Thursday, March 19, 2026

ਆਰਟ ਗੈਲਰੀ ਵਿੱਚ ਡੀ.ਸੀ ਰਵੀ ਭਗਤ ਨੇ ‘ਰਾਸ਼ਟਰੀ ਕਲਾ ਪ੍ਰਦਰਸ਼ਨੀ’ ਦਾ ਕੀਤਾ ਉਦਘਾਟਨ

ਪ੍ਰਦਰਸ਼ਨੀ ਵਿੱਚ ਦੇਸ਼ ਭਰ ਤੋਂ 200 ਕਲਾਕਾਰਾਂ ਦੀਆਂ 226 ਕਲਾਕ੍ਰਿਤੀਆਂ ਪ੍ਰਦਰਸ਼ਿਤ

PPN2111201502ਅੰਮ੍ਰਿਤਸਰ, 21 ਨਵੰਬਰ (ਜਗਦੀਪ ਸਿੰਘ ਸੱਗੂ)- ਅੱਜ ਸਥਾਨਕ ਇੰਡੀਅਨ ਅਕੈਡਮੀ ਆਫ਼ ਫ਼ਾਈਨ ਆਰਟ (ਆਰਟ ਗੈਲਰੀ) ਵਿਖੇ ਦੇਸ਼ ਭਰ ਤੋਂ 200 ਉੱਘੇ ਕਲਾਕਾਰਾਂ ਦੀਆਂ 226 ਦਿਲਕਸ਼ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀ 5 ਦਸੰਬਰ ਤੱਕ ਚੱਲਣ ਵਾਲੀ ’81ਵੀਂ ਰਾਸ਼ਟਰੀ ਕਲਾ ਪ੍ਰਦਰਸ਼ਨੀ-2015′ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਕੀਤਾ। ਇਨ੍ਹਾਂ ਕਲਾਕ੍ਰਿਤੀਆਂ ਵਿੱਚ ਚਿੱਤਰਕਲਾਵਾਂ, ਡਰਾਇੰਗ, ਬੁੱਤਸਾਜੀ, ਫੋਟੋਗ੍ਰਾਫ਼ਰੀ ਅਤੇ ਗ੍ਰਾਫ਼ਿਕਸ ਨਾਲ ਸਬੰਧਿਤ ਕਲਾ ਦੇ ਨਮੂਨੇ ਇਕ ਹਫ਼ਤੇ ਤੱਕ ਲੋਕਾਂ ਦੇ ਵੇਖਣ ਲਈ ਲਗਾਏ ਜਾਣਗੇ।
ਉਦਘਾਟਨੀ ਸਮਾਰੋਹ ਦਾ ਅਗਾਜ਼ ਆਰਟ ਗੈਲਰੀ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਤੇ ਸ੍ਰੀ ਭਗਤ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਉਪਰੰਤ ਪ੍ਰਧਾਨਗੀ ਕਰਦਿਆ ਕਿਹਾ ਕਿ ਸੁਹਿਰਦ ਤੇ ਚੰਗੇ ਸਮਾਜ ਦੇ ਨਿਰਮਾਣ ਵਿੱਚ ਕਲਾਕਾਰਾਂ ਦੇ ਅਹਿਮ ਭੂਮਿਕਾ ‘ਤੇ ਜ਼ੋਰ ਦਿੰਦਿਆ ਕਲਾਕਾਰਾਂ ਨੂੰ ਸਮਾਜ ਦੀ ਖਾਸ ਕੜੀ ਦੱਸਿਆ। ਇਹ ਪ੍ਰਦਰਸ਼ਨੀ ਪੂਰਾ ਇਕ ਮਹੀਨਾ ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਰਹੇਗੀ। ਉਨ੍ਹਾਂ ਨੇ ਇਸ ਮੌਕੇ ਹਰਿਦੁਆਰ ਤੋਂ ਪੁੱਜੇ ਕਲਾਕਾਰ ਮੁਕੇਸ਼ ਟਾਂਗਰੀਆ ਨੂੰ ‘ਐੱਸ. ਜੀ. ਠਾਕਰ ਸਿੰਘ ਮੈਮੋਰੀਅਲ’ ਅਤੇ ਅੰਮ੍ਰਿਤਸਰ ਤੋਂ ਕਲਾਕਾਰ ਕਵੇਰੀਆ ਅਰੋੜਾ ਨੂੰ ‘ਸ: ਧਰਮ ਸਿੰਘ ਇੰਜੀਨੀਅਰ ਮੈਮੋਰੀਅਲ’ ਐਵਾਰਡ ਦੇ ਕੇ ਸਨਮਾਨਿਤ ਕੀਤਾ। ਸ: ਛੀਨਾ ਨੇ ਇਸ ਮੌਕੇ ਕਿਹਾ ਕਿ ਇਹ ਰਾਸ਼ਟਰੀ ਪ੍ਰਦਰਸ਼ਨੀ ਸੰਨ 1932 ਤੋਂ ਕਲਾ ਅਤੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਈ ਜਾ ਰਹੀ ਹੈ। ਜਿਸ ਦੌਰਾਨ ਪ੍ਰਦਰਸ਼ਨੀਆਂ, ਵਰਕਸ਼ਾਪਾਂ, ਮੂਰਤੀ ਕਲਾਂ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਜਾਂਦਾ ਹੈ। ਸ: ਛੀਨਾ ਨੇ ਕਿਹਾ ਕਿ ਦੇਸ਼ ਭਰ ਤੋਂ 226 ਕਲਾਕਾਰਾਂ ਦੀਆਂ ਦਿਲ ਮੋਹਣ ਵਾਲੀਆਂ ਕਲਾਕ੍ਰਿਤੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ ਮੁਕੇਸ਼ ਟਾਂਗਰੀਆ, ਕੇਵਰੀਆ ਅਰੋੜਾ, ਸਬੀਤਾ ਕੁਮਾਰੀ, ਪੁਨੀਤ ਦੁਸਾਂਝ, ਗਗਨ ਗੰਭੀਰ, ਜਯਾ, ਸੰਦੀਪ ਕੁਮਾਰੀ, ਅਨੰਦ ਜੈਸਵਾਲ ਅਤੇ ਗੁਰਸ਼ਰਨ ਕੌਰ 9 ਉੱਘੇ ਕਲਾਕਾਰਾਂ ਜਿਨ੍ਹਾਂ ਨੂੰ 21000-21000 ਰੁਪਏ ਅਤੇ 12 ਹੋਰ ਕਲਾਕਾਰਾਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਰ ਸਾਲ ਉਹ ਕਲਾਕਾਰਾਂ ਤੋਂ ਉਨ੍ਹਾਂ ਦੀ ਕਲਾ ਦੇ ਨਮੂਨੇ ਮੰਗਵਾਉਂਦੇ ਹਨ, ਜਿਨ੍ਹਾਂ ਦੀ ਚੋਣ ਇਕ ਉੱਚ ਪੱਧਰੀ ਕਮੇਟੀ ਦੁਆਰਾ ਕਰਕੇ ਆਰਟ ਗੈਲਰੀ ਵਿਖੇ ਆਮ ਲੋਕਾਂ ਲਈ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਇਸ ਮੌਕੇ ਇਕ ਰੰਗਾਰੰਗ ਪ੍ਰੋਗਰਾਮ ਦੌਰਾਨ ਸੂਫ਼ੀ ਗਾਇਨ ਦਾ ਆਯੋਜਨ ਕੀਤਾ ਗਿਆ ਅਤੇ ‘ਦਰਵੇਸ਼ ਚਿੱਤਰਕਾਰ- ਸ: ਜੀ. ਐੱਸ. ਸੋਹਨ ਸਿੰਘ’ ‘ਤੇ ਮੈਡਮ ਕਿਰਨਦੀਪ ਕੌਰ ਦੁਆਰਾ ਲਿਖੀ ਪੁਸਤਕ ਵੀ ਜਾਰੀ ਕੀਤੀ ਗਈ ਅਤੇ ਇਕ ਕੈਟਾਲੋਗ ਵੀ ਲੋਕ ਅਰਪਿਤ ਕੀਤਾ ਗਿਆ।  ਇਸ ਮੌਕੇ ਡਾ. ਤਰੁਨਦੀਪ ਕੌਰ ਸੁਪਤਨੀ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਸ: ਛੀਨਾ ਦੀ ਧਰਮਪਤਨੀ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਤੋਂ ਇਲਾਵਾ ਗੈਲਰੀ ਦੇ ਅਹੁੱਦੇਦਾਰਾਂ ਜਿਨ੍ਹਾਂ ਵਿੱਚ ਸ: ਅਜ਼ਮੇਰ ਸਿੰਘ ਹੇਰ, ਸ: ਮਹਿੰਦਰਜੀਤ ਸਿੰਘ ਚੇਅਰਮੈਨ ਆਰਟ ਗੈਲਰੀ, ਸ: ਅਰਵਿੰਦਰ ਸਿੰਘ ਚਮਕ ਵਿੱਤ ਸਕੱਤਰ, ਡਾ. ਪੀ. ਐਸ ਗਰੋਵਰ ਆਨਰੇਰੀ ਜਨਰਲ ਸਕੱਤਰ ਸ਼ਾਮਿਲ ਸਨ, ਨਾਲ ਮਿਲਕੇ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply