Monday, April 6, 2026

14 ਦੀ ਸਦਭਾਵਨਾ ਰੈਲੀ ‘ਚ 200 ਬੱਸਾਂ ਦਾ ਵੱਡਾ ਕਾਫਲਾ ਪੁੱਜੇਗਾ – ਉਪਕਾਰ ਸੰਧੂ

PPN0712201513

ਅੰਮ੍ਰਿਤਸਰ, 7 ਦਸੰਬਰ (ਗੁਰਚਰਨ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਖਡੂਰ ਸਾਹਿਬ ਦੇ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਦੀ ਪਵਿੱਤਰ ਧਰਤੀ ‘ਤੇ 14 ਦਸੰਬਰ ਨੂੰ ਅੰਮ੍ਰਿਤਸਰ ਅਤੇ ਤਰਨ ਤਾਰਨ ਜਿਲ੍ਹਿਆ ਦੀ ਕਰਵਾਈ ਜਾ ਰਹੀ ਸਾਂਝੀ ਸਦਭਾਵਨਾ ਰੈਲੀ ਬਾਰੇ ਅਕਾਲੀ ਵਰਕਰਾਂ ਨੂੰ ਲਾਮਬੰਦ ਕਰਨ ਲਈ ਜਿਲਾ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਹਲਕਾ ਪੂਰਬੀ ਦੀ ਵਾਰਡ ਨੰ: 15, 16 ਅਤੇ 17 ਦੇ ਇਲਾਕਿਆਂ ਦਾ ਦੌਰਾ ਕੀਤਾ ਅਤੇ ਸਰਕਲ ਆਗੂੁਆਂ, ਕੌਸਲਰਾਂ ਤੇ ਯੂਥ ਵਿੰਗ ਦੇ ਅਹੁਦੇਦਾਰਾਂ ਦੀਆਂ ਡਿਊਟੀ ਲਗਾਈਆ। ਇਸ ਦੌਰੇ ਜਾਣਕਾਰੀ ਦਿੰਦਿਆਂ ਸz. ਉਪਕਾਰ ਸਿੰਘ ਸੰਧੂ ਨੇ ਦੱਸਿਅ ਕਿ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਰੈਲੀ ਦੀ ਸਫਲਤਾ ਲਈ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਉਨਾਂ ਦਾਅਵਾ ਕੀਤਾ ਕਿ ਇਸ ਰੈਲੀ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਕੈਬਨਿਟ ਮੰਤਰੀ ਸz. ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੰਮ੍ਰਿਤਸਰ ਸ਼ਹਿਰੀ ਖੇਤਰ ਤੋਂ 200 ਬੱਸਾਂ ਦਾ ਵੱਡੇ ਕਾਫਲੇ ਸਮੇਤ ਉਹ ਇਸ ਰੈਲੀ ਵਿਚ ਸ਼ਿਰਕਤ ਕਰਨਗੇ।ਇਨ੍ਹਾਂ ਮੀਟਿੰਗਾਂ ਵਿਚ ਸਪੋਰਟਸ ਵਿੰਗ ਦੇ ਜਿਲਾ ਪ੍ਰਧਾਨ ਲਖਬੀਰ ਸਿੰਘ ਮੋਨੀ ਵੇਰਕਾ, ਜੇਲ ਬੋਰਡ ਕਮੇਟੀ ਮੈਂਬਰ ਮਨਮੋਹਨ ਸਿੰਘ ਬੰਟੀ ਵੇਰਕਾ, ਕੌਸਲਰ ਬਾਊ ਅਜੀਤ ਲਾਲ, ਨੰਬਰਦਾਰ ਕਸ਼ਮੀਰ ਸਿੰਘ, ਨਵਤੇਜ਼ ਸਿੰਘ ਬਿੱਟੂ, ਡਾ: ਹਰਜਿੰਦਰ ਸਿੰਘ ਬੰਟਾ, ਡਾ: ਰਾਕੇਸ਼ ਕੁਮਾਰ ਬਿੱਟੂ, ਸੁਖਦੇਵ ਸਿੰਘ ਸੁੱਖ, ਭੁਪਿੰਦਰ ਸਿੰਘ, ਹਰਜਿੰਦਰ ਸਿੰਘ ਬੱਬੂ, ਸਵਿੰਦਰ ਸਿੰਘ, ਹਰਭਜਨ ਸਿੰਘ, ਮਾ: ਬਲਬੀਰ ਸਿੰਘ, ਉਨਿੰਦਰ ਸਿੰਘ, ਰਘੂਬੀਰ ਸਿੰਘ, ਸਿਮਰਪ੍ਰੀਤ ਸਿੰਘ ਚੌਹਾਨ, ਫਤਹਿ ਸਿੰਘ, ਲਵਲੀ ਵੇਰਕਾ, ਜਤਿੰਦਰ ਸਿੰਘ, ਹਰਬੰਸ ਸਿੰਘ, ਸਾਬਕਾ ਕੌਸਲਰ ਮਹਿੰਦਰ ਸਿੰਘ, ਜਥੇ: ਜਸਵਿੰਦਰ ਸਿੰਘ ਵੇਰਕਾ, ਸੰਦੀਪ ਸਿੰਘ ਸੰਨੀ, ਫੌਜੀ ਹਰਬੰਸ ਸਿੰਘ ਆਦਿ ਵੀ ਮੌਜੂਦ ਰਹੇ ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply