ਪੱਟੀ, 22 ਨਵੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਆਰੀਆ ਗਰਲਜ਼ ਸਕੂਲ ਦੀ ਪ੍ਰਿੰਸੀਪਲ ਜਸਬੀਰ ਕੌਰ ਕੋਲੋ ਝਪਟਮਾਰਾਂ ਨੇ ਪਰਸ ਖੋਹ ਲਿਆ। ਜਾਣਕਾਰੀ ਅਨੁਸਾਰ ਕਰੀਬ 4 ਵਜ਼ੇ ਸਕੂਲੋਂ ਛੁੱਟੀ ਕਰਕੇ ਪ੍ਰਿੰਸੀਪਲ ਜਸਬੀਰ ਕੌਰ ਜਦ ਆਪਣੇ ਘਰ ਰਿਕਸ਼ੇ ਤੇ ਜੈਸੀ ਰਾਮ ਪਟਵਾਰੀ ਵਾਲੀ ਗਲੀ ਕੋਲ ਪਹੁੰਚੇ ਤਾਂ ਇਕ ਮੋਨੇ ਸਰਦਾਰ ਲੜਕੇ ਨੇ ਜਸਬੀਰ ਕੌਰ ਦੀ ਬਾਂਹ ਵਿਚ ਪਾਇਆ ਪਰਸ ਝਪਟ ਲਿਆ ਤੇ ਜਸਬੀਰ ਕੌਰ ਰਿਕਸ਼ੇ ਤੋ ਹੇਠਾਂ ਡਿਗ ਪਏ। ਪਰਸ ਵਿਚ 43 ਹਜ਼ਾਰ ਰੁਪਏ, 2 ਮੋਬਾਇਲ ਫੋਨ, ਚੈਕ ਬੁਕਸ ਤੇ ਹੋਰ ਕੀਮਤੀ ਸਰਕਾਰੀ ਕਾਗਜ਼ਾਤ ਸਨ।ਝਪਟਮਾਰਾਂ ਵਲੋਂ ਪੱਟੀ ਸ਼ਹਿਰ ਅੰਦਰ ਸਾਮਾਨ ਚੋਰੀ ਵਰਗੀਆਂ ਘਟਨਾਵਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ। ਰਾਹਗੀਰਾਂ ਦੇ ਦਸਣ ਮੁਤਾਬਿਕ ਝਪਟਮਾਰਾਂ ਕੋਲ ਮੋਟਰਸਾਈਕਲ ਨੰ 2168 ਹੋ ਸਕਦਾ ਹੈ।ਪੱਟੀ ਪੁਲਸ ਨੂੰ ਸੂਚਨਾ ਦੇ ਦਿਤੀ ਗਈ। ਇਸੇ ਤਰਾਂ ਹੀ ਪੁਰਾਣਾ ਬਜ਼ਾਰ ਪੱਟੀ ਤੇ ਜੋਸ਼ੀਆਂ ਮਹੁਲਾਂ ਵਿਖੇ ਵੀ ਝਪਟਮਾਰਾਂ ਵਲੋਂ ਪਰਸ ਖੋਹ ਲਏ ਗਏ।ਜਿੰਨਾਂ ਵਿਚ ਵੀ ਕੀਮਤੀ ਸਮਾਨ ਸੀ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media