Friday, June 19, 2026

ਜਨਮ ਤੋਂ ਅੱਖਾਂ ਦੀ ਰੌਸ਼ਨੀ ਤੋਂ ਵੰਚਿਤ ਗੋਲੂ ਦੇ ਇਲਾਜ਼ ਲਈ ਸ੍ਰੀ ਜੋਸ਼ੀ ਵਲੋਂ ਪੰਜਾਹ ਹਜਾਰ ਦਾ ਚੈਕ ਭੇਟ

PPN1712201509

ਅੰਮ੍ਰਿਤਸਰ, 17 ਦਸੰਬਰ (ਜਗਦੀਪ ਸਿੰਘ ਸੱਗੁ)- ਜਨਮ ਸਮੇਂ ਤੋਂ ਹੀ ਅੱਖਾਂ ਦੀ ਰੌਸ਼ਨੀ ਤੋਂ ਵੰਚਿਤ ਗੋਲੂ ਨਾਮ ਮਾਸੂਮ ਬੱਚੇ ਦੇ ਇਲਾਜ਼ ਲਈ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਪੰਜਾਹ ਹਜਾਰ ਰੁਪਏ ਦੀ ਮਾਲੀ ਸਹਾਇਤਾ ਦਾ ਚੈਕ ਉਸ ਦੇ ਪਰਿਵਾਰ ਨੂੰ ਭੇਟ ਕੀਤਾ ਹੈ। ਇਸ ਮੌਕੇ ਸ੍ਰੀ ਜੋਸ਼ੀ ਨੇ ਦੱਸਿਆ ਕਿ ਉਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਵੇਰਕਾ ਵਾਸੀ ਰਾਮ ਕੁਮਾਰ ਦਾ ਬੱਚਾ ਗੋਲੂ ਜਨਮ ਤੋਂ ਹੀ ਅੱਖਾਂ ਦੀ ਜਯੋਤੀ ਤੋਂ ਮਹਿਰੂਮ ਹੈ ਅਤੇ ਉਸ ਨੂੰ ਕੁੱਝ ਵੀ ਦਿਖਾਈ ਨਹੀਂ ਦਿੰਦਾ।ਜਿਸ ਕਰਕੇ ਉਨਾਂ ਨੇ ਬੱਚੇ ਦਾ ਆਪਰੇਸ਼ਨ ਕਰਵਾਉਣ ਤੋਂ ਅਸਮਰੱਥ ਰਾਮ ਜੀ ਦੀ ਮਦਦ ਲਈ ਉਸ ਨੂੰ ਪੰਜਾਹ ਹਜਾਰ ਰੁਪਏ ਦਾ ਚੈਕ ਦਿੱਤਾ ਹੈ। ਉਨਾਂ ਦੱਸਿਆ ਕਿ ਬੱਚੇ ਦੇ ਇਲਾਜ਼ ਲਈ ਉਨਾਂ ਨੇ ਅੱਖਾਂ ਦੇ ਮਾਹਿਰ ਡਾਕਟਰ ਓਮ ਪ੍ਰਕਾਸ਼ ਹਸਪਤਾਲ ਵਿੱਚ ਰਾਮ ਕੁਮਾਰ ਦੀ ਗੱਲ ਕਰਵਾਈ ਹੈ, ਜਿਥੇ ਡਾਕਟਰਾਂ ਨੇ ਉਸ ਦਾ ਇਲਾਜ਼ ਹੋਣ ਉਪਰੰਤ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਣ ਦੀ ਭਰੋਸਾ ਦਿੱਤਾ ਹੈ।ਉਨਾਂ ਕਿਹਾ ਕਿ ਮੱਸੂਮ ਬੱਚੇ ਦੀ ਅੱਖਾਂ ਦੀ ਰੌਸ਼ਨੀ ਨਾ ਹੋਣੀ ਮਾਪਿਆਂ ਲਈ ਬਹੁਤ ਵੱਡਾ ਦੁੱਖ ਸੀ ਅਤੇ ਇਹ ਦਰਦ ਮਹਿਸੂਸ ਕਰਦਿਆਂ ਉਨਾਂ ਨੇ ਬੱਚੇ ਦੇ ਇਲਾਜ਼ ਲਈ ਅਜੇ ਪੰਜਾਹ ਹਜਾਰ ਦਿਤੇ ਹਨ ਅਤੇ ਜੇਕਰ ਉਸ ਨੂੰ ਹੋਰ ਕਿਸੇ ਵੀ ਤਰਾਂ ਦੀ ਲੋੜ ਹੋਈ ਤਾਂ ਉਹ ਵੀ ਪੂਰੀ ਕੀਤੀ ਜਾਵੇਗੀ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply