Tuesday, July 21, 2026

ਸਾਂਝਾ ਸਭਿਆਚਾਰਕ ਮੰਚ ਅਮਰੀਕਾ ਵਲੋਂ ਡਾ ਗੁਰਵਿੰਦਰ ਅਮਨ ਦੀ ਕਵਿ ਪੁਸਤਕ ‘ਸ਼ਬਦਾਂ ਦੀ ਪਰਵਾਜ਼’ ਲੋਕ ਅਰਪਣ

PPN2611201522 PPN2611201521

ਸਾਨ ਫਰਾਂਸਿਸਕੋ (ਰਾਜਪੁਰਾ) 26 ਨਵੰਬਰ (ਪ.ਪ) – ਸਥਾਨਕ ਯੂਨਿਆਨ ਸਿਟੀ ਦੇ ਗਾਏ ਇਮਾਨੁਲੀ ਸਕੂਲ ਵਿਖੇ ਇਕ ਸਭਿਆਚਾਰਕ ਤੇ ਸਾਹਿਤੱਕ ਪ੍ਰੋਗਰਾਮ ਵਿਚ ਭਾਰਤੀ ਲੇਖਕ ਡਾ ਗੁਰਵਿੰਦਰ ਸਿੰਘ ਅਮਨ ਦੀ ਕਵਿ ਪੁਸ?ਤੱਕ ‘ਸ਼ਬਦਾਂ ਦੀ ਪਰਵਾਜ਼’ ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦਾ ਆਗਾਜ ਬੀਬੀ ਪਰਮਿੰਦਰ ਕੌਰ ਦੇ ਜਥੇ ਨੇ ਸ਼ਬਦ ਗਾਇਨ ਦੂਆਰਾ ਕੀਤਾ ਗਿਆ। ਉਪਰੰਤ ਸੰਸਥਾਪਕ ਪਰਮਿੰਦਰ ਸਿੰਘ ਪਰਵਾਨਾ ਨੇ ਮਸ਼ਹੂਰ ਗਾਇਕ ਜਤਿੰਦਰ ਦੱਤ ਨੂੰ ਸਟੇਜ ਤੇ ਸਦਾ ਦਿਤਾ। ਉਸਨੇ ਆਪਣੀ ਬੁਲੰਦ ਆਵਾਜ ਵਿਚ ਸਾਹਿਤੱਕ ਗੀਤਾਂ ਤੋਂ ਇਲਾਵਾ ਮਸ਼ਹੂਰ ਗੀਤ ‘ਛਲਾ ‘ ਸੁਣਾਕੇ ਹਾਜ਼ਰ ਸ਼ਰੋਤਿਆਂ ਨੂੰ ਕੀਲ ਦਿੱਤਾ। ਤਾਲੀਆਂ ਦੀ ਗੁੰਜ਼ ਵਿਚ ਡਾ ਗੁਰਵਿੰਦਰ ਅਮਨ ਦੀ ਸਾਹਿਤੱਕ ਕਵਿ ਪੁਸਤੱਕ ‘ਸ਼ਬਦਾਂ ਦੀ ਪਰਵਾਜ਼ ‘ਦਾ ਲੋਕ ਅਰਪਣ ਕੀਤਾ। ਪ੍ਰਿੰਸੀਪਲ ਗਿਨਾ ਪਾਕੈਲਡੋ, ਪੈਟ ਉਰਬੀ, ਡਾ. ਅਜੀਤਪਾਲ ਸਿੰਘ ਸੇਠੀ, ਗੁਰਵਿੰਦਰ ਸਿੰਘ ਵਿਕੀ ਅਤੇ ਪਰਮਿੰਦਰ ਸਿੰਘ ਪਰਵਾਨਾ ਦੀ ਰਹਨੁਮਾਈ ਹੇਠ ਕਵਿ ਦਰਬਾਰ ਆਯੋਜਿਤ ਕੀਤਾ ਗਿਆ। ਮਸ਼ਹੂਰ ਗੀਤਕਾਰ ਅਲਮਸਤ ਦੇਸਰਪੁਰੀ ਨੇ ਆਪਣੇ ਗੀਤ ‘ਪੱਤਾ ਪੱਤਾ ਸਿੰਘਾਂ ਦਾ ਵੈਰੀ ‘ਅਤੇ ਆਪਣੇ ਮਸ਼ਹੂਰ ਗੀਤ ਸੁਣਾਕੇ ਚੰਗਾ ਰੰਗ ਬਨਿਆ।ਸਟੇਜ ਦੀ ਕਾਰਵਾਈ ਮਾਸਟਰ ਰਿੰਕੂ ਨੇ ਚਲਾਉਂਦਿਆ ਪਾਕਿਸਤਾਨੀ ਸ਼ਾਇਰ ਇਮਿ?ਤਅਜ਼ ਅਲੀ ਤੇ ਡਾ ਕਪਿਲਾ ਨੂੰ ਸੱਦਾ ਦਿਤਾ ਜਿਨਾਂ ਨੇ ਸੂਫੀ ਗੀਤ ਗਾ ਕੇ ਹਾਜ਼ਰ ਸਰੋਤਿਆਂ ਨੂੰ ਸ਼ਰੋਸ਼ਾਰ ਕੀਤਾ। ਡਾ ਗੁਰਵਿੰਦਰ ਅਮਨ ਨੇ ਆਪਣੀ ਚੋਣਵੀਆਂ ਕਵਿਤਾਵਾਂ ਤੋਂ ਇਲਾਵਾ ਵਿਸ਼ਵ ਪ੍ਰਸਿੱਧ ਮਿੰਨੀ ਕਹਾਣੀਆਂ ਸੁਣਾ ਕੇ ਮੰਤਰਮੁੁਗਧ ਕੀਤਾ।ਇਸ ਮੋਕੇ ਗਗਨਦੀਪ ਸਿੰਘ ਜੋਸ਼ਨ ,ਰ ਾਜ ਕੰਵਲ ਵਿਲੀਅਮ ਜੀਤ ਸਿੰਘ, ਅਮਨਪ੍ਰੀਤ ਕੌਰ, ਡਾ. ਮਨਜੀਤ ਕੌਰ, ਹਰਭਜਨ ਸਿੰਘ ਮੰਗਤ ਜੀਤ ਮੰਗਾ, ਨੂਰਪੁਰੀ , ਬੀਬੀ ਹਰਲੀਨ ਕੌਰ, ਪੰਜਾਬੀ ਲੇਖਕ ਕਮਲ ਬੰਗਾ ਤੇ ਕਈ ਦਰਜ਼ਨ ਲੇਖਕਾਂ ਨੇ ਆਪਣੀਆਂ ਰਚਨਾਵਾਂ ਸੁਣਾਕੇ ਚੰਗਾ ਰੰਗ ਬੰਨਿਆ।ਪਰਮਿੰਦਰ ਪਰਵਾਨਾ ਨੇ ਹਾਜ਼ਰ ਸ਼ਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply