Saturday, September 12, 2026

ਟੱਰਕ ਤੇ ਮੋਟਰਸਾਈਕਲ ਦੀ ਟੱਕਰ ਵਿਚ ਇੱਕ ਦੀ ਮੌਤ, ਇਕ ਜਖਮੀ

PPN2211201508

ਪੱਟੀ, 22 ਨਵੰਬਰ ((ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਪੱਟੀ ਨੇੜੇ ਪਿੰਡ ਠੁੱਕਰਪੁਰਾ ਸੈਕਰਡ ਹਾਰਟ ਸਕੂਲ਼ ਦੇ ਸਾਹਮਣੇ ਟੱਰਕ ਤੇ ਮੋਟਰਸਾਈਕਲ ਦੀ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੁੱਬਲੀ ਪਿੰਡ ਤੋਂ ਮੋਟਰਸਾਈਕਲ ਨੰ ਪੀ ਬੀ 09 ਅੇਨ 6365 ਤੇ ਸਵਾਰ ਕੁਲਵੰਤ ਸਿੰਘ (40) ਪੁੱਤਰ ਰਤਨ ਸਿੰਘ ਵਾਸੀ ਦੁੱਬਲੀ ਤੇ ਉਸਦੇ ਨਾਲ ਪਿਛੇ ਬੈਠੇ ਸਾਹਿਬ ਦਿਆਲ ਜਦ ਠੁੱਕਰਪੁਰਾ ਨੇੜੇ ਪਹੁੰਚੇ ਤਾਂ ਪੱਟੀ ਵਾਲੇ ਪਾਸਿਉਂ ਟੱਰਕ ਨੰ ਡਬਯੂ ਬੀ 23 ਬੀ 9928 ਡਰਾਇਵਰ ਭਗਵੰਤ ਸਿੰਘ ਵਾਸੀ ਵਾਰਡ ਨੰ 4 ਪੱਟੀ ਆਪਣੇ ਟੱਰਕ ਨੂੰ ਭਿੱਖੀਵਿੰਡ ਲੈ ਕੇ ਜਾ ਰਿਹਾ ਸੀ ਕਿ ਦੋਵਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ।ਜਿਸ ਕਾਰਨ ਕੁਲਵੰਤ ਸਿੰਘ ਮੋਟਰਸਾਈਕਲ ਸਵਾਰ ਦੀ ਮੌਤ ਮੌਕੇ ਤੇ ਹੋ ਗਈ ਤੇ ਪਿਛੇ ਬੈਠੇ ਸਾਹਿਬ ਦਿਆਲ ਦੀ ਲੱਤ ਟੁੱਟ ਗਈ। ਜਿਸ ਨੂੰ ਇਲਾਜ਼ ਲਈ ਹਸਪਤਾਲ ਭੇਜ ਦਿਤਾ। ਜਿਕਰਯੋਗ ਹੈ ਕਿ ਪੱਟੀ ਨੇੜੇ ਪਿਛਲੇ 10 ਦਿਨਾਂ ਵਿਚ 5 ਮੋਟਰਸਾਈਕਲ ਸਵਾਰਾਂ ਦੀ ਜਾਨ ਜਾ ਚੁੱਕੀ ਹੈ। ਪੁਲਸ ਥਾਣਾ ਮੁੱਖੀ ਰਾਜਵਿੰਦਰ ਕੌਰ ਵਲੋਂ ਮੌਕੇ ਤੇ ਪੁਹੰਚ ਕੇ ਕਾਰਵਾਈ ਸੁਰੂ ਕਰ ਦਿੱਤੀ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply