ਰਾਜਨੀਤੀ ‘ਚ ਪਿਤਾ ਸਮਾਨ ਹਨ ਦਰਬਾਰੀ ਲਾਲ – ਅਰੁਣ ਜੇਤਲੀ
ਕਾਂਗਰਸ ਖੋ ਚੁੱਕੀ ਹੈ ਆਪਣੇ ਰੰਗ, ਦੇਸ਼ ਦੀ ਜਰੂਰਤ ਹੈ ਐੱਨਡੀਏ – ਦਰਬਾਰੀ ਲਾਲ

ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਾਂਗਰੇਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦਂੋ ਕਾਂਗਰਸ ਦਾ ਹੱਥ ਛੱਡ ਬੀਜੇਪੀ ਵਿੱਚ ਸ਼ਾਮਿਲ ਹੋ ਗਏ। ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਅਤੇ ਸੀਨੀਅਰ ਨੇਤਾ ਅਰੁਣ ਜੇਤਲੀ ਅਤੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਅਤੇ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠਿਆ ਨੇ ਉਨ੍ਹਾਂ ਨੂੰ ਸਿਰੋਪਾ ਪਹਿਣਾ ਕੇ ਬੀਜੇਪੀ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰੋ.ਦਰਬਾਰੀ ਲਾਲ ਨੇ ਕਿਹਾ ਕਿ ਕਾਂਗਰਸ ਆਪਣੇ ਰੰਗ ਖੋ ਚੁੱਕੀ ਹੈ ਅਤੇ ਇਸ ਸਮੇਂ ਦੇਸ਼ ਦੇ ਲਈ ਐੱਨਡੀਏ ਜ਼ਰੂਰੀ ਹੈ ਜਦਕਿ ਅਰੂਣ ਜੇਤਲੀ ਨੇ ਕਿਹਾ ਕਿ ਪ੍ਰੋ.ਦਰਬਾਰੀ ਲਾਲ ਰਾਜਨੀਤਿ ਵਿੱਚ ਪਿਤਾ ਸਮਾਨ ਹਨ। ਹੋਟਲ ਹੋਲੀਡੇ ਇਨ ਵਿੱਚ ਆਯੋਜਿਤ ਪ੍ਰੈਸ ਕਾਂਨਫਰੈਂਸ ਦੇ ਦੌਰਾਨ ਦਰਬਾਰੀ ਲਾਲ ਨੇ ਕਿਹਾ ਕਿ ਉਹ ਕਿਸੀ ਅਹੁੱਦੇ ਦੇ ਲਈ ਜਾਂ ਕਿਸੀ ਲਾਲਚ ਵਿੱਚ ਬੀਜੇਪੀ ਵਿੱਚ ਸ਼ਾਮਿਲ ਨਹੀਂ ਹੋਏ ਹਨ ਜਦਕਿ ਉਹ ਮੁਲਕ ਦੇ ਲਈ ਫਿਕਰਮੰਦ ਹਨ ਅਤੇ ਦੇਸ਼ ਦੀ ਤਰੱਕੀ ਦੇਖਣਾ ਚਾਹੁੰਦੇ ਹਨ। ਅਗਰ ਸ਼੍ਰੀ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਦੀ ਜਨਤਾ ਜਿਤਾ ਕੇ ਸੰਸਦ ਵਿੱਚ ਭੇਜਦੀ ਹੈ ਤਾਂ ਅਰੁਣ ਜੇਤਲੀ ਦੀ ਜਿੱਤ ਨਾਲ ਅੰਮ੍ਰਿਤਸਰ ਹੀ ਨਹੀਂ ਬਲਕਿ ਪੂਰੇ ਪੰਜਾਬ ਲਈ ਤਰੱਕੀ ਦੇ ਦਰਵਾਜੇ ਖੁੱਲ ਜਾਣਗੇ। ਉਹ ਅਜਿਹੇ ਇਨਸਾਨ ਹਨ ਜੋ ਕਿ ਅੰਮ੍ਰਿਤਸਰ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲੈ ਜਾਣਗੇ। ਕਾਂਗਰੇਸ ਨੂੰ ਅਲਵਿਦਾ ਕਹਿੰਦੇ ਹੋਏ ਦਰਬਾਰੀ ਲਾਲ ਨੇ ਕਿਹਾ ਕਿ 2012 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਖੁੱਲੇਆਮ ਟਿਕਟਾਂ ਵੇਚੀਆਂ ਅਤੇ ਲੱਗਭਗ 40 ਤੋ 45 ਉਮੀਦਵਾਰਾਂ ਨੇ ਕਰੋੜਾਂ ਵਿੱਚ ਟਿਕਟਾਂ ਖਰੀਦੀਆਂ। ਉਹਨਾਂ ਨੇ ਕਿਹਾ ਕਿ ਮੈਂ ਸਿਰਫ਼ ਦੇਸ਼ ਦੀ ਸੇਵਾ ਦੇ ਲਈ ਰਾਜਨੀਤਿ ਵਿੱਚ ਆਇਆ ਸੀ ਲੇਕਿਨ ਅਜਿਹਾ ਖੁੱਲਾ ਬਾਜ਼ਾਰ ਦੇਖਕੇ ਉਹ ਬਹੁਤ ਆਹਤ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੈਂਕੜੇਂ ਕਾਂਗਰੇਸੀ ਵਰਕਰ ਬੀਜੇਪੀ ਵਿੱਚ ਆਉਣਗੇ ਕਿਉਂਕਿ ਉਹ ਕਾਂਗਰਸ ਵਿੱਚ ਘੁਟਦੇ ਦਮ ‘ਚ ਹੋਰ ਨਹੀਂ ਰਹਿ ਸਕਦੇ। ਹੁਣ ਕਾਂਗਰਸ ਨੂੰ ਵੋਟ ਦੇ ਕੇ ਜਨਤਾ ਆਪਣੇ ਵੋਟ ਅਧਿਕਾਰ ਦਾ ਗਲਤ ਪ੍ਰਯੋਗ ਨਾ ਕਰੇ ਅਤੇ ਐਨਡੀਏ ਨੂੰ ਜਿਤਾਏ। ਦਰਬਾਰੀ ਲਾਲ ਦਾ ਸਵਾਗਤ ਕਰਦੇ ਹੋਏ ਅਰੁਣ ਜੇਤਲੀ ਨੇ ਕਿਹਾ ਕਿ ਪ੍ਰੋ. ਦਰਬਾਰੀ ਲਾਲ ਦੇ ਬਾਰੇ ਵਿੱਚ ਉਹ ਕਈ ਸਾਲਾਂ ਤੋ ਸੁਣਦੇ ਆਏ ਹਨ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਉਨ੍ਹਾਂ ਦੇ ਬਹੁਤ ਨਜ਼ਦੀਕੀ ਰਿਸ਼ਤੇ ਹਨ ਪਰੰਤੁ ਦਰਬਾਰੀ ਲਾਲ ਰਾਜਨੀਤੀ ਵਿੱਚ ਪਿਤਾ ਸਮਾਨ ਹਨ ਅਤੇ ਉਨ੍ਹਾਂ ਦੀ ਰਾਜਨੀਤੀ ਵਿੱਚ ਸ਼ਖਸ਼ੀਅਤ ਸਾਫ਼ ਅਤੇ ਇਮਾਨਦਾਰ ਇਨਸਾਨ ਦੀ ਹੈ। ਉਨ੍ਹਾਂ ਨੂੰ ਕਲਪਨਾ ਵੀ ਨਹੀਂ ਸੀ ਕਿ ਇੰਨ੍ਹੇ ਉੱਚੇ ਕੱਦ ਦੇ ਨੇਤਾ ਉਨ੍ਹਾਂ ਦੇ ਲਈ ਅੰਮ੍ਰਿਤਸਰ ਦੀ ਜਨਤਾ ਤੋ ਅਪੀਲ ਕਰਨਗੇ। ਇਸ ਦੌਰਾਨ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠਿਆ ਨੇ ਕਿਹਾ ਕਿ ਦਰਬਾਰੀ ਲਾਲ ਵਰਗੇ ਸੀਨੀਅਰ ਨੇਤਾ ਨੂੰ ਮਹਿਸੂਸ ਹੋ ਚੁੱਕਿਆ ਹੈ ਕਿ ਜੇਤਲੀ ਜੀ ਦੀ ਜਿੱਤ ਅੰਮ੍ਰਿਤਸਰ ਦੀ ਜਿੱਤ ਅੰਮ੍ਰਿਤਸਰ ਦੇ ਲੋਕਾਂ ਦੀ ਅਤੇ ਵਿਕਾਸ ਦੀ ਜਿੱਤ ਹੋਵੇਗੀ ਇਸਲਈ ਉਹਨਾਂ ਨੇ ਕਾਂਗਰਸ ਦਾ ਦਾਮਨ ਛੱਡ ਬੀਜੇਪੀ ਦਾ ਸਾਥ ਦੇਣ ਦਾ ਫੈਸਲਾਂ ਕੀਤਾ।
Punjab Post Daily Online Newspaper & Print Media