ਅੰਮ੍ਰਿਤਸਰ, 19 ਦਸੰਬਰ (ਸੁਕਬੀਰ ਖੁਰਮਣੀਆ, ਪ੍ਰੀਤਮ ਸਿੰਘ)- ਸਥਾਨਕ ਖ਼ਾਲਸਾ ਕਾਲਜ ਆਫ਼ ਲਾਅ ਵਿਖੇ ‘ਮੂਟ ਕੋਰਟ’ ਮੁਕਾਬਲਾ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਸਾਬਕਾ ਸੈਕਟਰੀ ਤੇ ਸੀਨੀਅਰ ਐਡਵੋਕੇਟ ਸ੍ਰੀ ਮੁਕੇਸ਼ ਨੰਦਾ ਨੇ ਕੀਤੀ। ਉਨ੍ਹਾਂ ਨੇ ਕਾਨੂੰਨੀ ਸੇਵਾਵਾਂ ਅਤੇ ਨਿਯਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਵੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਪ੍ਰੋਗਰਾਮ ਦੌਰਾਨ ਕਾਲਜ ਵਿਦਿਆਰਥੀਆਂ ਦੀਆਂ 2 ਟੀਮਾਂ ਨਿਰਧਾਰਿਤ ਕਰਕੇ ਵੱਖ-ਵੱਖ ਵਿਸ਼ਿਆਂ ਜਿਵੇ ਕਿ ਕਤਲ, ਦਾਜ ਹੱਤਿਆ ਤੇ ਸਾਂਝਾ ਇਰਾਦਾ ਆਦਿ ‘ਤੇ ਆਪਣੇ ਕੇਸ ਪੇਸ਼ ਕੀਤੇ। ਇਸ ਮੌਕੇ ਵਿਦਿਆਰਥੀਆਂ ਨੇ ਬਹੁਤ ਹੀ ਚੰਗੇ ਢੰਗ ਨਾਲ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਇਸ ਸਬੰਧੀ ਵਿਦਿਆਰਥੀਆਂ ਦੀ ਤਿਆਰੀ ਪ੍ਰੋਫੈਸਰ ਜਸਕਿਰਨਬੀਰ ਕੌਰ ਵੱਲੋਂ ਕਰਵਾਈ।
ਇਸ ਮੌਕੇ ਸ੍ਰੀ ਨੰਦਾ ਨੇ ਵਿਦਿਆਰਥੀਆਂ ਦੁਆਰਾ ਕੀਤੀ ਗਈ ਤਿਆਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਕਮਜ਼ੋਰਾਂ ਦੀ ਸਹਾਇਤਾ ਅਤੇ ਜ਼ੁਰਮ ਦੇ ਖਾਤਮੇ ਲਈ ਭਰਪੂਰ ਸਹਿਯੋਗ ਪਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਕਿੱਤੇ ਪ੍ਰਤੀ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮੁੱਖ ਮਹਿਮਾਨ ਸ੍ਰੀ ਨੰਦਾ ਦਾ ਕਾਲਜ ਵਿਖੇ ਪੁੱਜਣ ‘ਤੇ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਗਈ ਜਾਣਕਾਰੀ ਉਨ੍ਹਾਂ ਦੇ ਤਜਰਬੇ ਵਿੱਚ ਵਾਧਾ ਕਰੇਗੀ। ਉਨ੍ਹਾਂ ਕਿ ਅਜੋਕੇ ਸਮੇਂ ਅਜਿਹੇ ਪ੍ਰੋਗਰਾਮ ਕਾਲਜਾਂ ਵਿੱਚ ਉਲੀਕਣਾਂ ਇਕ ਉਚਿੱਤ ਕਦਮ ਹੈ। ਜਿਸ ਨਾਲ ਵਕਾਲਤ ਕਰਨ ਵਾਲੇ ਵਿਦਿਆਰਥੀਆਂ ਦੇ ਪੜਾਈ ਗਿਆਨ ਅਤੇ ਤਜ਼ਰਬਿਆਂ ਵਿੱਚ ਵਾਧਾ ਹੁੰਦਾ ਹੈ। ਇਸ ਮੌਕੇ ਪ੍ਰੋ: ਅਰਨੀਤ ਕੌਰ, ਡਾ. ਕੋਮਲ ਕ੍ਰਿਸ਼ਨ ਮੇਹਤਾ, ਪ੍ਰੋ ਗੁਨੀਸ਼ਾ ਸਲੂਜਾ, ਪ੍ਰੋ: ਹਰਪ੍ਰੀਤ ਕੌਰ, ਪ੍ਰੋ: ਸੀਮਾ ਰਾਣੀ, ਪ੍ਰੋ: ਗੁਰਪ੍ਰੀਤ ਸਿੰਘ, ਪ੍ਰੋ: ਭੁਪਿੰਦਰ ਕੌਰ ਤੋਂ ਇਲਾਵਾ ਕਾਲਜ ਦੇ ਬਾਕੀ ਸਟਾਫ ਮੈਂਬਰ ਤੇ ਵਿਦਿਆਰਥੀ ਮੌਜ਼ੂਦ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media