
ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ ਸੱਗੂ)- ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਹੇਠ ਚਲ ਰਹੇ ਸ਼ੀz ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵਿਨਿਊ ਵਿਖੇ ਨੰਨ੍ਹੇ-ਮੁੰਨ੍ਹੇ ਕਲਾਕਾਰਾ ਵਲੋੇ ਸਲਾਨਾ ਥੀਏਟਰ ਸ਼ੋਅ ਅਯੋਜਿਤ ਕੀਤਾ ਗਿਆ।ਸz: ਚਰਨ ਜੀਤ ਸਿੰਘ ਜੀ ਚੱਢਾ ਪ੍ਰਧਾਨ ਸੀ. ਕੇ. ਡੀ. ਸੀ.ਐਸ ਮੁੱਖ ਮਹਿਮਾਨ ਅਤੇ ਸz: ਨਰਿੰਦਰ ਸਿੰਘ ਖੁਰਾਨਾ ਆਨਰੇਰੀ ਸਕੱਤਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸz: ਧੰਨਰਾਜ ਸਿੰਘ ਜੀ ਮੀਤ ਪ੍ਰਧਾਨ ਸੀ. ਕੇ. ਡੀ. ਸੀ. ਐਸ ਤੇ ਮੈੰਬਰ ਇੰਚਾਰਜ ਬਸੰਤ ਐਵੀਨਿਊ, ਡਾ: ਸੁਖਬੀਰ ਕੌਰ ਮਾਹਲ ਪ੍ਰਿੰਸੀਪਲ ਖਾਲਸਾ ਕਾਲਜ ਫਾਰ ਵੂਮੈਨ ਤੇ ਮੈਂਬਰ ਇੰਚਾਰਜ ਬਸੰਤ ਐਵੀਨਿਊ ਨੇ ਆਏ ਮਹਿਮਾਨਾ ਨੂੰ ‘ਜੀ ਆਇਆ’ ਕਿਹਾ। ਇਸ ਪ੍ਰੋਗਰਾਮ ਦਾ ਆਗਾਜ਼’ ਸ਼ਬਦ ਗਾਇਨ’ ਨਾਲ ਕੀਤਾ ਗਿਆ।ਬਾਲ ਕਲਾਕਾਰਾਂ ਵਲੌ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਉਹਨਾਂ ਪੰਜਾਬ ਦੇ ਮੇਲੇ ਤੇ ਤਿਉਹਾਰਾਂ ਦਾ ਆਪਣੀ ਕਲਾਂ ਰਾਹੀ ਬਾਖੂਬੀ ਪ੍ਰਦਰਸ਼ਨ ਕੀਤਾ, ਜਿਸ ਤੋਂ ਪੰਜਾਬ ਦੇ ਸਭਿਆਚਾਰ ਦੀ ਝਲਕ ਨਜਰ ਆਈ ।ਮੋਨੋ ਐਕਟਿੰਗ ਰਾਹੀ ਅੱਜ ਦੀ ਪੀੜ੍ਹੀ ਨੂੰ ਜੰਕ ਫੂਡ ਤੋ ਪ੍ਰਹੇਜ ਕਰਨ, ਕਸਰਤ ਕਰਨ ਤੇ ਸੁੰਤੁਲਿਤ ਭੋਜਨ ਖਾਨ ਦਾ ਸੰਦੇਸ਼ ਦਿਤਾ ਗਿਆ। ਇਸ ਤੋ ਇਲਾਵਾ ਕਾਰਟੂਨ ਤੇ ਅਧਾਰਿਤ ਡੋਰੇਮਨ, ਛੋਟਾ ਭੀਮ, ਨਿਨਜਾ ਤੇ ਡਾਂਸ ਪ੍ਰੋਗਰਾਮ ਪ੍ਰਸਤੁਤ ਕੀਤੇ ਗਏ। ਸਾਰੇ ਬਚਿੱਆਂ ਨੇ ਬੜੇ ਉਤਸ਼ਾਹ ਤੇ ਗਰਮ ਜੋਸ਼ੀ ਨਾਲ ਭਾਗ ਲਿਆ।ਸz: ਚਰਨ ਜੀਤ ਸਿੰਘ ਜੀ ਚੱਢਾ (ਪ੍ਰਧਾਨ ਸੀ. ਕੇ. ਡੀ. ਸੀ.ਐਸ) ਨੇ ਆਪਣੇ ਭਾਸਣ ਵਿੱਚ ਬਾਲ ਕਲਾਕਾਰਾਂ ਦੀ ਮਿਹਨਤ ਤੇ ਕਲਾ ਦੀ ਪ੍ਰਸੰਸਾ ਕਰਦੇ ਹੋਏ ੳਹਨਾਂ ਦੀ ਹੌਸਲਾ ਅਫਜਾਈ ਕੀਤੀ ।ਉਹਨਾਂ ਨੇ ਬੱਚਿਆਂ ਨੂੰ ਅਸ਼ੀਰਵਾਦ ਤੇ ਸ਼ੁਭਕਾਮਨਾਵਾਂ ਦਿੱਤੀਆਂ।ਪ੍ਰਿੰ: ਸ੍ਰੀਮਤੀ ਨਿਰਮਲ ਕੌਰ ਨੇ ਆਪਣੇ ਭਾਸ਼ਣ ਵਿੱਚ ਸਮੂਹ ਸਟਾਫ ਦੀ ਮਿਹਨਤ ਦੀ ਪ੍ਰਸੰਸਾ ਕਰਦੇ ਹੋਏ ਸਕੂਲ ਦੀ ਤਰੱਕੀ ਲਈ ਕਾਮਨਾ ਕੀਤੀ ਅਤੇ ਬੱਚਿਆਂ ਨੂੰ ਵੀ ਪੜਾਈ ਦੇ ਨਾਲ ਭਵਿੱਖ ਵਿੱਚ ਚੰਗੇ ਨਾਗਰਿਕ ਬਣਨ ਤੇ ਮਾਤਾ ਪਿਤਾ ਦੀ ਸੇਵਾ ਕਰਨ ਦਾ ਅਸ਼ੀਰਵਾਦ ਦਿੱਤਾ।ਸਾਰੇ ਦਰਸ਼ਕਾਂ ਨੇ ਇਸ ਸ਼ੋਅ ਦਾ ਖੂਬ ਆਨੰਦ ਮਾਣਿਆ। ਇਸ ਮੋਕੇ ਸz: ਹਰਮਿੰਦਰ ਸਿੰਘ, ਸ: ਜਸਵਿੰਦਰ ਸਿੰਘ ਐਡਵੋਕੇਟ, ਸ. ਪ੍ਰਿਤਪਾਲ ਸਿੰਘ ਸੇਠੀ, ਇਜੀ. ਜਸਪਾਲ ਸਿੰਘ, ਸ: ਅਰੀਦਮਨ ਸਿੰਘ ਮਾਹਲ, ਸ. ਬਲਦੇਵ ਸਿੰਘ ਚੌਹਾਨ, ਸ. ਸਰਬਜੀਤ ਸਿੰਘ, ਸ. ਰਮਣੀਕ ਸਿੰਘ, ਸ. ਮਨਮੋਹਨ ਸਿੰਘ , ਸ. ਕੁਲਜੀਤ ਸਿੰਘ, ਮੈਡਮ ਅਮਰਪਾਲੀ ਕੌਰ, ਡਾ ਧਰਮਵੀਰ ਸਿੰਘ ਅਤੇ ਵੱਖ -ਵੱਖ ਸਕੂਲਾਂ ਦੇ ਪ੍ਰਿੰਸੀਪਲਜ ਅਤੇ ਸ਼ਹਿਰ ਦੀਆਂ ਉਘੀਅ ਸ਼ਖਸ਼ੀਅਤਾਂ ਵੀ ਮੰੱਚ ਤੇ ਹਾਜਰ ਸਨ।
Punjab Post Daily Online Newspaper & Print Media