Wednesday, March 25, 2026

ਬਲਤੇਜ ਪਨੂੰ ਦੇ ਕੇਸ ਦੀ ਪੜ੍ਹਤਾਲ ਵਿਸ਼ੇਸ਼ ਜਾਂਚ ਟੀਮ ਤੋ ਕਰਵਾਈ ਜਾਵੇ- ਜਸਬੀਰ ਪੱਟੀ

ਕਿਹਾ ਨਜਾਇਜ਼ ਚਲਾਣ ਕੱਟਣ ਵਾਲੇ ਏ.ਸੀ.ਪੀ ਟਰੈਫਿਕ ਸਿੰਗਲਾ ਦੇ ਖਿਲਾਫ ਤੁਰੰਤ ਕਾਰਵਾਈ ਹੋਵੇ

PPN1512201520 PPN1512201521

ਅੰਮ੍ਰਿਤਸਰ, 15 ਦਸੰਬਰ (ਗੁਰਚਰਨ ਸਿੰਘ)- ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵੱਲੋ ਪੱਤਰਕਾਰਾਂ ਤੋ ਹੋ ਰਹੇ ਹਮਲਿਆ ਅਤੇ ਟਰੈਫਿਕ ਪੁਲੀਸ ਵੱਲੋ ਪੱਤਰਕਾਰਾਂ ਨੂੰ ਤੰਗ ਪਰੇਸ਼ਾਨ ਕਰਨ ਨੂੰ ਲੈ ਕੇ ਸਥਾਨਕ ਹਾਲ ਦੇ ਗੇਟ ਰੋਸ ਮੁਜ਼ਾਹਰਾ ਕੀਤਾ ਤੇ ਮੰਗ ਕੀਤੀ ਕਿ ਬਲਤੇਜ ਪਨੂੰ ਦੇ ਖਿਲਾਫ ਦਰਜ ਕੀਤੇ ਮੁਕੱਦਮੇ ਦੀ ਜਾਂਚ ਸਪੈਸ਼ਲ ਇੰਵੈਸਟੀਗੇਸ਼ਨ ਟੀਮ (ਐਸ.ਆਈ.ਟੀ) ਬਣਾ ਕੇ ਜਾਂਚ ਕਰਵਾਈ ਜਾਵੇ ਤਾਂ ਕਿ ਪੀੜਤ ਨਾਲ ਇਨਸਾਫ ਹੋ ਸਕੇ। ਐਸੋਸੀਏਸ਼ਨ ਦੇ ਪ੍ਰਧਾਨ ਸ. ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਦਿੱਤੇ ਗਏ ਧਰਨੇ ਤੋ ਪਹਿਲਾਂ ਸੈਕੜਿਆ ਦੀ ਗਿਣਤੀ ਵਿੱਚ ਪੱਤਰਕਾਰਾਂ ਨੇ ਰੋਸ ਮਾਰਚ ਕੀਤਾ ਤੇ ਵੱਖ ਵੱਖ ਬਜਾਰਾਂ ਵਿੱਚ ਖਲੋ ਤੇ ਜਨਤਾ ਨੂੰ ਪੱਤਰਕਾਰਾਂ ਦੀਆਂ ਮੰਗਾਂ ਤੋ ਜਾਣੂ ਕਰਵਾਇਆ।ਹਾਲ ਦੇ ਗੇਟ ਬਾਹਰ ਪੱਤਰਕਾਰਾਂ ਨੇ ਕਰੀਬ ਇੱਕ ਘੰਟਾ ਰੋਸ ਮੁਜਾਹਰਾ ਕਰਕੇ ਟਰੈਫਿਕ ਦੇ ਇੱਕ ਏ.ਸੀ.ਪੀ ਬਾਲ ਕ੍ਰਿਸ਼ਨ ਸਿੰਗਲਾ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਉਸ ਦੇ ਵਤੀਰੇ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਮੰਗ ਕੀਤੀ ਕਿ ਅਜਿਹੀ ਲੋਕਾਂ ਨਾਲ ਬੇਇਨਸਾਫੀ ਕਰਨ ਵਾਲੇ ਅਧਿਕਾਰੀ ਵਿਰੁੱਧ ਬਿਨਾਂ ਕਿਸੇ ਦੇਰੀ ਤੋਂ ਕਾਰਵਾਈ ਕੀਤੀ ਜਾਵੇ। ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੱਤਰਕਾਰ ਤੇ ਪੁਲੀਸ ਦਾ ਆਪਸ ਵਿੱਚ ਬਹੁਤ ਨੇੜਲਾ ਰਿਸ਼ਤਾ ਹੁੰਦਾ ਹੈ, ਪਰ ਕੁੱਝ ਸਿੰਗਲੇ ਵਰਗੇ ਹੈਕੜਬਾਜ ਪੁਲੀਸ ਅਧਿਕਾਰੀ ਇਸ ਰਿਸ਼ਤੇ ਵਿੱਚ ਕੁੜੱਤਣ ਪੈਦਾ ਕਰਨ ਦਾ ਕਾਰਨ ਬਣਦੇ ਹਨ। ਉਹਨਾਂ ਕਿਹਾ ਕਿ ਪੱਤਰਕਾਰ ਜਿਥੇ ਸਮਾਜ ਦਾ ਜਿੰਮੇਵਾਰ ਵਰਗ ਮੰਨਿਆ ਜਾਂਦਾ ਹੈ ਤੇ ਉਥੋ ਲੋਕਤੰਤਰ ਦਾ ਚੌਥਾ ਥੰਮ ਹੋਣ ਦਾ ਮਾਣ ਵੀ ਇਸ ਤਬਕੇ ਨੂੰ ਹਾਸਲ ਹੈ।ਉਹਨਾਂ ਮੰਗ ਕੀਤੀ ਕਿ ਪੱਤਰਕਾਰਾਂ ਦੇ ਬਿਨਾਂ ਕਿਸੇ ਵਜਾ ਚਲਾਣ ਕਰਨ ਵਾਲੇ ਸਿੰਗਲਾ ਮਾਹੌਲ ਵਿੱਚ ਅਸਾਵਾਪਨ ਪੈਦਾ ਕਰਨ ਵਾਲੇ ਸਿੰਗਲਾ ਦਾ ਤਬਾਦਲਾ ਕਰਕੇ ਤੁਰੰਤ ਕਾਰਵਾਈ ਕੀਤੀ ਜਾਵੇ। ਇਸੇ ਤਰ੍ਹਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਏ.ਸੀ.ਪੀ ਬਾਲ ਕ੍ਰਿਸ਼ਨ ਸਿੰਗਲਾ ਦੇ ਦੋ ਵੱਖ ਵੱਖ ਪੁਤਲੇ ਵੀ ਫੂਕੇ ਗਏ। ਐਸੋਸੀਏਸ਼ਨ ਦੇ ਪ੍ਰਧਾਨ ਸ. ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਜੇਕਰ ਉਸ ਦਾ ਤੁਰੰਤ ਤਬਾਦਲਾ ਨਾ ਕੀਤਾ ਗਿਆ ਤਾਂ ਨਵੇਂ ਸਾਲ ਵਾਲੇ ਦਿਨ ਫਿਰ ਇਸੇ ਤਰ੍ਵ੍ਹਾ ਹੀ ਪੁਤਲਾ ਫੂਕਿਆ ਜਾਵੇਗਾ। ਇਸ ਸਮੇਂ ਸਰਕਾਰ ਤੇ ਪੁੁਲਸ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ ਗਈ ਤੇ ਦੁਕਾਨਦਾਰਾਂ ਨੇ ਇਸ ਸੰਘਰਸ਼ ਦਾ ਤਾੜੀਆਂ ਮਾਰ ਕੇ ਸੁਆਗਤ ਕੀਤਾ।
ਇਸੇ ਤਰ੍ਹਾ ਪੱਤਰਕਾਰਾਂ ਨੇ ਪਟਿਆਲਾ ਤੋ ਪੱਤਰਕਾਰ ਬਲਤੇਜ ਪਨੂੰ ਦਾ ਮਾਮਲਾ ਵੀ ਉਠਾਇਆ ਤੇ ਮੁੱਖ ਮੰਤਰੀ ਦੇ ਹੁਕਮਾਂ ਦੀ ਉਲੰਘਣਾ ਕਰਕੇ ਉਸ ਵਿਰੁੱਧ ਦਰਜ ਕੀਤੇ ਗਏ ਮੁਕੱਦਮੇ ਦੀ ਜਾਂਚ ਇੱਕ ਸਪੈਸ਼ਲ ਜਾਂਚ ਟੀਮ ਬਣਾ ਕੇ ਕਰਵਾਉਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਹੁਕਮ ਹਨ ਕਿ ਕਿਸੇ ਵੀ ਪੱਤਰਕਾਰ ਦੇ ਖਿਲਾਫ ਕਾਰਵਾਈ ਕਰਨ ਤੋ ਪਹਿਲਾਂ ਜੀ.ਓ ਰੈਂਕ ਦਾ ਅਧਿਕਾਰੀ ਜਾਂਚ ਕਰੇਗਾ ਪਰ ਬਲਤੇਜ ਪਨੂੰ ਦੇ ਮਾਮਲੇ ਵਿੱਚ ਕੋਈ ਜਾਂਚ ਨਹੀ ਕਰਵਾਈ ਗਈ, ਸਗੋ ਸਿਆਸੀ ਕਿੜ ਕੱਢਣ ਲਈ ਵੀ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।

                  ਇਸ ਤਰ੍ਹਾ ਪੱਤਰਕਾਰਾਂ ਦੀਆ ਲੰਮੇ ਸਮੇਂ ਤੋ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਵੀ ਤੁਰੰਤ ਪ੍ਰਵਾਨ ਕਰਨ ਲਈ ਮੁੱਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਪੱਤਰਕਾਰ ਭਾਈਚਾਰੇ ਨਾਲ ਇਨਸਾਫ ਨਾ ਕੀਤਾ ਗਿਆ ਤਾਂ ਇਹ ਭਾਈਚਾਰਾ ਵੀ ਸੜਕਾਂ ਤੇ ਨਿਕਲਣ ਲਈ ਮਜਬੂਰ ਹੋਵੇਗਾ।ਉਹਨਾਂ ਕਿਹਾ ਕਿ ਪੱਤਰਕਾਰ ਨੂੰ 58 ਸਾਲ ਦੀ ਉਮਰ ਤੋ ਉਪਰੰਤ ਪੈਨਸ਼ਨ ਦੇਣ ਤੇ ਸਰਕਾਰੀ ਮੁਲਾਜਮਾਂ ਤੇ ਰਿਟਾਇਰ ਮੁਲਾਜਮਾਂ ਵਾਂਗ ਕੈਸ਼ਲੈਸ਼ ਬੀਮਾ ਸਕੀਮ ਦੇਣ ਦੀ ਮੰਗ ਤੋ ਇਲਾਵਾ ਹੋਰ ਮੰਗਾਂ ਬਾਰੇ ਕਈ ਵਾਰੀ ਸਰਕਾਰ ਨੂੰ ਮੰਗ ਪੱਤਰ ਭੇਜੇ ਜਾ ਚੁੱਕੇ ਹਨ ਪਰ ਹਾਲੇ ਤੱਕ ਕੋਈ ਕਾਰਵਾਈ ਨਹੀ ਹੋਈ। ਧਰਨੇ ਉਪੰਰਤ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਤਹਿਸੀਲਦਾਰ ਗੁਰਮਿੰਦਰ ਸਿੰਘ ਨੂੰ ਦਿੱਤਾ ਗਿਆ।ਧਰਨੇ ਨੂੰ ਜਸਬੀਰ ਸਿੰਘ ਪੱਟੀ ਤੇ ਇਲਾਵਾ ਸਤਨਾਮ ਸਿੰਘ ਜੱਜ, ਗੁਰਨਾਮ ਸਿੰਘ ਬੁੱਟਰ, ਜਸਬੀਰ ਸਿੰਘ ਖਾਸਾ, ਜਗਜੀਤ ਸਿੰਘ ਜੱਗਾ, ਬਲਵਿੰਦਰ ਕੁਮਾਰ ਭੱਲਾ, ਪਲਵਿੰਦਰ ਸਿੰਘ ਸਾਰੰਗਲ, ਬਲਜੀਤ ਸਿੰਘ ਜੈਂਤੀਪੁਰ, ਫੁਲਜੀਤ ਸਿੰਘ ਵਰਪਾਲ, ਕਮਲ ਪਹਿਲਵਾਨ, ਜਸਬੀਰ ਸਿੰਘ ਭਕਨਾ, ਪਰਮਜੀਤ ਸਿੰਘ ਬੱਗਾ, ਗੁਰਿੰਦਰ ਸਿੰਘ ਬਾਠ ਅਜਨਾਲਾ, ਜਗਦੀਸ਼ ਸਿੰਘ ਬਮਰਾਹ, ਕੰਵਲ ਵਾਲੀਆ, ਵਿਜੈ ਪੰਕਜ਼ ਅਜਨਾਲਾ, ਜਗਤਾਰ ਸਿੰਘ ਸਹਿਮੀ ਮਜੀਠਾ, ਰਾਮੇਸ਼ ਰਾਮਪੁਰਾ ਆਦਿ ਨੇ ਸੰਬੋਧਨ ਕੀਤਾ। ਇਸ ਧਰਨੇ ਵਿੱਚ ਹਰਜਿੰਦਰ ਸਿੰਘ ਖਹਿਰਾ, ਨਰਿੰਦਰ ਭੰਗੂ, ਵਿਸ਼ਾਲ ਗੁਪਤਾ, ਪੀਟਰ ਚੌਹਾਨ, ਅਵਤਾਰ ਸਿੰਘ ਘਰਿੰਡਾ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਸਿਮਰਜੀਤ ਵਾਲੀਆ, ਚਰਨਦੀਪ ਬੇਦੀ, ਲੱਕੀ, ਵਿਪਨ ਸ਼ਰਮਾ, ਸਤਨਾਮ ਸਿੰਘ ਮੂਦਲ, ਲਖਵਿੰਦਰ ਸਿੰਘ, ਗੁਰਜੰਟ ਸਿੰਘ ਸੰਧੂ, ਗੁਰਮੀਤ ਸਿੰਘ ਸੂਰੀ, ਲਖਬੀਰ ਸਿੰਘ ਗਿੱਲ, ਡਾ. ਦਿਲਬਾਗ ਸਿੰਘ, ਜੱਗਪ੍ਰੀਤ ਸਿੰਘ, ਦਵਿੰਦਰ ਦੇਵਗਨ, ਅਮਨ ਦੇਵਗਨ, ਗੁਰਪ੍ਰੀਤ ਸਿੰਘ ਮੱਤੇਵਾਲ, ਅਵਤਾਰ ਸਿੰਘ ਭੁੱਲਰ, ਸੁਰਜੀਤ ਸਿੰਘ ਖਾਲਸਾ, ਵਿਨੋਦ ਕੁਮਾਰ ਨੰਗਲੀ, ਅਸ਼ਵਨੀ ਸ਼ਰਮਾ, ਰਣਜੀਤ ਸਿੰਘ ਮੱਤੇਵਾਲ, ਸਚਿਨ ਮਦਾਨ, ਗੁਰਪ੍ਰੀਤ ਸਿੰਘ ਮੱਲੀ, ਸੰਨੀ ਗਿੱਲ, ਪੰਕਜ ਮੱਲੀ, ਮਨਿੰਦਰ ਸਿੰਘ ਗੋਰੀ, ਗੁਰਜਿੰਦਰਪਾਲ ਸਿੰਘ ਬੋਪਾਰਾਏ, ਜਸਬੀਰ ਸਿੰਘ ਸੱਗੂ, ਰਾਜੇਸ਼ ਡੈਨੀ, ਹਰਪਾਲ ਸਿੰਘ, ਸਾਹਿਬ ਸਿੰਘ ਖੋਖਰ, ਸਵਿੰਦਰ ਸਿੰਘ, ਜੋਗਾ ਸਿੰਘ, ਨਰਿੰਦਰਜੀਤ ਸਿੰਘ, ਮਲਕੀਅਤ ਸਿੰਘ ਸ਼ੇਰਾ, ਤਰਸੇਮ ਸਿੰਘ ਸਾਧਪੁਰ, ਇੰਦਰਜੀਤ ਸਿੰਘ ਬੱਬਰ, ਸਵਿੰਦਰ ਸਿੰਘ ਗੱਗੋ ਮਾਹਲ, ਹਰਦੇਵ ਸਿੰਘ, ਨਿਸ਼ਾਨ ਸਿੰਘ, ਦਲਵਿੰਦਰ ਸਿੰਘ, ਭੁਪਿੰਦਰ ਸਿੰਘ ਗਿੱਲ ਕੱਥੂਨੰਗਲ, ਪ੍ਰਗਟ ਸਿੰਘ, ਅਜੇ, ਕਮਲ ਕੋਹਲੀ, ਗੁਰਜੰਟ ਸਿੰਘ ਸੰਧੂ ਭਿੰਡੀ ਸੈਦਾਂ, ਹਰੀਸ਼ ਅਰੋੜਾ, ਅਮਰੀਕ ਸਿੰਘ ਵੱਲਾ, ਅਜਮੇਰ ਸਿੰਘ ਬਾਸਰਕੇ ਤੋ ਇਲਾਵਾ ਭਾਰੀ ਗਿਣਤੀ ਵਿੱਚ ਪੱਤਰਕਾਰਾਂ ਨੇ ਭਾਗ ਲਿਆ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply