Saturday, March 21, 2026

 ਕ੍ਰਿਸਮਿਸ ‘ਤੇ ਡੀ.ਪੀ.ਐਸ ਵਿਖੇ ‘ਪੰਜਾਬੀ ਵਿਰਾਸਤ ਮੇਲਾ’ ਨਿਸ਼ਕਾਮ ਸੇਵਾ ਸਕੂਲ ਦੇ ਬੱਚਿਆਂ ਨਾਲ ਸਾਂਝਾ ਕੀਤਾ ਖਾਣਾ

PPN2512201508

ਅੰਮ੍ਰਿਤਸਰ, 25 ਦਸੰਬਰ (ਜਗਦੀਪ ਸਿੰਘ ਸੱਗੂ)- ਦਸੰਬਰ ਦੇ ਆਖਰੀ ਦਿਨਾਂ ਵਿਚ ਜਿਥੇ ਕ੍ਰਿਸਮਿਸ ਦੇ ਜ਼ਸਨ ਦੀ ਧੁਨ ਜਿੰਗਲ ਬੇਲਜ਼ ਆਮ ਤੌਰ ਤੇ ਸੁਣਾਈ ਦਿੰਦੀ ਹੈ।ਉਥੇ ਦਿੱਲੀ ਪਬਲਿਕ ਸਕੂਲ ਦੇ ਇਸ ਦਿਨ ਨੂੰ ਵਿਦਿਆਰਥੀਆਂ ਵਿਚ ਪੰਜਾਬੀ ਵਿਰਾਸਤ ਦੀ ਧੁੰਨ ਅਤੇ ਮਿੱਟੀ ਦੀ ਪਹਿਚਾਨ ਕਰਵਾਉਣ ਲਈ ‘ਵਿਰਾਸਤ ਮੇਲੇ’ ਨਾਲ ਸੰਝੋਇਆ। ਇਸ ਤਿਉਹਾਰ ਦਾ ਟੀਚਾ ਨੌਜਵਾਨ ਪੀੜੀ ਨੂੰ ਪੱਛਮੀ ਸੰਸਕ੍ਰਿਤ ਤੋ ਹੱਟਾ ਕੇ ਆਪਣੀ ਸੰਸਕ੍ਰਿਤੀ ਦੀ ਜੜ੍ਹਾਂ ਨਾਲ ਜੋੜਣਾ ਸੀ ਅਤੇ ਸਕੂਲ ਦਾ ਵਿਹੜਾ ਜਿਵੇ ਇਕ ਛੋਟਾ ਜਿਹਾ ਰੰਗ-ਬਿਰੰਗਾ ਪੰਜਾਬੀ ਪਿੰਡ ਵਿਚ ਬਦਲ ਗਿਆ ਹੋਵੇ। ਇਸ ਮੌਕੇ ਤੇ ਖਾਸ ਮਹਿਮਾਨਾਂ ਡਾ. ਰਮਿੰਦਰਜੀਤ ਕੌਰ, ਸੀਨੀਅਰ ਪੰਜਾਬੀ ਪ੍ਰੋਫੈਸਰ ਅਤੇ ਪ੍ਰੋ. ਹੀਰਾ ਸਿੰਘ, ਖਾਲਸਾ ਕਾਲਜ ਨਿੱਘਾ ਸਵਾਗਤ ਕਰਦੇ ਹੋਏ, ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਸਿੰਘ ਨੇ ਮੇਲੇ ਬਾਰੇ ਦਸਿਆ ਕਿ ਇਸ ਤਿਊਹਾਰ ਦਾ ਮਕੱਸਦ ਸਕੂਲ ਵਲੋ ਪੰਜਾਬ ਦੀਆਂ ਜੜ੍ਹਾਂ ਨੂੰ ਨੌਜਵਾਨਾਂ ਵਿੱਚ ਜੀਵਤ ਕਰਨਾ ਸੀ ਅਤੇ ਆਪਣੀ ਵਿਰਾਸਤ ਨਾਲ ਵਿਦਿਆਰਥੀਆਂ ਨੂੰ ਜੋੜਨ ਦਾ ਟੀਚਾ ਰੱਖਿਆ ਗਿਆ ਸੀ।
ਪੰਜਾਬ ਦਾ ਲੋਕਪ੍ਰਿਯ ਮੇਲਾ ਸੰਸਕ੍ਰਿਤ ਵਿਚ ਜਾਨ ਪਾਉਂਦੇ ਹੋਏ ਪੰਜਾਬ ਦਾ ‘ਵਿਰਾਸਤੀ ਮੇਲਾ’ ਪੰਜਾਬੀਅਤ ਨਾਲ ਭਰਪੂਰ ਸੀ ਜਿਸ ਵਿਚ ਖਾਣੇ ਤੋ ਲੈ ਕੇ, ਕਲਾ, ਨਾਂਚ, ਵਿਰਾਸਤ, ਸੰਗੀਤ ਅਤੇ ਪੰਜਾਬੀ ਭਾਵਨਾ ਦੇ ਤਾਨੇ-ਬਾਨੇ ਨਾਲ ਪੇਸ਼ ਕੀਤਾ ਗਿਆ। ਮੇਲੇ ਦੀ ਸ਼ੁਰੂਆਤ ਵਿਚ ਸਕੂਲ ਦਾ ਵਿਹੜਾ ‘ਸ਼ਬਦ ਕੀਰਤਨ’ ਨਾਲ ਮਹਿਕ ਉਠਿਆ ਜਿਹੜਾ ਦੋ ਜੂਨੀਅਰ ਕਲਾਸਾਂ ਦੇ ਵਿਦਿਆਰਥੀਆਂ ਨੇ ਗਾਇਆ। ਲੋਕਪ੍ਰਿਯ ਪੰਜਾਬੀ ਕਵਿਤਾ ਦੇ ਨਾਲ ”ਕਵੀ ਸੰਭੇਲਨ” ਨੇ ਦਰਸ਼ਕਾਂ ਨੂੰ ਮੰਤਰ-ਮੁੱਗਧ ਕਰ ਦਿਤਾ। ਪ੍ਰੋਗਰਾਮ ਵਿੱਚ ਇਕ ਪਾਰੰਪਰਿਕ ਪੇਡੂ ਵਿਆਹ ਤੇ ਸੱਦਣ ਦੀ ਪ੍ਰਥਾ ‘ਜਾਗੋ’ ਦੀ ਇਕ ਮੰਢਲੀ ਰਾਹੀ ਬਹੁਤ ਖੂਬਸੂਰਤ ਪੇਸ਼ਕਸ਼ ਕੀਤੀ ਗਈ। ‘ਜਾਗੋ’ ਦੀ ਰਸਮ ਵਿਚ ਪਿੰਡ ਦੀਆਂ ਔਰਤਾਂ ਦੀਵੇ ਨਾਲ ਭਰਿਆ ਇਕ ਘੜਾ ਚੁੱਕ ਗੀਤ ਗਾਉਂਦੇ ਗਾਉਦੇ ਘਰ-ਘਰ ਸੁਨੇਹਾ ਦੇਣ ਜਾਂਦੀਆਂ ਹਨ ਨਾਲ ਹੀ ਵਿਆਹ ਦੇ ਘਰ ਵਾਲੇ ਆਦਮੀ ਮਸ਼ਾਲਾਂ ਨਾਲ ਜਾਂਦੇ ਹਨ ਅਤੇ ਵਿਆਹ ‘ਚ ਪਿੰਡ ਵਾਲਿਆਂ ਦੀ ਹਾਜਰੀ ਅਤੇ ਆਸ਼ਵਾਸਨ ਦਿਤਾ ਜਾਂਦਾ ਹੈ।ਇਸ ਪ੍ਰਦਸ਼ਨ ਤੋਂ ਇਲਾਵਾ ਰੰਗ-ਬਿਰੰਗਾਂ ਪੰਜਾਬੀ ‘ਮਾਲਵਾ ਗਿੱਧਾ’ ਪਾਇਆ ਗਿਆ ਅਤੇ ਢੋਲ ਦੇ ਨਾਲ ਭਗੜੇ ਨੇ ਖੂਬ ਰੌਣਕ ਲਾਈ।
ਤਿਉਹਾਰ ਵਿਚ ”ਟੱਪੇ” ਅਤੇ ਪੰਜਾਬੀ ਪੋਸ਼ਾਕ ਦੇ ਮੁਕਾਬਲਿਆਂ ਨੇ ਮਾਹੌਲ ਬੰਨਿਆ। ”ਗੁੱਲੀ ਡੰਡਾ” ਖੇਡ ਵਾਂਗੂ ਪਾਰੰਪਰਿਕ ਅਤੇ ਪਿੰਡਾਂ ਦੀਆਂ ਖੇਡਾਂ ‘ਲਾਟੂ’, ‘ਸਤਾਪੂ’, ਕੋਕਲਾ ਚਪਾਕੀ, ਆਂਟੇ ਜਾਂ ਕੰਚੇ, ਗੀਟੇ ਆਦਿ ਦੀ ਝੱਲਕ ਨੇ ਮੇਲੇ ਨੂੰ ਜੀਵਿਤ ਕਰ ਦਿਤਾ। ਇਸ ਦੇ ਨਾਲ ਤੀਜ ਮੇਲਾ ਵੀ ਸੰਜੋਆ ਗਿਆ ਜਿਥੇ ਚੂੜੀਆਂ ਤੇ ਪਰਾਧੇ ਵੇਚਣ ਵਾਲੇ ਦੇ ਨਾਲ ਗੁਬਾਰੇ ਅਤੇ ਸੀਟੀ ਵੇਚਣ ਵਾਲੇ ਦੀ ਵੇਸ਼-ਭੂਸ਼ਾ ਵਿਚ ਵਿਦਿਆਰਥੀਆਂ ਨੇ ਸਮਾਂ ਬੰਨਿਆ, ਔਰਤਾਂ ਮਹਿੰਦੀ ਲਗਾ ਰਹੀਆਂ, ਕੁਝ ਕਿੱਕਲੀ ਖੇਡ ਰਹੀਆਂ, ਲੋਕ ਹੱਥਾ ਤੇ ਨਾਂ ਗੂੰਦਵਾ ਰਹੇ, ਕੋਈ ਸਾਇਕਲ ਟਾਇਰ ਦਾ ਖੇਡ ਰਿਹਾ, ਕਿੱਤੇ ਕੁਮਹਾਰ ਘੜਾ ਬਣਾ ਰਿਹਾ, ਕੁਝ ਬਜੂਰਗ ਬਰਗਦ ਦੀ ਛਾਂ ਹੇਠ ਤਾਸ਼ ਖੇਡਦੇ ਹੋਏ ਚਾਹ ਦੀ ਚੁਸਕਿਆਂ ਲੈ ਅਖਬਾਰਾਂ ਦੀ ਖਬਰ ਸੁਣ ਰਹੇ, ਕਿੱਤੇ ਕੋਹਲੂ ਦਾ ਬੈਲ ਚਲ ਰਿਹਾ, ਤੇ ਕਿੱਤੇ ਮਜ਼ਦੂਰ ਇੱਟਾਂ ਢੋਹ ਰਿਹਾ ਅਤੇ ਕਿੱਤੇ ਲੱਦੀ ਹੋਈ ਬੈਲ ਗੱਡੀ ਹੋਲੀ-ਹੋਲੀ ਚਲ ਰਹੀ ਅਤੇ ਇਸ ਵਿੱਚ ਸਾਂਵਨ ਅਤੇ ਬਹਾਰ ਦੇ ਗੀਤਾਂ ਨੂੰ ਗਾਉਦੀਂ ਹੋਈ ਲੜਕੀਆਂ ਝੂਲਾ ਝੁਲ ਰਹੀ ਨੇ ਸਭ ਨੂੰ ਆਕਰਸ਼ਿਤ ਕੀਤਾ।
ਇਸ ਦੇ ਨਾਲ ਪੰਜਾਬੀ ਮਾਹੌਲ ਵਿਚ ਹੁੰਦੀਆਂ ਕਈ ਚੀਜ਼ਾਂ ਜਿਵੇ ਕਤਾਈ, ਸਮੂਹ ਚੱਰਖਾ, ਕੜਾਹੀ, ਫੁੱਲਕਾਰੀ ਅਤੇ ਖੇਸ ਦਰੀ ਬਨਾਉਣ ਦੀ ਪਾਰੰਪਰਿਕ ਕਲਾਕਾਰੀ ਦੀ ਝੱਲਕ ਨੇ ਸਭ ਨੂੰ ਮੋਹਿਤ ਕਰ ਦਿਤਾ। ਨਾਲ ਹੀ ਵਧੀਆ ‘ਪੰਜਾਬੀ ਰਸੋਈ’ ਦੀ ਚਹਿਲ-ਪਹਿਲ ਜਿਵੇ ਕਿ ‘ਦਾਤਰੀ’ ਦੀ ਵਰਤੋ ਨਾਲ ਸਾਗ ਅਤੇ ਅਚਾਰ ਦੀਆਂ ਅੰਭੀਆਂ ਕੱਟਣਾ, ਟੋਕੇ ਦੀ ਵਰਤੋ ਨਾਲ ਚਾਰੇ ਕੱਟਣਾ ਅਤੇ ਸਦੀਆਂ ਤੋ ਚਲੇ ਆਏ ਪੰਜਾਬੀ ਖਾਣੇ ਜਿਵੇ ਸਰਸੋ ਦਾ ਸਾਗ ਅਤੇ ਮੱਕੀ ਦੀ ਰੋਟੀ, ਭਠੂਰੇ ਛੋਲੇ, ਮਾਂ ਦੀ ਦਾਲ ਅਤੇ ਕੁੱਲਚੇ ਨੇ ਮਾਹੌਲ ਨੂੰ ਪਾਰੰਪਰਿਕ ਖਾਣੇ ਦੇ ਨਾਲ ਸਵਾਦਿਸ਼ਟ ਅਤੇ ਰੋਮਾਂਚਿਤ ਬਣਾ ਦਿਤਾ। ਇਸ ਤੋ ਇਲਾਵਾ ਇਹ ਦਿਨ ਕੁਝ ਬੱਚਿਆਂ ਨੇ ਨਿਸ਼ਕਾਮ ਸੇਵਾ ਪਬਲਿਕ ਸਕੂਲ ਦੇ ਬੱਚਿਆਂ ਦੇ ਨਾਲ ਗੁਜਾਰਿਆ ਅਤੇ ਉਹਨਾਂ ਆਪਣੇ ਸਕੂਲ ਵਿਚ ਸੱਦਾ ਦਿਤਾ ਤੇ ਉਹਨਾਂ ਲਈ ‘ਕਾਮਾਗਾਟਾ ਮਾਰੂ’ ਦੀ ਦੁੱਖਦਾਈ ਦਾਸਤਾਨ ਦਾ ਮੰਚਨ ਕੀਤਾ। ਇਸ ਤੋ ਇਲਾਵਾ ਵਿਦਿਆਰਥੀਆਂ ਨੇ ਘਰ ਤੋ ਲਿਆਂਦੇ ਖਾਣੇ ਨੂੰ ਨਿਸ਼ਕਾਮ ਸੇਵਾ ਸਕੂਲ ਦੇ ਬੱਚਿਆਂ ਨਾਲ ਵੰਡ ਕੇ ਖਾਦਾ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply