ਪਠਾਨਕੋਟ, 15 ਦਸੰਬਰ (ਪ.ਪ)- ਸ਼੍ਰੀ ਕੇ.ਐਸ. ਰਾਜ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ 16 ਦਸੰਬਰ ਨੂੰ ਪਠਾਨਕੋਟ ਵਿਖੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਨੀਲੇ ਕਾਰਡ ਹੋਲਡਰ ਦੇ ਸਿਹਤ ਬੀਮੇ ਸਬੰਧੀ ਸਮਾਰਟ ਕਾਰਡ ਬਣਾਉਣ ਲਈ ਵੱਖ ਵੱਖ ਥਾਵਾਂ ‘ਤੇ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਕੈਂਪ ਬੀ.ਡੀ.ਪੀ.ਓ. ਦਫ਼ਤਰ ਪਠਾਨਕੋਟ, ਮਿਊਂਸਪਲ ਕਾਰਪੋਰੇਸ਼ਨ ਦਫ਼ਤਰ ਪਠਾਨਕੋਟ, ਬੀ.ਡੀ.ਪੀ.ਓ. ਦਫ਼ਤਰ ਨਰੋਟ ਜੈਮਲ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ, ਕਮਿਊਨਿਟੀ ਹਾਲ ਸਿਓੜਾ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਮਿਆਲ, ਕਮਿਊਨਿਟੀ ਹਾਲ ਖੋਜਕੀ ਚੱਕ, ਮਿਊਂਸਪਲ ਕਮੇਟੀ ਦਫ਼ਤਰ ਸੁਜਾਨਪੁਰ, ਕਮਿਊਨਿਟੀ ਹਾਲ ਨੰਗਲ ਭੂਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰੋਰੀ ਵਿਖੇ ਲਗਾਏ ਜਾ ਰਹੇ ਹਨ। ਉਨ੍ਹਾਂ ਨੀਲੇ ਕਾਰਡ ਹੋਲਡਰ ਨੂੰ ਕਿਹਾ ਕਿ ਉਹ ਸਮਾਰਟ ਕਾਰਡ ਬਣਾਉਣ ਲਈ ਇੰਨ੍ਹਾਂ ਕੈਂਪਾਂ ਵਿੱਚ ਆਪਣੇ ਨੀਲੇ ਕਾਰਡ ਸਮੇਤ ਆਪਣੇ ਆਧਾਰ ਕਾਰਡ ਜ਼ਰੂਰ ਲੈ ਕੇ ਆਉਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੰਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media