Tuesday, March 24, 2026

ਨਿਊ ਫਲਾਵਰ ਪਬਲਿਕ ਸਕੂਲ ਵਿਖੇ ਕਾਨੂੰਨ ਦਿਵਸ ਦਾ ਆਯੋਜਨ

PPN2611201523

ਅੰਮ੍ਰਿਤਸਰ, 26 ਨਵੰਬਰ (ਗੁਰਚਰਨ ਸਿੰਘ) – ਸਥਾਨਕ ਅੰਤਰਯਾਮੀ ਕਲੋਨੀ ਸਥਿਤ ਨਿਊ ਫਲਾਵਰ ਪਬਲਿਕ ਸੀਨੀ: ਸੈਕੰ: ਸਕੂਲ ਵਿਖੇ ਕਾਨੂੰਨ ਦਿਵਸ ਦਾ ਅਯੋਜਨ ਕੀਤਾ ਗਿਆ।ਪ੍ਰਿੰ: ਕੁਲਵਿੰਦਰ ਕੋਰ ਦੇ ਪ੍ਰਬੰਧਾਂ ਅਯੋਜਿਤ ਇੱਕ ਸਮਾਗਮ ਦੋਰਾਨ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਵਲੋਂ ਕਾਨੂੰਨ ਨਾਲ ਸਬੰਧਤ ਆਪਣੇ ਵਿਚਾਰ ਪੇਸ਼ ਕੀਤੇ ਗਏ।ਇਸ ਸਮੇਂ ਭਾਰਤੀ ਕਾਨੂੰਨ ਦੇ ਰਚਨਾਹਾਰੇ ਤੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਡਾ: ਬੀ. ਆਰ ਅੰਬੇਦਕਰ ਦੀ ਜੀਵਨ ਸ਼ੈਲੀ ਨਾਲ ਸਬੰਧਤ ਇਕ ਪ੍ਰਤੀਯੋਗਿਤਾ ਦਾ ਆਯੋਜਨ ਵੀ ਕੀਤਾ ਗਿਆ।ਜਿਸ ਦੋਰਾਨ ਵਿਦਿਆਰਥੀਆਂ ਨੇ ਕੀਤੇ ਗਏ ਪ੍ਰਸ਼ਨਾਂ ਦਾ ਬੜੀ ਸੰਜ਼ੀਦਗੀ ਤੇ ਸੁਹਿਰਦਤਾ ਨਾਲ ਜਵਾਬ ਦਿੱਤਾ।ਸਕੂਲ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਨੇ ਜੇਤੂਆਂ ਨੂੰ ਇਨਾਮ ਤਕਸੀਮ ਕਰਦਿਆਂ ਡਾ: ਬੀ. ਆਰ ਅੰਬੇਦਕਰ ਦੀ ਜੀਵਨ ਸ਼ੈਲੀ ਤੇ ਰੌਸ਼ਨੀ ਪਾਈ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਖੁੱਲ ਕੇ ਦਰਸਾਇਆ।ਉਨਾਂ ਨੇ ਦੱਸਿਆ ਕਿ ਬੱਚਿਆਂ ਨੂੰ ਉਨ੍ਹਾਂ ਦੀ ਜੀਵਨ ਸ਼ੈਲੀ ਤੋਂ ਸੇਧ ਲੈਣੀ ਚਾਹੀਦੀ ਹੈ।ਇਸ ਮੋਕੇ ਸਕੱਤਰ ਲਖਵਿੰਦਰ ਸਿੰਘ ਢਿੱਲੋਂ, ਪ੍ਰਿੰ: ਕੁਲਵਿੰਦਰ ਕੋਰ, ਵਾਇਸ ਪ੍ਰਿੰ: ਤਾਨੀਆ ਭਾਟੀਆ, ਸੁਰਿੰਦਰ ਕੋਰ, ਰਵਿੰਦਰ ਕੋਰ, ਕੰਵਲਪ੍ਰੀਤ ਕੋਰ, ਮਨਪ੍ਰੀਤ ਕੋਰ, ਗੁਰਮਿੰਦਰ ਕੋਰ, ਸੁਰਜੀਤ ਕੋਰ, ਸਤਿੰਦਰ ਕੋਰ, ਗੁਰਮੇਜ ਸਿੰਘ ਰਾਜੂ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply