
ਖਾਲੜਾ, 30 ਨਵੰਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ)- ਹਲਕਾ ਖੇਮਕਰਨ ਦੇ ਅਧੀਨ ਆਉਦੇ ਪਿੰਡ ਨਾਰਲਾ ਦੇ ਸਰਪੰਚ ਨੂੰ ਉਸ ਵਕਤ ਕਰਾਰਾ ਝਟਕਾ ਲੱਗਾ ਜਦੋ ਪਿੰਡ ਦੇ 6 ਪੰਚਾਇਤ ਮੈਬਰਾਂ ਅੰਗਰੇਜ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ, ਸਤਿਨਾਮ ਸਿੰਘ, ਸਬੀਰ ਕੌਰ, ਕੁਲਬੀਰ ਕੌਰ ਵੱਲੋ ਪਿੰਡ ਦੇ ਨਾ ਹੋਏ ਵਿਕਾਸ ਅਤੇ ਨਿਕਾਸ ਤੋ ਦੁਖੀ ਹੋ ਕੇ ਸਰਪੰਚ ਤੋ ਹਮਾਇਤ ਵਾਪਿਸ ਲੈ ਲਈ ਕਿਉਂਕਿ ਪਿੰਡ ਦੇ ਸਰਪੰਚ ਨੇ ਪੰਚਾਇਤ ਦੀ ਜਮੀਨ ਦੀ ਬੋਲੀ ਦਾ ਠੇਕਾ 18 ਲੱਖ ਅਤੇ ਪਿੰਡ ਦੇ ਵਿਕਾਸ ਲਈ ਦੋ ਵਾਰ ਆਈ ਗ੍ਰਾਂਟ 8 ਲੱਖ ਰੁਪਏ ਪਿੰਡ ਵਿਚ ਕਿਤੇ ਵੀ ਨਹੀ ਲਗਾਈ ਅਤੇ ਢਾਈ ਸਾਲ ਬੀਤ ਜਾਣ ਤੇ ਪਿੰਡ ਦੀ ਕੋਈ ਵੀ ਗਲੀ ਜਾਂ ਨਾਲੀਆਂ ਨਹੀ ਬਣਾਈਆਂ । ਪੰਚਾਇਤ ਮੈਬਰਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਉਨਾਂ ਨੇ ਬੀ.ਡੀ.ਓ ਸੰਗਤ ਦਰਸ਼ਨ ‘ਤੇ ਗਏ ਹੋਣ ਕਾਰਨ ਹਲਫੀਆ ਬਿਆਨ ਸੁੁਪਰਡੈਂਟ ਲਖਬੀਰ ਸਿੰਘ ਨੂੰ ਸੋਪ ਦਿੱਤੇ ਹਨ ਅਤੇ ਬੀ.ਡੀ.ਓ ਤੋ ਮੰਗ ਕੀਤੀ ਹੈ ਕਿ ਇਸ ਦਾ ਖਾਤਾ ਬੰਦ ਕੀਤਾ ਜਾਵੇ ਤਾਂ ਕਿ ਪਿੰਡ ਵਾਸਤੇ ਆਈ ਗ੍ਰਾਟ ਨੂੰ ਕੋਈ ਨਾ ਵਰਤ ਸਕੇ ।ਇਸ ਸਮੇ ਮੋਜੂਦ ਸੁਪਰਡੇੈਂਟ ਵੱਲੋ ਵਿਸ਼ਵਾਸ ਦਿਵਾਇਆ ਗਿਆ ਕਿ ਬੀ.ਡੀ.ਓ ਦੇ ਆਉਣ ‘ਤੇ ਹਲਫੀਆ ਬਿਆਨ ਉਨਾਂ ਨੂੰ ਸੋਪ ਦਿੱਤੇ ਜਾਣਗੇ ਅਤੇ ਤੁਰੰਤ ਖਾਤੇ ਨੂੰ ਬੰਦ ਕੀਤਾ ਜਾਵੇਗਾ।ਇਸ ਸਮੇ ਜਰਨੈਲ ਸਿੰਘ, ਗੁਭੇਜ ਸਿੰਘ, ਮਹਿੰਦਰ ਸਿੰਘ, ਕਾਬਲ ਸਿੰਘ, ਗੁਰਸਾਹਿਬ ਸਿੰਘ, ਵੱਸਣ ਸਿੰਘ, ਬਲਕਾਰ ਸਿੰਘ, ਸੁਖਪਾਲ ਸਿੰਘ, ਗੱਜਣ ਸਿੰਘ ਆਦਿ ਪਿੰਡ ਦੇ ਪਤਵੰਤੇ ਹਾਜਿਰ ਸਨ।
Punjab Post Daily Online Newspaper & Print Media