ਬਠਿੰਡਾ, 11 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:), ਬਠਿੰਡਾ ਵੱਲੋ ਡੱਬਵਾਲੀ ਰੋਡ ‘ਤੇ ਗੱਡੀਆਂ ਉਪਰ ਰਿਫਲੈਕਟਰ ਲਗਾਉਣ ਉਪੰਰਤ ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ ਇਸ ਸੜਕ ਉਪਰ ਰਾਤ ਸਮੇ ਗੱਡੀਆਂ ਇਨੀਆਂ ਤੇਜੀ ਨਾਲ ਚਲਦੀਆ ਹਨ ਕਿ ਕਿਸੇ ਵੀ ਸਮੇਂ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਸੁਸਾਇਟੀ ਵੱਲੋ ਇਨ੍ਹਾਂ ਗੱਡੀਆਂ ਉਪਰ ਜਿਵਂੇ ਕਿ ਟਰੈਕਟਰ ਟਰਾਲੀਆਂ, ਟੈਪੂ, ਛੋਟਾ ਹਾਥੀ, ਮੋਟਰਸਾਇਕਲ ਆਦਿ 50 ਦੇ ਕਰੀਬ ਰਿਫਲੈਕਟਰ ਲਗਾਏ ਗਏ ਹਨ। ਇਸ ਮੌਕੇ ‘ਤੇ ਸੁਸਾਇਟੀ ਮੈਂਬਰ ਗੁਰਮੀਤ ਸਿੰਘ ਗਾਲਾ, ਵਕੀਲ ਸਿੰਘ, ਪ੍ਰਿਤਪਾਲ ਸਿੰਘ, ਅਵਤਾਰ ਸਿੰਘ ਦਾਰਾ, ਸੂਰਜ ਕੁਮਾਰ, ਰਜਿੰਦਰ ਕੁਮਾਰ ਆਦਿ ਸਾਮਿਲ ਸਨ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media