Tuesday, March 24, 2026

 ਡੀ.ਏ.ਵੀ ਪਬਲਿਕ ਸਕੂਲ ਨੇ ਇੰਟਰ ਸਕੂਲ ਬਾਸਕਿਟ ਬਾਲ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਿਆ

PPN0312201509ਅੰਮ੍ਰਿਤਸਰ, 3 ਦਸੰਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਨੇ ਬਾਸਕਿਟ ਬਾਲ ਟੀਮ ਨੇ ਇੰਟਰ ਸਕੂਲ ਅੰਡਰ-16 ਬਾਸਕਿਟ ਬਾਲ ਚੈਂਪੀਅਨਸ਼ਿਪਸ਼ 2015 ਵਿਚ ਸਿਲਵਰ ਮੈਡਲ ਜਿੱਤਿਆ।ਇਹ ਚੈਂਪੀਅਨਸ਼ਿਪ ਜੀ.ਡੀ.ਗੋਇੰਕਾ ਪਬਲਿਕ ਸਕੂਲ ਵਿਚ ਕਰਵਾਈ ਗਈ ਸੀ।ਅੰਮ੍ਰਿਤਸਰ ਦੇ ਵੱਖ ਵੱਖ ਸਕੂਲਾਂ ਦੀਆਂ 11 ਟੀਮਾਂ ਨੇ ਇਸ ਚੈਂਪੀਅਨਸ਼ਿਪ ਵਿਚ ਭਾਗ ਲਿਆ। ਸਕੂਲ ਦੀ ਟੀਮ ਵਿਚ ਜਮਾਤ ਸੱਤਵੀਂ – ਕਸ਼ਿਸ਼ ਅਰੋੜਾ, ਸਮਰੀਨ ਕੌਰ, ਪ੍ਰਗਤੀ ਸ਼ਰਮਾ, ਕਰਿਤੀ ਦੇਵਗਨ, ਆਸਥਾ ਗੁਪਤਾ, ਕਸ਼ਿਸ਼ ਛਾਬੜਾ ਅਤੇ ਵਿਦਿਸ਼ਾ ਸਿੰਘ ਜਮਾਤ ਅੱਠਵੀਂ – ਸਮਰੀਨ ਬੈਂਸ, ਵੰਸ਼ਿਕਾ ਸ਼ਰਮਾ, ਮਨਰੂਪ ਕੌਰ। ਜਮਾਤ ਨੌਵੀਂ – ਅਨਮੋਲਪ੍ਰੀਤ ਕੌਰ। ਸਕੂਲ ਦੀ ਟੀਮ ਨੇ ਬਾਕੀ ਟੀਮਾਂ ਨਾਲ ਡੱਟ ਕੇ ਮੁਕਾਬਲਾ ਕੀਤਾ ਅਤੇ ਚੈਂਪੀਅਨਸ਼ਿਪ ਵਿਚ ਦੂਜਾ ਸਥਾਨ ਹਾਸਿਲ ਕੀਤਾ।ਅਭਿਨਵ ਕੁਮਾਰ (ਚੌਥੀ) ਨੇ ਅੰਡਰ 12 500 ਮੀਟਰ ਸਕੇਟਿੰਗ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਿਆ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਸਕੂਲ ਦੀ ਟੀਮ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਲਈ ਆਸ਼ੀਰਵਾਦ ਦਿੱਤਾ।ਸਕੂਲ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਸਕੂਲ ਦੀ ਟੀਮ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਖੇਡਾਂ ਜੀਵਣ ਦਾ ਮਹੱਤਵਪੂਰਨ ਹਿੱਸਾ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਵਿਦਿਆਰਥੀ ਖੇਡਾਂ ਦੇ ਨਾਲਸ਼ਨਾਲ ਪੜ੍ਹਾਈ ਵਿੱਚ ਵੀ ਚੰਗਾ ਸੰਤੁਲਨ ਬਣਾ ਰਹੇ ਹਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply