Wednesday, March 25, 2026

ਦਵਿੰਦਰਾ ਨਰਸਿੰਗ ਕਾਲਜ਼ ਵਿਖੇ ਅਰਸ਼ (ਕਿਸ਼ੋਰ) ਅਵਸਥਾ ਸਬੰਧੀ ਵਰਕਸ਼ਾਪ ਲੱਗੀ

PPN0412201516ਪੱਟੀ, 4 ਦਸੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਐਸ ਐਮ ਓ ਕੈਰੋਂ ਡਾ. ਪਵਨ ਕੁਮਾਰ ਅਗਰਵਾਲ ਦੀ ਅਗਵਾਈ ਹੇਠ ਦਵਿੰਦਰਾ ਨਰਸਿੰਗ ਕਾਲਜ਼ ਵਿਖੇ ਅਰਸ਼ (ਕਿਸ਼ੋਰ) ਅਵਸਥਾ ਸਬੰਧੀ ਵਰਕਸ਼ਾਪ ਅਤੇ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਡਾ. ਪਵਨ ਕੁਮਾਰ ਨੇ ਦੱਸਿਆ ਕਿ ਕਿਸ਼ੋਰ ਅਵਸਥਾ ਵਿਚ ਸਰੀਰਕ, ਮਾਨਸਿਕ, ਭਾਵਨਾਤਮਿਕ ਤਬਦੀਲੀਆਂ ਆਉਦੀਆਂ ਹਨ, ਇਸ ਉਮਰ ਵਿਚ ਜੇ ਧਿਆਨ ਰੱਖਿਆ ਜਾਵੇ ਤਾਂ ਮਾੜੀ ਸੰਗਤ ਵਿਚ ਪੈਣ ਦਾ ਡਰ ਵੱਧ ਜਾਂਦਾ ਹੈ। ਕਿਸ਼ੋਰ ਅਵਸਥਾ ਵਿਚ ਬੱਚੇ ਨਸ਼ੇ ਦੇ ਆਦੀ ਬਣ ਸਕਦੇ ਹਨ। ਉਨਾਂ ਕਿਹਾ ਕਿ ਫਾਸਟ ਫੁਡ ਦੀ ਥਾਂ ਸੰਤੁਲਿਤ ਖੁਰਾਕ ਖਾਣ ਬਾਰੇ ਪ੍ਰੇਰਿਤ ਕੀਤਾ। ਇਸ ਮੌਕੇ ਹੈਲਥ ਇੰਸਪੈਕਟਰ ਅਮਗਰੇਜ਼ ਸਿੰਘ ਵਲੋਂ ਬੱਚਿਆਂ ਨੂੰ ਅਸਲੀਲ, ਵਹਿਮਾਂ, ਭਰਮਾਂ, ਸੀਰੀਅਲ, ਨਾਟਕਾਂ ਦੀ ਥਾਂ ਵਿਗਿਆਨਕ ਪ੍ਰੋਗਾਮ ਵੇਖਣ ਲਈ ਉਤਸ਼ਾਹਤ ਕੀਤਾ। ਇਸ ਮੌਕੇ ਭਾਸ਼ਣ ਮੁਕਾਬਲੇ ਵਿਚ ਪਹਿਲੇ ਤਿੰਨ ਪੁਜ਼ੀਸਨਾਂ ਬਾਰੇ ਬੱਚਿਆਂ ਨੂੰ ਸ਼ਲਿਡਾਂ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਰਵਿੰਦਰ ਸਿੰਘ ਰਵੀ, ਡਾ. ਪ੍ਰੀਤ ਕਮਲ, ਅਰਵਿੰਦਰ ਸਿੰਘ, ਕਾਲਜ਼ ਪ੍ਰਿੰਸੀਪਲ ਸ਼ਤੀਸ ਕੁਮਾਰ, ਵਾਇਸ ਪ੍ਰਿੰਸੀਪਲ ਨਵਨੀਤ ਕੌਰ, ਰਿਤਿਕਾ ਸ਼ਰਮਾ, ਰਾਜਬੀਰ ਕੌਰ, ਮਨਦੀਪ ਕੌਰ, ਸੁਰਿੰਦਰ ਕੌਰ, ਪਰਮਿੰਦਰ ਕੌਰ ਸੰਦੀਪ ਕੌਰ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply