Wednesday, March 25, 2026

ਸਰਕਾਰੀ ਸਕੂਲ਼ ਟਾਊਨ ਹਾਲ ਮਾਲ ਮੰਡੀ ‘ਚ ਮਨਾਇਆ ਗਿਆ ਸੰਵਿਧਾਨ ਦਿਵਸ

PPN2611201528

ਅੰਮ੍ਰਿਤਸਰ, 26 ਨਵੰਬਰ (ਗੁਰਚਰਨ ਸਿੰਘ) ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਪੰਜਾਬ ਅਤੇ ਜ਼ਿਲਾ੍ਹ ਸਿਖਿਆ ਅਫਸਰ (ਸੈਕੰ.) ਦੇ ਹੁਕਮਾਂ ਅਨੁਸਾਰ ਪ੍ਰਿੰਸੀਪਲ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਅਤੇ ਸ਼ੀ੍ਰਮਤੀ ਮਨੀਸ਼ਾ ਲੈਕਚਰਾਰ ਮੈਥ ਦੀ ਦੇਖ ਰੇਖ ਵਿਚ ਸਰਕਾਰੀ ਸੀਨੀ;: ਸੈਕੰ: ਸਕੂਲ਼ ਟਾਊਨ ਹਾਲ, ਮਾਲ ਮੰਡੀ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ ।
ਸਵੇਰ ਦੀ ਸਭਾ ਵਿਚ ਸਟੇਟ ਐਵਾਰਡੀ ਲੈਕਚਰਾਰ ਸ਼ੀ੍ਰਮਤੀ ਮਨੀਸ਼ਾ ਵਲੋਂ ਵਿਦਿਆਰਥੀਆਂ ਨੂੰ ਭਾਰਤ ਦੇ ਸੰਵਿਧਾਨ ਦੇ ਅੰਰਭ ਤੋ ਲੈ ਕੇ ਅੰਤਿਮ ਰੂਪ ਦੇਣ ਤੱਕ ਸੰਖੇਪ ਪਰ ਪ੍ਰਭਾਵਸ਼ਾਲੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਵਿਧਾਨ ਦੀ ਪ੍ਰਸਤਾਵਨਾ ਅਨੁਸਾਰ ‘ਸਾਰੇ ਦੇਸ਼ ਵਾਸੀ ਭਾਰਤ ਨੂੰ ਇਕ ਸੰਪੂਰਨ, ਸੁੰਤਤਰ, ਧਰਮ ਨਿਰਪੇਖ, ਏਕਤਾ ਤੇ ਰਾਸ਼ਟਰੀਵਾਦ, ਲੋਕਤੰਤਰੀ ਗਣਰਾਜ ਘੋਸ਼ਿਤ ਕਰਦੇ ਹਾਂ’। ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਦੇਸ਼ ਦਾ ਸਭ ਤੋ ਵੱਡਾ ਕਾਨੂੰਨੀ ਮਸੌਦਾ ਹੈ, ਜਿਸ ਵਿਚ ਲਗਭਗ 80000 ਹਜਾਰ ਸ਼ਬਦ ਹਨ।ਉਨਾਂ ਕਿਹਾ ਕਿ ਸੰਵਿਧਾਨ ਨੂੰ ਅੰਤਿਮ ਰੂਪ 26 ਨੰਵਬਰ 1949 ਨੂੰ ਦਿਤਾ ਗਿਆ ਸੀ, ਇਸ ਲਈ ਅਸੀ ਇਸ ਦਿਨ ਨੂੰ ਸੰਵਿਧਾਨ ਦਿਵਸ ਵਜੋ ਮਨਾਇਆ ਜਾ ਰਿਹਾ ਹੈ ।
ਬਲਵਿੰਦਰ ਸਿੰਘ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਭਾਰਤੀ ਸੰਵਿਧਾਨ ਉਹਨਾਂ ਨੂੰ ਨਾ ਸਿਰਫ ਮੌਲਿਕ ਅਧਿਕਾਰ ਦੈੰਦਾ ਹੈ ਬਲਕਿ ਉਹਨਾਂ ਨੂੰ ਸਮਾਜ ਤੇ ਦੇਸ਼ ਪ੍ਰਤੀ ਜਿੰਮੇਵਾਰੀਆਂ ਦਾ ਵੀ ਅਹਿਸਾਸ ਕਰਾਉਂਦਾ ਹੈ ।ਇਸ ਮੌਕੇ ਵਿਦਿਆਰਥੀਆਂ ਵਲੋ ਭਾਸ਼ਣ ਵੀ ਦਿਤਾ ਗਿਆ ।
ਇਸ ਸਮੇਂ ਸ਼ੀ੍ਰਮਤੀ ਅਵਨੀਤ ਕੌਰ ਐਸ ਐਸ ਮਿਸਟੈ੍ਰਸ ਅਤੇ ਸ਼ੀ੍ਰ ਮਤੀ ਮਨੀਸਾ ਵਲੋ ਭਾਰਤੀ ਸੰਵਿਧਾਨ ਨਾਲ ਸੰਬਧਿਤ ਬਚਿਆਂ ਦਾ ਲੇਖ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਪ੍ਰਭਜੀਤ ਸਿੰਘ +2 ਡੀ ਨੇ ਪਹਿਲਾ ਸਥਾਨ, ਕੈਪਟਨ +1 ਏ ਅਤੇ ਇੰਦਰਜੀਤ ਸਿੰਘ +1ਡੀ ਨੇ ਦੂਜਾ ਅਤੇ ਮੰਥਨ ਅਤੇ ਨਮਨ ਕੁਮਾਰ +1ਬੀ ਨੇ ਤੀਜਾ ਸਥਾਨ ਅਤੇ ਨੌਵੀ ਦਸਵੀ ਵਿਚੋ ਕਰਨ ਪੁੰਜ ਦਸਵੀ ਏ ਨੇ ਪਹਿਲਾ, ਮੌਨੂ ਦਸਵੀ ਬੀ ਨੇ ਦੂਜਾ ਅਤੇ ਸਾਹਿਲਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਮਧੂਸੁਦਨ ਸਿੰਘ, ਵੀਨਾ ਕੁਮਾਰੀ, ਜਗਦੀਸ਼ ਕੌਰ, ਕੁਲਬੀਰ ਕੌਰ, ਮੋਨਿਕਾ, ਵਿਵੇਕ ਦੇਵਗਣ, ਪਵਨ ਕੁਮਾਰ, ਸਵਿੰਦਰ ਸਿੰਘ ਦੇ ਨਾਲ ਨਾਲ ਸਮੂਹ ਸਟਾਫ ਮੌਜੂਦ ਸੀ ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply