Wednesday, March 25, 2026

ਮਾਲ ਰੋਡ ਸਕੂਲ ਵਿੱਚ ‘ਸਵ’ਛ ਭਾਰਤ ਅਭਿਆਨ’ ਤਹਿਤ ਪੇਂਟਿੰਗ ਪ੍ਰਤਿਯੋਗਤਾ ਤੇ ਇਨਾਮ ਵੰਡ ਸਮਾਰੋਹ

PPN1512201516

ਅੰਮ੍ਰਿਤਸਰ, 15 ਦਸੰਬਰ (ਗੁਰਪ੍ਰੀਤ ਸਿੰਘ)-  ਭਾਰਤ ਸਰਕਾਰ ਵਲੋਂ ਸਮੁੱਚੇ ਭਾਰਤ ‘ਚ ਆਰੰਭੀ ਸਵ’ਛ ਭਾਰਤ ਮੁਹਿੰਮ ਤਹਿਤ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ, ਅੰਮ੍ਰਿਤਸਰ ਵਿਖੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੀਆਂ ਹਦਾਇਤਾਂ ‘ਤੇ ਆਯੋਜਿਤ ਪੇਂਟਿੰਗ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਦਾ ਇਨਾਮੁਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਮੁਖ ਮਹਿਮਾਨ ਵਜੋਂ ਸ਼ਾਮਿਲ ਸ੍ਰੀ ਪ੍ਰਦੀਪ ਸਭਰਵਾਲ ਕਮਿਸ਼ਨਰ ਨਗਰ ਨਿਗਮ ਨੇ ਇਸ ਮੁਹਿੰਮ ਨਾਲ ਜੁੜੀ ਪੋਸਟਰ ਅਤੇ ਪੇਂਟਿੰਗ ਪ੍ਰਤਿਯੋਗਤਾ ਕਰਵਾਈ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਜੇ ਵਿਦਿਆਰਥੀ ਸਵੱਛ ਭਾਰਤ ਅਭਿਆਨ ‘ਚ ਦਿਲੋਂ ਯੋਗਦਾਨ ਪਾਉਣਗੇ ਤਦ ਹੀ ਭਾਰਤ ਦੁਨੀਆਂ ਦੇ ਨਕਸ਼ੇ ‘ਚ ਧਰੂ ਤਾਰੇ ਵਾਂਗ ਚਮਕ ਕੇ ਸਾਹਮਣੇ ਆਵੇਗਾ।
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਮੁਖ ਮਹਿਮਾਨ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣਾ ਅੱਜ ਸਮੇਂ ਦੀ ਮੁਖ ਮੰਗ ਹੈ ਕਿਉਂਕਿ ਇਸ ਨਾਲ ਹੀ ਵਿਅਕਤੀ ਸਰੀਰਕ ਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿ ਸਕਦਾ ਹੈ।ਇਨਾਮ ਵੰਡ ਸਮਾਰੋਹ ਵਿੱਚ ਜੁਆਇੰਟ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਕਦਰਾਂ ਕੀਮਤਾਂ ਦਾ ਨਿਰਵਾਹ ਕਰਨ ਨਾਲ ਹੀ ਇਨਸਾਨ ਦੀ ਸ਼ਖਸੀਅਤ ਨਿੱਖਰਦੀ ਹੈ। ਕਦਰਾਂ ਕੀਮਤਾਂ ਦੀ ਸੰਭਾਲ ਕਰਦੇ ਹੋਏ ਭਾਰਤ ਨੂੰ ਸਾਫ ਸੁਥਰਾ ਰ’ਖਣਾ ਸਾਡੀ ਸਮੁਵਿੱਚੀ ਜਿੰਮੇਵਾਰੀ ਹੈ।ਮੰਚ ਸੰਚਾਲਨ ਸ੍ਰੀਮਤੀ ਰਵਿੰਦਰ ਅਟਵਾਲ ਤੇ ਸ੍ਰੀਮਤੀ ਜਤਿੰਦਰ ਕੌਰ ਨੇ ਭਾਵਪੂਰਤ ਢੰਗ ਨਾਲ ਕੀਤਾ। ਆਯੋਜਕ ਮੈਡਮ ਪਲਵਿੰਦਰ ਕੌਰ ਨੇ ਆਏ ਹੋਏ ਪ੍ਰਤਿਭਾਗੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਡਾ. ਰਾਜੂ ਚੋਹਾਨ, ਸ੍ਰੀਮਤੀ ਰਸ਼ਮੀ ਬਿੰਦਰਾ, ਸ੍ਰੀਮਤੀ ਮਨਿੰਦਰ ਕੌਰ, ਸ੍ਰੀਮਤੀ ਇੰਦਰ ਮੋਹਨੀ, ਸ੍ਰੀਮਤੀ ਕੁਲਜੀਤ ਕੌਰ, ਸ੍ਰੀਮਤੀ ਗੁਰਪ੍ਰੀਤ ਕੌਰ ਅਤੇ ਸ੍ਰੀਮਤੀ ਹਰਪ੍ਰੀਤ ਕੌਰ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply