Tuesday, March 24, 2026

ਝਬਾਲ ਚ ਮਨਾਇਆ ਜਾਵੇਗਾ ਪ੍ਰਭੂ ਯਿਸੂ ਮਸੀਹ ਦਾ ਰਾਜ ਪੱਧਰੀ ਜਨਮ ਦਿਹਾੜਾ

PPN1512201512

ਅੰਮ੍ਰਿਤਸਰ, 15 ਦਸੰਬਰ (ਕੁਲਵਿੰਦਰ ਸਿੰਘ ਕੰਬੋਕੇ)- ਪੰਜਾਬ ਸਰਕਾਰ ਵੱਲੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਸਬੰਧੀ ਰਾਜ ਪੱਧਰੀ ਸਮਾਗਮ 22 ਦਸੰਬਰ ਨੂੰ ਝਬਾਲ ਵਿਖੇ ਕਰਵਾਇਆ ਜਾਵੇਗਾ, ਜਿਸ ਵਿੱਚ ਉਪ ਮੁੱਖ ਮੰਤਰੀ ਪੰਜਾਬ ਸz ਸੁਖਬੀਰ ਸਿੰਘ ਬਾਦਲ ਉਚੇਚੇ ਤੌਰ ਤੇ ਸ਼ਾਮਲ ਹੋਣਗੇ। ਇਸ ਸਬੰਧੀ ਤਿਆਰੀਆਂ ਬਾਰੇ ਰੱਖੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਮੁਨੱਵਰ ਮਸੀਹ ਨੇ ਦੱਸਿਆ ਕਿ ਇਸ ਵਾਰ ਪ੍ਰਭੂ ਯਿਸੂ ਮਸੀਹ ਦਾ ਰਾਜ ਪੱਧਰੀ ਜਨਮ ਦਿਹਾੜਾ ਝਬਾਲ ਜਿਲ੍ਹਾ ਤਰਨਤਾਰਨ ਵਿਖੇ ਮਨਾਇਆ ਜਾਵੇਗਾ, ਜਿਸ ਵਿੱਚ ਰਾਜ ਭਰ ਤੋਂ ਮਸੀਹ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੀਆਂ। ਉਨ੍ਹਾਂ ਦੱਸਿਆ ਕਿ ਸਮਾਗਮ ਸਬੰਧੀ ਤਿਆਰੀਆਂ ਲਈ ਵੱਖ ਵੱਖ ਨੁਮਾਇੰਦਿਆਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਮੈਂਬਰ ਅਨਵਰ ਮਸੀਹ ਤੇ ਹੋਰਨਾਂ ਨੁਮਾਇੰਦਿਆਂ ਸਮੇਤ ਸ੍ਰੀ ਮੁਨੱਵਰ ਮਸੀਹ ਨੇ ਦੱਸਿਆ ਕਿ ਰਾਜ ਪੱਧਰੀ ਸਮਾਗਮ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ, ਭਲਾਈ ਮੰਤਰੀ ਸz ਗੁਲਜਾਰ ਸਿੰਘ ਰਣੀਕੇ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸz ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ, ਮਾਲ ਮੰਤਰੀ ਸz ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਮੁੱਖ ਪਾਰਲੀਮਾਨੀ ਸਕੱਤਰਾਂ ਸਮੇਤ ਵਿਧਾਇਕ ਵੀ ਸ਼ਿਰਕਤ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਯਕੂਬ ਮਸੀਹ, ਜੌਨ ਕੋਟਲੀ, ਜਿਲ੍ਹਾ ਪ੍ਰਧਾਨ ਰਾਜ ਕੁਮਾਰ, ਡਾ: ਐਸ:ਬਿੱਲਾ, ਸੀ:ਪੀ:ਸੀ ਆਈ ਚੇਅਰਮੈਨ ਉਲਫਤ ਰਾਜ, ਮਾਸਟਰ ਬਲਵਿੰਦਰ ਜੌਨ ਗੌਤਮ ਭੱਟੀ, ਸਰਪੰਚ ਕਸ਼ਮੀਰ ਸਿੰਘ, ਸਰਪੰਚ ਬਲਬੀਰ ਸਿੰਘ, ਪਾਦਰੀ ਸੈਮੁਅਲ ਸੋਨੀ, ਪਾਦਰੀ ਸਮਸ਼ੇਰ ਸੰਧੂ, ਪਾਦਰੀ ਹੀਰਾ, ਸੈਕਟਰੀ ਅਵਤਾਰ ਸਿੰਘ, ਪਾਦਰੀ ਪੂਰਨ, ਪਾਦਰੀ ਮਨਜੂਰ ਮਸੀਹ, ਪਾਦਰੀ ਸਟੀਫਨ, ਫਾਦਰ ਸਤਪਾਲ ਮਸੀਹ, ਮਾਸਟਰ ਲਾਲ ਮਸੀਹ, ਸਕੱਤਰ ਬਲਜੀਤ ਸਿੰਘ ਪੱਟੀ ਅਤੇ ਮਾਸਟਰ ਦਿਲਬਾਗ ਅਤੇ ਮਾਸਟਰ ਸੁਖਦੇਵ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply