Tuesday, September 29, 2026

ਪੰਜਾਬ-ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਨੇ ਏ.ਸੀ.ਪੀ ਟ੍ਰੈਫਿਕ ਦਾ ਪੁਤਲਾ ਫੂਕਿਆ

PPN2312201517ਰਈਆ, ਖਿਲਚੀਆਂ, 23 ਦਸੰਬਰ (ਬਲਵਿੰਦਰ ਸੰਧੂ, ਖਾਲਸਾ)- ਜ਼ਿਲਾ ਟੈ੍ਰਫਿਕ ਪੁਲਿਸ ਵਲੋਂ ਵੱਖ-ਵੱਖ ਪੱਤਰਕਾਰਾਂ ਦੀਆਂ ਗੱਡੀਆਂ ਦੇ ਬਿਨਾ ਵਜ੍ਹਾਂ ਚਲਾਨ ਕਰਨ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਨ ਦੇ ਵਿਰੋਧ ਵਿਚ ਅੱਜ ਸਬ-ਡਵੀਜਨ ਬਾਬਾ ਬਕਾਲਾ ਸਾਹਿਬ ਵਿਖੇ ਤਹਿਸੀਲ ਇਕਾਈ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਏ.ਸੀ.ਪੀ ਟੈ੍ਰਫਿਕ ਬਾਲਕ੍ਰਿਸ਼ਨ ਸਿੰਗਲਾ ਦਾ ਪੁਤਲਾ ਫੂਕਿਆ ਗਿਆ ਅਤੇ ਟ੍ਰੈਫਿਕ ਪੁਲਿਸ ਵਿਰੁਧ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਜ਼ਿਲਾ ਮੀਤ ਪ੍ਰਧਾਨ ਜਗਦੀਸ਼ ਸਿੰਘ ਬਮਰਾਹ, ਸਤਨਾਮ ਸਿੰਘ ਜੱਜ ਤੇ ਇਕਾਈ ਪ੍ਰਧਾਨ ਨੇ ਬੋਲਦਿਆਂ ਕਿਹਾ ਕਿ ਲੋਕਾਂ ਦੀ ਅਵਾਜ਼ ਸਰਕਾਰ ਤਕ ਪਹੁੰਚਾਉਣ ਵਾਲੇ ਪੱਤਰਕਾਰਾਂ ਨਾਲ ਪੁਲਿਸ ਵਧੀਕੀਆਂ ਕਰ ਰਹੀ ਹੈ, ਜਿਸ ਕਰਕੇ ਸੂਬਾਈ ਪ੍ਰਧਾਨ ਜਸਬੀਰ ਸਿੰਘ ਪੱਟੀ ਦੇ ਨਿਰਦੇਸ਼ਾਂ ਤਹਿਤ ਟੈ੍ਰਫਿਕ ਪੁਲਿਸ ਦੇ ਅਧਿਕਾਰੀ ਦਾ ਲੜੀਵਾਰ ਪੁਤਲਾ ਫੂਕਣ ‘ਤੇ ਵੀ ਸਰਕਾਰ ਦੇ ਕੰਨ ‘ਤੇ ਜੂੰ ਤੱਕ ਨਹੀ ਸਰਕੀ ਅਤੇ ਇਸ ਸੰਘਰਸ਼ ਨੂੰ ਹੋਰ ਅੱਗੇ ਤੇਜ਼ੀ ਨਾਲ ਕਰਨ ਦਾ ਫੈਸਲਾ ਕੀਤਾ ਗਿਆ।ਇਸ ਮੌਕੇ ਟੈ੍ਰਫਿਕ ਪੁਲਿਸ ਵਿੱਚ ਤਾਇਨਾਤ ਏ.ਐਸ.ਆਈ ਮੱਖਣ ਸਿੰਘ ਵਲੋ ਵੀ ਬੀਤੇ ਹਫਤੇ ਇਕ ਪੱਤਰਕਾਰ ਦੀ ਕਾਰ ਨੂੰ ਲਿਬਰਟੀ ਮਾਰਕੀਟ ਵਿੱਚੋ ਜਬਰਦਸਤੀ ਥਾਣਾ ਸਦਰ ਲੈ ਕੇ ਜਾਣ ਅਤੇ ਬਿਨਾ ਕਿਸੇ ਕਾਰਨ ਜੁਰਮਾਨਾ ਕਰ ਦਿਤਾ ਗਿਆ, ਜਦਕਿ ਉਸ ਮਾਰਕੀਟ ਦੇ ਵਿਚ 20 ਦੇ ਕਰੀਬ ਹੋਰ ਗੱਡੀਆਂ ਵੀ ਪਾਰਕ ਕੀਤੀਆ ਹੋਈਆ ਸਨ, ਨੂੰ ਨਹੀ ਹਿਲਾਇਆ ਗਿਆ। ਪੱਤਰਕਾਰਾਂ ਨੇ ਮੰਗ ਕੀਤੀ ਹੈ ਕਿ ਉਸ ਅਧਿਕਾਰੀ ਨੂੰ ਤਰੁੰਤ ਮੁਅੱਤਲ ਕੀਤਾ ਜਾਵੇ। ਇਸ ਮੌਕੇ ਸਰਪ੍ਰਸਤ ਸੁੱਚਾ ਸਿੰਘ ਘੁੰਮਣ, ਪਾਲ ਮਹਿਤਾ, ਵਿੱਕੀ ਉਮਰਾਨੰਗਲ, ਸੁਰਜੀਤ ਸਿੰਘ ਖਾਲਸਾ, ਦਿਨੇਸ਼ ਸ਼ਰਮਾ, ਸ਼ਰਨਬੀਰ ਸਿੰਘ ਕੰਗ, ਪਿ੍ਰੰਸ਼ ਬਿਆਸ, ਬਲਵਿੰਦਰ ਸਿੰਘ ਸੰਧੂ, ਤਰਲੋਚਨ ਸਿੰਘ, ਮਲਕੀਤ ਸਿੰਘ ਫਾਸਟ ਵੇਅ, ਵਿਸ਼ਾਲ ਮੰਨਣ, ਸੋਨਲ ਕੁਮਾਰ ਆਦਿ ਪੱਤਰਕਾਰ ਹਾਜਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply