ਪੱਟੀ, 4 ਦਸੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਕੈਬਨਿਟ ਮੰਤਰੀ ਅਦੇਸ਼ ਪ੍ਰਤਾਪ ਸਿੰਘ ਕੈਰੋ ਵੱਲੋ ਜਿੱਥੇ ਬਹੁਤ ਸਾਰੇ ਵਿਕਾਸ਼ ਕਾਰਜ ਪੱਟੀ ਹਲਕੇ ਵਿੱਚ ਕੀਤੇ ਹਨ।ਉੱਥੇ ਹੀ ਇਲਾਕੇ ਦੇ ਖਿਡਾਰੀਆ ਦੇ ਲਈ ਸਾਢੇ 6 ਕਰੌੜ ਦੀ ਲਾਗਤ ਨਾਲ ਤਿਆਰ ਹੋ ਰਹੇ ਖੇਡ ਸਟੇਡੀਅਮ ਦੇ ਨਾਲ ਖਿਡਾਰੀਆਂ ਨੂੰ ਅੱਗੇ ਵਧਣ ਦਾ ਮੋਕਾ ਮਿਲੇਗਾ।ਇਹਨਾ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਮਨੀ ਜੈਨ ਸਪੋਟਸ ਸੈਲ ਭਾਰਤੀ ਜਨਤਾ ਪਾਰਟੀ ਪੱਟੀ ਨੇ ਅਦੇਸ਼ ਪ੍ਰਤਾਪ ਸਿੰਘ ਕੈਰੋ ਦਾ ਧੰਨਵਾਦ ਕੀਤਾ । ਉਨਾਂ ਕਿਹਾ ਕਿ ਪੱਟੀ ਇਲਾਕੇ ‘ਚ ਖੇਡ ਸਟੇਡੀਅਮ ਬਨਣ ਨਾਲ ਨੌਜਵਾਨ ਵਰਗ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਨੌਜਵਾਨਾਂ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇਗਾ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media