁੱਖਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨੀਂ ਕੁਲਦੀਪ ਸਿੰਘ ਅਤੇ ਹਰਪਾਲ ਸਿੰਘ ਵਾਸੀ ਕਲਿਆਣ ਸੱਦਾ ਦਾ ਗਿਰੋਹ 3/4 ਅਣਪਛਾਤੇ ਵਿਅਕਤੀਆਂ ਲਿਆ ਕੇ ਉਸ ਦੀ ਦੁਕਾਨ ਤੇ ਆਇਆ। ਉਨ੍ਹਾਂ ਨੇ ਆਕੇ ਪਹਿਲਾ ਤਾਂ ਦੁਕਾਨ ਤੋਂ ਕੁੱਝ ਸਮਾਨ ਉਧਾਰ ਮੰਗਿਆਂ ਜਿਸ ਉਪਰੰਤ ਉਸ ਨੇ ਸਮਾਨ ਉਧਾਰ ਦੇਣ ਤੋਂ ਮਨ੍ਹਾ ਕਰ ਦਿੱਤਾ। ਅਚਾਨਕ ਹੀ ਲੁਟੇਰਿਆਂ ਦੀ ਨਜ਼ਰ ਕਾਊਂਟਰ ਤੇ ਪੈਸੇ ਗਿਣ ਰਹੇ ਵਿਅਕਤੀ ਵੱਲ ਪਈ। ਉਨ੍ਹਾਂ ਝਪਟ ਮਾਰ ਕੇ ਹੱਥ ਵਿਚਲੀ ਨਗਦੀ ਖੋਹ ਲਈ ਅਤੇ ਜਦ ਫ਼ਰਾਰ ਹੋਣ ਲੱਗੇ ਤਾਂ ਦੂਸਰੇ ਦੁਕਾਨਦਾਰ ਨੇ ਫੜਨ ਵਾਸਤੇ ਚਾਰਾਜੋਈ ਕੀਤੀ। ਇਸ ਉਪਰੰਤ ਗਗਨਦੀਪ ਸਿੰਘ ਅਤੇ ਉਸ ਦੇ ਸਾਥੀ ਮਨਪ੍ਰੀਤ ਸਿੰਘ ਤੇ ਉਨ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਮੌਕੇ ਉਹ ਦੋਵੇਂ ਵਿਅਕਤੀ ਜ਼ਖਮੀ ਹੋ ਗਏ ਅਤੇ ਲੁਟੇਰੇ ਫ਼ਰਾਰ ਹੋਣ ਵਿਚ ਸਫਲ ਹੋ ਗਏ। ਸਹਾਇਕ ਥਾਣੇਦਾਰ ਦਿਲਬਾਗ ਸਿੰਘ ਨੇ ਦੱਸਿਆਂ ਕਿ ਪੁਲਸ ਨੇ ਗਿਰੋਹ ਦੇ ਮੈਂਬਰਾਂ ਖ਼ਿਲਾਫ਼ ਪਰਚਾ ਦਰਜ ਕਰ ਕੇ ਛਾਪੇਮਾਰੀ ਆਰੰਭ ਦਿੱਤੀ ਹੈ। ਜਲਦੀ ਹੀ ਮੁਲਜ਼ਮ ਹਿਰਾਸਤ ਵਿਚ ਲੈ ਲਏ ਜਾਣਗੇ ਜਿਸ ਉਪਰੰਤ ਹੋਰਨਾਂ ਘਟਨਾਵਾਂ ਦੀ ਜਾਣਕਾਰੀ ਵੀ ਸਾਹਮਣੇ ਆ ਸਕਦੀ ਹੈ। ਇਸ ਵਾਰਦਾਤ ਵਿਚ ਉਣਤਾਲੀ ਹਜ਼ਾਰ ਰੁਪਏ ਦੇ ਸਮਾਨ ਦੀ ਲੁੱਟ ਖੋਹ ਹੋਈ ਹੈ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media