ਅੰਮ੍ਰਿਤਸਰ, 25 ਨਵੰਬਰ (ਗੁਰਪ੍ਰੀਤ ਸਿੰਘ) – ਮਿਸਟਰ ਜੇਨਸ ਮਾਈਕਲ ਸ਼ਾਲ ਕੌੰਂਸਲਰ, ਓਨਟਾਰੀਓ, ਹਾਈ ਕਮਿਸ਼ਨ ਆਫ ਕੈਨੇਡਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ। ਉਨ੍ਹਾਂ ਨਾਲ ਮਿਸਿਜ਼ ਲੈਸਲੀ ਮਰਚੈਂਟ, ਡਾਇਰੈਕਟਰ, ਮਨਿਸਟਰੀ ਆਫ ਇੰਟਰਨਲ ਅਫੇਅਰਜ਼, ਮਿਸਿਜ ਕਾਰੋਲਿਨ ਸੇਜਮਿਨ, ਅਗਜ਼ੈਕਟਿਵ ਡਾਇਰੈਕਟਰ, ਟੂਰ ਪ੍ਰੀਮੀਅਰ ਆਫਿਸ ਨਾਲ 12 ਮੈਂਬਰੀ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ।ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨੁਦੀਦਾਰੇ ਕਰਨ ਉਪਰੰਤ ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਕੋਲੋਂ ਪ੍ਰੀਕਰਮਾ ਕਰਦੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਿਲ ਕੀਤੀ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ: ਰੂਪ ਸਿੰਘ ਤੇ ਸz: ਮਨਜੀਤ ਸਿੰਘ ਸਕੱਤਰ ਵੱਲੋਂ ਮਿਸਟਰ ਜੇਨਸ ਮਾਈਕਲ ਤੇ ਉਨ੍ਹਾਂ ਦੇ ਨਾਲ ਆਏ ਵਫ਼ਦ ਨੂੰ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੁਨਹਿਰੀ ਸੁਚਿੱਤਰ ਪੁਸਤਕ ਤੇ ਤਸਵੀਰ ਦੇ ਕੇ ਸਨਮਾਨਿਤ ਕੀਤਾ।
ਮਿਸਟਰ ਜੇਨਸ ਮਾਈਕਲ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਂਝੀਵਾਲਤਾ ਦਾ ਪ੍ਰਤੀਕ ਹੈ ਤੇ ਏਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ।ਉਨ੍ਹਾਂ ਕਿਹਾ ਕਿ ਬਹੁਤ ਜਲਦੀ ਆਨਰੇਬਲ ਮਿਸਟਰ ਕੈਥਲੀ ਵਿਨੇ ਪ੍ਰੀਮੀਅਰ ਆਫ ਓਨਟੇੇਰੀਓ ਕੈਨੇਡਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨੁਦੀਦਾਰੇ ਕਰਨ ਲਈ ਆ ਰਹੇ ਹਨ, ਉਸੇ ਸਬੰਧ ਵਿੱਚ ਅੱਜ ਮੇਰੇ ਨਾਲ 12 ਮੈਂਬਰੀ ਵਫ਼ਦ ਹਾਲਾਤ ਦਾ ਜਾਇਜਾ ਲੈਣ ਲਈ ਇਥੇ ਪਹੁੰਚੇ ਹਨ।ਇਸ ਮੌਕੇ ਸ: ਸਕੱਤਰ ਸਿੰਘ ਤੇ ਸz: ਕੁਲਵਿੰਦਰ ਸਿੰਘ ‘ਰਮਦਾਸ’ ਮੀਤ ਸਕੱਤਰ ਅਤੇ ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ ਆਦਿ ਮੌਜੂਦ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media