Friday, June 19, 2026

ਕਾਂਗਰਸ ਦੀ ਬਠਿੰਡਾ ਰੈਲੀ ਨੇ ਅਕਾਲੀਆ ਦੀਆਂ ਸਦਭਾਵਨਾ ਰੈਲੀਆ ਨੂੰ ਮਾਤ ਪਾਈ ਖਹਿਰਾ

PPN1712201511

ਪੱਟੀ, 17 ਦਸੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਤਾਜਪੋਸ਼ੀ ਮੌਕੇ ਬਠਿੰਡਾ ‘ਚ ਹੋਈ ਰਿਕਾਰਡ ਤੋੜ ਰੈਲੀ ਨੇ ਅਕਾਲੀਆ ਦੀਆਂ ਸਭ ਰੈਲੀਆ ਨੂੰ ਮਾਤ ਪਾ ਕੇ ਰੱਖ ਦਿੱਤੀ ਹੈ। ਇਹ ਵਿਚਾਰ ਕਾਂਗਰਸ ਦੇ ਆਈਐਨਸੀਬੀ ਵਿੰਗ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਖਹਿਰਾ ਨੇ ਅੱਜ ਗੱਲਬਾਤ ਦੌਰਾਨ ਪ੍ਰਗਟਾਏ।
ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਦੀਆ ਅਣਗਿਣਤ ਅੜਚਨਾਂ ਦੇ ਬਾਵਜੂਦ ਕਾਂਗਰਸ ਦੀ ਬਠਿੰਡਾ ਰੈਲੀ ਵਿਚ ਲੱਖਾਂ ਦੀ ਤਾਦਾਦ ‘ਚ ਪਹੁੰਚੇ ਪੰਜਾਬ ਵਾਸੀਆ ਨੇ ਸਾਬਤ ਕਰ ਦਿੱਤਾ ਹੈ ਕਿ ਉਹ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਫਿਰ ਤੋ ਸੂਬੇ ਦਾ ਮੁੱਖ ਮੰਤਰੀ ਦੇਖਣ ਲਈ ਬੇਹੱਦ ਉਤਸਕ ਹਨ ।ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨ ਬਣਨ ਤੋ ਬਾਅਦ ਕਾਂਗਰਸ ਦੇ ਹੱਕ ‘ਚ ਝੁਲ ਰਹੀ ਹਨੇਰੀ ਅੱਗੇ ਹੁਣ ਵਿਰੋਧੀਆ ਦਾ ਟਿਕਣਾ ਨਾਮੁਮਕਿਨ ਹੈ ਕਿਉਕਿ ਲੋਕ ਭਲੀਭਾਂਤੀ ਜਾਣਦੇ ਹਨ ਕਿ ਕੈਪਟਨ ਹੀ ਹੁਣ ਉਨ੍ਹਾਂ ਨੂੰ ਤੱਰਕੀ ਤੇ ਖੁਸ਼ਹਾਲੀ ਦੇ ਦਿਨ ਦਿਖਾ ਸਕਦੇ ਹਨ।ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਵੱਲੋ ਆਪਣੀ ਖਤਮ ਹੁੰਦੀ ਜਾ ਰਹੀ ਹੋਂਦ ਨੂੰ ਬਚਾਈ ਰੱਖਣ ਵਾਸਤੇ ਹੀ ਜੋ ਰੈਲੀਆ ਦਾ ਸਿਲਸਿਲਾ ਆਰੰਭਿਆ ਗਿਆ ਹੈ,ਉਹ ਵੀ ਉਨ੍ਹਾਂ ਦੇ ਕਿਸੇ ਕੰਮ ਨਹੀ ਆਵੇਗਾ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply