Friday, September 11, 2026

ਸਾਈ ਬਾਬਾ ਦੇ ਜਨਮ ਦਿਹਾੜੇ ‘ਤੇ ਨਗਰ ਕੀਰਤਨ -ਬੱਚਿਆਂ ਨੂੰ ਕਾਪੀਆਂ, ਪੈਨਸਲਾਂ ਤੇ ਪੈਨ ਵੰਡੇ

PPN2211201506

ਪੱਟੀ, 22 ਨਵੰਬਰ ((ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਸ੍ਰੀ ਸੱਤਿਆ ਸਾਂਈ ਸਲਮ ਬਾਲ ਵਿਕਾਸ ਦੇ ਬੱਚਿਆਂ ਵਲੋਂ ਭਗਵਾਨ ਸ੍ਰੀ ਸੱਤਿਆ ਸਾਂਈ ਬਾਬਾ ਜੀ ਦਾ 90 ਜਨਮ ਦਿਹਾੜੇ ਨੂੰ ਸਮਰਪਿਤ ਪੱਟੀ ਸ਼ਹਿਰ ਵਿਖੇ ਬੱਚਿਆਂ ਵਲੋਂ ਨਗਰ ਕੀਰਤਨ ਕੱਢਿਆ ਗਿਆ।ਸ਼ਹਿਰ ਦੇ ਵੱਖ ਵੱਖ ਸਥਾਨਾਂ ਤੇ ਹੁੰਦਾ ਹੋਇਆ ਨਗਰ ਕੀਰਤਨ ਬੀਬੀ ਰਜਨੀ ਗੁਰਦਵਾਰਾ ਵਿਖੇ ਸਮਾਪਤ ਹੋਇਆ। ਸਮਾਪਤੀ ਉਪਰੰਤ ਬਾਲ ਵਿਕਾਸ ਦੇ ਬੱਚਿਆਂ ਨੂੰ ਅਨਿਲ ਸ਼ਰਮਾ, ਗਿਆਨੀ ਪ੍ਰੀਤਮ ਸਿੰਘ, ਕਪਿਲ ਦੇਵ, ਇੰਦਰਜੀਤ ਹਾਂਡਾ, ਗੌਤਮ, ਸ਼ਿੰਦਾ, ਸ਼ਸੀ, ਚੰਚਲ ਸ਼ਰਮਾ, ਕੁਸਮ ਸ਼ਰਮਾ, ਆਚਲ ਸ਼ਰਮਾ, ਸੁਨੀਲ ਜੈਨ, ਗੁਰਪ੍ਰੀਤ ਤੇ ਮੈਬਰਾਂ ਵਲੋਂ ਬੱਚਿਆਂ ਨੂੰ ਕਾਪੀਆਂ, ਪਿੰਨ, ਪੈਂਸਲਾਂ ਵੰਡੇ ਗਏ।ਇਸ ਮੌਕੇ ਅਨਿਲ ਸ਼ਰਮਾ ਨੇ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਸਾਂਈ ਮੰਦਰ ਵਿਖੇ ਕੀਰਤਨ ਸਤਿਸੰਗ ਚੱਲ ਰਿਹਾ ਹੈ ਤੇ ਸੋਮਵਾਰ ਸਾਂਈ ਬਾਬਾ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਧੁਮ ਧਾਮ ਨਾਲ ਮਨਾਇਆ ਜਾਵੇਗਾ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply