ਪੱਟੀ, 4 ਦਸੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਆਲ ਇੰਡੀਆ ਐਂਟੀ ਕੁਰਸ਼ਪਨ ਮੋਰਚਾ ਦੀ ਮੀਟਿੰਗ ਚੇਅਰਮੈਨ ਅਜੇ ਕੁਮਾਰ ਚੀਨੂੰ ਦੀ ਅਗਵਾਈ ਹੇਠ ਪੱਟੀ ਵਿਖੇ ਅਮਰਦੀਪ ਸਿੰਘ ਬੇਦੀ ਦੇ ਦਫਤਰ ਵਿਖੇ ਹੋਈ। ਜਿਸ ਵਿਚ ਚੇਅਰਮੈਨ ਅਜੇ ਚੀਨੂੰ ਅਤੇ ਪਰਮਿੰਦਰ ਸਿੰਘ ਹੀਰਾ ਲੀਗਲ ਅੇਡਵਾਈਜ਼ਰ ਨੇ ਕਿਹਾ ਕਿ ਰਾਸ਼ਟਰੀ ਪ੍ਰਧਾਨ ਮਹੰਤ ਰਮੇਸ਼ਾਨੰਦ ਸਰਸਵਤੀ ਤੇ ਪੰਜਾਬ ਪ੍ਰਧਾਨ ਤਰੁਣ ਸ਼ਰਮਾ ਦੀ ਅਗਵਾਈ ਹੇਠ 6 ਦਸੰਬਰ ਨੂੰ ਖਾਲੜਾ ਵਿਖੇ ਹੋ ਰਹੀ ਸੂਬਾ ਪੱਧਰੀ ਰੈਲੀ ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਵਿਰੁਧ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ।ਉਨਾਂ ਕਿਹਾ ਕਿ ਵੱਖ ਵੱਖ ਮਹਿਕਮੇ ਵਿਚ ਅਪਣੀ ਡਿਊਟੀ ਨੂੰ ਚੰਗੀ ਤਰਾਂ ਨਾਲ ਨਿਬਾਉਣ ਵਾਲੇ ਕੁਝ ਅਪਸਰਾਂ ਨੂੰ ਸਨਮਾਨਤ ਕੀਤਾ ਜਾਵੇਗਾ। ਜੋ ਕਿ ਆਮ ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾ ਕੇ ਇੰਨਸਾਫ ਦਿਵਾ ਰਹੇ ਹਨ।ਇਸ ਮੀਟਿੰਗ ਵਿਚ ਰਸ਼ਪਾਲ ਬੇਦੀ ਤਹਿਸੀਲ ਪ੍ਰਧਾਨ ਪੱਟੀ, ਸਤਿੰਦਰ ਸਿੰਘ ਸ਼ਿੰਦਾ, ਸੁਰਿੰਦਰ ਕੁਮਾਰ ਬਿੱਟੂ, ਪ੍ਰਿੰ: ਹਰਦੀਪ ਸਿੰਘ, ਕੁਲਦੀਪ ਬੇਦੀ, ਗੁਰਇਕਬਾਲ ਸਿੰਘ, ਅਮਰਦੀਪ ਬੇਦੀ, ਨਰਿੰਦਰ ਬੇਦੀ, ਰਵੀ ਪਾਲ ਆਦਿ ਹੋਰ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media