Saturday, March 21, 2026

ਗੋਲਡੀ ਅਤੇ ਟਿੱਕਾ ਨੇ ਕੀਤਾ ਵਿਕਾਸ ਕਮਾਂ ਦਾ ਸ਼ੁੱਭਅਰਭ

U
U

ਅਮ੍ਰਿਤਸਰ, 25 ਦਸਬਰ (ਜਗਦੀਪ ਸਿੰਘ ਸੱਗੂ) ਵਿਧਾਨ ਸਭਾ ਹਲਕਾ ਦੱਖਣੀ ਦੇ ਵਿਕਾਸ ਲਈ 5 ਕਰੋੜ ਰੁੱਪਏ ਦੀ ਭੇਜੀ ਗਰਾਂਟ ਵਿੱਚੋਂ ਅੱਜ ਵਾਰਡ ਨ: 42 ਅਤੇ ਵਾਰਡ ਨ: 38 ਵਿੱਚ ਲਗਭਗ 84 ਲੱਖ ਰੁੱਪਏ ਦੀ ਲਾਗਤ ਨਾਲ ਵਿਕਾਸ ਕਮਾਂ ਦਾ ਸ਼ੁੱਭਅਰਭ ਸੀਨੀਅਰ ਅਕਾਲੀ ਆਗੂ ਨਵਦੀਪ ਸਿਘ ਗੋਲਡੀ, ਗੁਰਪ੍ਰਤਾਪ ਸਿਘ ਟਿੱਕਾ ਅਤੇ ਸ੍ਰੀ ਆਰ.ਸੀ. ਯਾਦਵ ਵੱਲੋਂ ਸਾਂਝੇ ਤੌਰ ‘ਤੇ ਕਰਵਾਇਆ ਗਿਆ।ਇਸ ਮੌਕੇ ਵਾਰਡ ਨ: 42 ਦੇ ਕੌਂਸਲਰ ਸ੍ਰ: ਮਨਮੋਹਨ ਸਿਘ ਟੀਟੂ ਅਤੇ ਵਾਰਡ ਨ: 38 ਦੇ ਕੌਂਸਲਰ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਇਕੱਤਰ ਇਲਾਕਾ ਨਿਵਾਸੀਆਂ ਵੱਲੋਂ ਸ੍ਰੀ ਗੋਲਡੀ ਅਤੇ ਸ੍ਰੀ ਟਿੱਕਾ ਦਾ ਹਾਰਦਿਕ ਸਵਾਗਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਉਕਤ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਦੱਖਣੀ ਦੇ ਵਿਕਾਸ ਲਈ ਉਪ ਮੁੱਖ ਮਤਰੀ ਸੁਖਬੀਰ ਸਿਘ ਬਾਦਲ ਅਤੇ ਕੈਬਨਿਟ ਮਤਰੀ ਬਿਕਰਮ ਸਿਘ ਮਜੀਠੀਆ ਵਚਨਬੱਧ ਹਨ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਤੇ ਅੱਜ ਵਾਰਡ ਨ: 42 ਦੇ ਇਲਾਕਾ ਚੌਂਕ ਜੈ ਸਿਘ ਅਤੇ ਵਾਰਡ ਨ: 38 ਦੇ ਇਲਾਕਾ ਕ੍ਰਿਸ਼ਨਾ ਨਗਰ ਵਿਖੇ 84 ਲੱਖ ਰੁੱਪਏ ਦੀ ਲਾਗਤ ਨਾਲ ਸੀ.ਸੀ. ਫਲੌਰਿਗ ਨਾਲ ਗਲੀਆਂ ਪੱਕੀਆਂ ਕਰਨ ਦੇ ਕਮ ਦਾ ਸ਼ੁੱਭ ਅਰੰਭ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹਲਕਾ ਦੱਖਣੀ ਵਿੱਚ ਹੋਰ ਵਿਕਾਸ ਕਾਰਜ਼ ਤੇਜੀ ਨਾਲ ਅਰੰਭੇ ਜਾਣਗੇ।
ਇਸ ਮੌਕੇ ਕਰਨਬੀਰ ਸਿੰਘ ਸ਼ਾਮ, ਮਹਿੰਦਰ ਪਾਲ ਸਿੰਘ, ਸੁਰਿੰਦਰ ਸਿੰਘ, ਕੁਲਵੰਤ ਸਿੰਘ, ਹਰਪਾਲ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਜਤਿੰਦਰ ਸਿੰਘ, ਗੁਰਬਚਨ ਸਿੰਘ, ਰਜਿੰਦਰ ਸਿੰਘ, ਜਸਬੀਰ ਸਿੰਘ, ਹਰਦੀਪ ਸਿੰਘ, ਜਸਵਿੰਦਰ ਸਿੰਘ, ਮਨੀਸ਼ ਖੋਸਲਾ, ਰਣਜੀਤਪਾਲ ਸਿੰਘ, ਹਰਸ਼ਪ੍ਰੀਤ ਸਿੰਘ, ਸੁਰਜੀਤ ਸਿੰਘ, ਅਰਵਿੰਦਰ ਸਿੰਘ, ਹਰਨੇਕ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply