Tuesday, March 24, 2026

ਤਰਕਸ਼ੀਲ ਆਗੂ ਬਲਵੰਤ ਸਿੰਘ ਨੂੰ ਦੋ ਮਿੰਟ ਦਾ ਮੋਨ ਰਖ ਕੇ ਸ਼ਰਧਾਂਜਲੀ ਭੇਟ

ਅੰਮ੍ਰਿਤਸਰ, 26 ਨਵੰਬਰ (ਪ.ਪ)- ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਦੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਵਿਰਸਾ ਵਿਹਾਰ ਵਿਖੇ ਹੋਈ, ਜਿਸ ਵਿਚ ਸੁਸਾਇਟੀ ਦੇ ਵਿਤ ਮੁਖੀ ਅਤੇ ਸਰਗਰਮ ਤਰਕਸ਼ੀਲ ਆਗੂ ਬਲਵੰਤ ਸਿੰਘ ਦੀ ਬੇਵਕਤ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਇਸ ਮੌਕੇ ਦੋ ਮਿੰਟ ਦਾ ਮੋਨ ਰਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਵਿਛੜੇ ਆਗੂ ਨੂੰ ਯਾਦ ਕਰਦਿਆਂ ਸੁਸਾਇਟੀ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ ਨੇ ਕਿਹਾ ਕਿ ਬਲਵੰਤ ਸਿੰਘ ਅੰਮ੍ਰਿਤਸਰ ਇਕਾਈ ਦੇ ਅਣਥੱਕ ਅਤੇ ਸਮਰਪਿਤ ਤਰਕਸ਼ੀਲ ਆਗੂ ਸਨ, ਜਿਨਾਂ ਨੇ ਵੱਖ ਵੱਖ ਅਹੁਦਿਆਂ ਤੇ ਜ਼ਿੰਮੇਵਾਰੀ ਨਿਭਾਉਾਂਦੇ ੋਏ ਤਰਕਸ਼ੀਲ ਸਾਹਿਤ ਅਤੇ ਤਰਕਸ਼ੀਲ ਮੈਗਜੀਨ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਉਣ ਦੇ ਨਾਲ ਨਾਲ ਪੂਰੀ ਸਰਗਰਮੀ ਨਾਲ ਵੱਡੇ ਪੱਧਰ ਤੇ ਵਿਗਿਆਨਕ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕੀਤਾ।  ਐਡਵੋਕੇਟ ਅਮਰਜੀਤ ਬਾਈ ਨੇ ਕਿਹਾ ਕਿ ਉਨ੍ਹਾਂ ਦੀ ਉਘੇ ਕਮਿਊਨਿਸਟ ਆਗੂ ਕਾਮਰੇਡ ਤੇਜਾ ਸਿੰਘ ਸੁਤੰਤਰ ਨਾਲ ਗੂੜੀ ਸਾਂਝ ਹੋਣ ਕਰਕੇ ਉਹ ਪਿਛਲੇ ਕਈ ਦਹਾਕਿਆਂ ਤੋਂ ਖੱਬੇ ਪਖੀ ਵਿਚਾਰਧਾਰਾ ਨਾਲ ਜੁੜੇ ਹੋਏ ਸਨ ਅਤੇ ਇਸੇ ਪਿਛੋਕੜ ਨੇ ਉਨ੍ਹਾਂ ਨੂੰ ਤਰਕਸ਼ੀਲ ਸੁਸਾਇਟੀ ਨਾਲ ਜੁੜਣ ਵਿਚ ਅਹਿਮ ਭੂਮਿਕਾ ਨਿਭਾਈ। ਤਰਕਸ਼ੀਲ ਆਗੂਆਂ ਬਲਦੇਵ ਰਾਜ ਵੇਰਕਾ, ਅਜੀਤ ਸਿੰਘ, ਵਰਿੰਦਰ ਕੌਰ ਅਤੇ ਕੁਲਜੀਤ ਵੇਰਕਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਬਲਵੰਤ ਸਿੰਘ ਦਿਲ ਦੀ ਬਿਮਾਰੀ ਤੋਂ ਪੀੜਤ ਹੋਣ ਦੇ ਬਾਵਜੂਦ ਤਰਕਸ਼ੀਲ ਸੁਸਾਇਟੀ ਵਲੋਂ ਕੀਤੀਆਂ ਜਾਂਦੀਆਂ ਰਸਗਰਮੀਆਂ ਵਿਚ ਵਧ ਚੜ ਕੇ ਯੋਗਦਾਨ ਪਾਉਾਂਦੇ ਹੇ।ਤਰਕਸ਼ੀਲ ਮੈਂਬਰਾਂ ਸੁਖਮੀਤ ਸਿੰਘ, ਅਮਰਜੀਤ ਕੋਹਾਲੀ ਅਤੇ ਡਾ. ਬਲਦੇਵ ਸਿੰਘ ਨੇ ਬਲਵੰਤ ਸਿੰਘ ਦੀ ਦੁਖਦਾਈ ਮੌਤ ਨੂੰ ਤਰਕਸ਼ੀਲ ਸੁਸਾਇਟੀ ਅਤੇ ਪਰਿਵਾਰ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਦਸਦਿਆਂ ਉਨ੍ਹਾਂ ਵਲੋਂ ਕੀਤੀਆਂ ਗਈਆਂ ਸਰਗਰਮੀਆਂ ਸਬੰਧੀ ਚਾਨਣਾ ਪਾਇਆ। ਇਸ ਮੌਕੇ ਰਾਜ ਕੁਮਾਰ ਵੇਰਕਾ, ਬੀ.ਐਮ ਸਿੰਘ, ਸੁਖਬੀਰ ਸਿੰਘ, ਜਸਪਾਲ ਬਾਸਰਕਾ, ਸ਼ਮਸ਼ੇਰ ਹੇਰ ਅਤੇ ਜੱਸਾ ਸਿੰਘ ਨੇ ਵਿਛੜੇ ਆਗੂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply