Tuesday, March 24, 2026

ਦਿੱਲੀ ਸਰਕਾਰ ਦੇ ਦਫਤਰ ‘ਤੇ ਸੀ.ਬੀ.ਆਈ ਛਾਪਾ ਡੁੰਘੀ ਸਾਜਿਸ਼ – ‘ਆਪ’

ਨਵੀਂ ਦਿੱਲੀ, 15 ਦਸੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫਤਰ ‘ਤੇ ਸੀ.ਬੀ.ਆਈ ਵਲੋਂ ਛਾਪਾ ਮਾਰ ਕੇ ਤੇ ਬਾਅਦ ਵਿਚ ਸੀਲ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਸ੍ਰੀ ਕੇਜਰੀਵਾਲ ਵਲੋਂ ਕੀਤੇ ਜਾ ਰਹੇ ਕੰਮ ਤੇ ਲਏ ਜਾ ਰਹੇ ਫੈਸਲਿਆਂ ਤੋ ਘਬਰਾ ਗਏ ਹਨ ਅਤੇ ਬੀ ਜੇ ਪੀ ਐਂਡ ਕੰਪਨੀ ‘ਆਪ’ ਦੀ ਸਰਕਾਰ ਦੇ ਰਾਹ ਵਿਚ ਅੜਿਕੇ ਡਾਹੁਣ ਲਈ ਬੇਹੱਦ ਘਿਨਾਉਣੇ ਤਰੀਕਿਆਂ ਤੇ ਉੱਤਰ ਆਈ ਹੈ।ਆਮ ਆਦਮੀ ਪਾਰਟੀ ਦੇ ਸ਼ੋਸਲ ਮੀਡੀਆ ਜੋਨਲ ਇੰਚਾਰਜ ਗੁਰਿੰਦਰ ਸਿੰਘ ਜੋਹਲ, ਸੈਕਟਰ ਇੰਚਾਰਜ ਅਸ਼ੋਕ ਤਲਵਾਰ, ਸੈਕਟਰ ਇੰਚਾਰਜ ਸਰਬਜੋਤ ਸਿੰਘ ਜਫਰਵਾਲ, ਸੈਕਟਰ ਇੰਚਾਰਜ ਨਵਦੀਪ ਸਿੰਘ ਵਿਛੋਆ, ਸੀਨੀਅਰ ਆਗੂ ਇਕਬਾਲ ਸਿੰਘ ਭੁੱਲਰ, ਬਲਕਾਰ ਸਿੰਘ ਖਹਿਰਾ, ਪ੍ਰਭਬੀਰ ਬਰਾੜ ਨੇ ਪ੍ਰੈਸ ਨੂੰ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ 9 ਮਹੀਨਿਆਂ ਦੇ ਥੋੜੇ ਜਿਹੇ ਅਰਸੇ ਦੌਰਾਨ ਉਹ ਇਤਿਹਾਸਕ ਫੈਸਲੈ ਲਏ ਹਨ ਜੋ ਭਾਰਤ ਦੀ ਅਜਾਦੀ ਤੋਂ ਬਆਦ ਕਿਸੇ ਵੀ ਸੂਬੇ ਦੀ ਸਰਕਾਰ ਨੇ ਨਹੀ ਕਏ ਹਨ। ਦਿਲੀ ਵਿੱਚ ਆਪ ਦੀ ਸਰਕਾਰ ਨੇ ਕਈ ਨਵੇ ਕਿਰਤੀ ਮਾਨ ਸਥਾਪਤ ਕੀਤੇ ਹਨ। ਕੇਜਰੀਵਾਲ ਦੀ ਦਿਨ ਬਦਿਨ ਵੱਧ ਰਹੀ ਲੋਕ ਪ੍ਰੀਅਤਾ ਤੋਂ ਭਾਜਪਾ ਤੇ ਸੰਘ ਪ੍ਰੀਵਾਰ ਬੁਖਲਾ ਗਿਆ ਹੈ, ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੁੰ ਸਿਵਾਏ ਵਿਦੇਸੀ ਯਾਤਰਾ ਤੋ ਕੁੱਝ ਵੀ ਨਹੀ ਕੀਤਾ, ਜਦ ਕਿ ਸ਼ੀz ਅਰਵਿੰਦ ਕੇਜਰੀਵਾਲ ਨੇੇ ਦਿਨ ਰਾਤ ਇਕ ਕਰਕੇ ਲੋਕਾਂ ਅਤੇ ਦੂਸਰੀਆਂ ਰਾਜਨੀਤੀਕ ਪਾਰਟੀਆਂ ਨੂੰ ਸ਼ੀਸਾ ਵਿਖਾ ਕਿ ਦੱਸਿਆ ਹੈ ਕਿ ਲੋਕਾਂ ਵਲੋਂ ਚੁਣੇ ਹੋਏ ਨੁਮਾਇਦੇ ਜੇ ਇੰਮਾਨਦਾਰੀ ਨਾਲ ਸਹੀ ਕੰਮ ਕਰਨ ਤਾਂ ਦੇਸ਼ ਦੀ ਕਾਇਆ ਕਲਪ ਕਰਨਾ ਕੋਈ ਵੱਡੀ ਗੱਲ ਨਹੀ।ਆਪ ਆਗੂਆਂ ਨੇ ਕਿਹਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਸਰਕਾਰੀ ਦਫਤਰ ਤੇ ਸੀਬੀਆਈ ਛਾਪਾ ਇਕ ਡੂੰਘੀ ਸ਼ਾਜਿਸ ਦੇ ਤਹਿਤ ਕੀਤਾ ਗਿਆ ਹੈ ਉਹਨਾ ਨੇ ਕਿਹਾ ਕਿ ਪੰਜਾਬ ਵਿਚ ਆਪ ਦੀ ਵੱਧ ਰਹੀ ਲੋਕਪ੍ਰੀਅਤਾ ਨੁੰ ਠੱਲ ਪਾਉਣ ਤੇ ਕੇਜਰੀਵਾਲ ‘ਤੇ ਚਿੱਕੜ ਉਛਾਲਣ ਲਈ ਅਕਾਲੀ ਦਲ ਤੇ ਭਾਜਪਾ ਵਲੋਂ ਕੋਈ ਵੀ ਮੋਕਾਂ ਹੱਥੋ ਨਹੀ ਜਾਣ ਦਿਤਾ ਜਾ ਰਿਹਾ ਹੈ ।ਉਹਨਾ ਨੇ ਕੇਂਦਰ ਸਰਕਾਰ ਨੁੰ ਨੁੰ ਵੰਗਾਰਦਿਆ ਕਿਹਾ ਕਿ ਸਰਕਾਰ ਸਪੱਸ਼ਟ ਕਰੇ ਕਿ ਇਸ ਛਾਪੇ ਦਾ ਕੀ ਮਕਸਦ ਸੀ?

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply